ਅੱਤਵਾਦ ਨੂੰ ਉਤਸ਼ਾਹਤ ਕਰਨ ਵਾਲੇ ਪਾਕਿ ’ਤੇ ਅਫਗਾਨ ਦੇ ਉਪ ਰਾਸ਼ਟਰਪਤੀ ਦਾ ਵੱਡਾ ਦੋਸ਼
Thursday, Mar 11, 2021 - 09:22 PM (IST)
ਇੰਟਰਨੈਸ਼ਨਲ ਡੈਸਕ- ਅੱਤਵਾਦ ਨੂੰ ਉਤਸ਼ਾਹਤ ਕਰਨ ਵਾਲੇ ਪਾਕਿਸਤਾਨ ਦੀ ਪੋਲ ਹੁਣ ਖੁੱਲ੍ਹ ਰਹੀ ਹੈ। ਅਫਗਾਨਿਸਤਾਨ ਦੇ ਪਹਿਲੇ ਉਪ ਰਾਸ਼ਟਰਪਤੀ ਅਮਰੂੱਲਾਹ ਸਾਲੇਹ ਨੇ ਪਾਕਿ ਨਾਪਾਕ ਇਰਾਦਿਆਂ ਨੂੰ ਉਜਾਗਰ ਕਰਦੇ ਹੋਏ ਕਈ ਗੰਭੀਰ ਦੋਸ਼ ਲਗਾਏ ਹਨ। ਸਾਲੇਹ ਨੇ ਕਿਹਾ ਕਿ ਸ਼ਾਂਤੀ ਗੱਲਬਾਤ ਲਈ ਪਾਕਿਸਤਾਨ ਤਾਲਿਬਾਨ ’ਤੇ ਕੋਈ ਦਬਾਅ ਨਹੀਂ ਬਣਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਤਾਲਿਬਾਨ ਇਹ ਸਭ ਪਾਕਿਸਤਾਨ ਦੀ ਸ਼ਹਿ ’ਤੇ ਕਰ ਰਿਹਾ ਹੈ।
ਇਹ ਖ਼ਬਰ ਪੜ੍ਹੋ- ਚੀਨ ਨੂੰ ਚੁਣੌਤੀ ਦੇਣਗੇ ਕਵਾਡ ਗਰੁੱਪ ਦੇ ਦੇਸ਼, 12 ਮਾਰਚ ਨੂੰ ਹੋਵੇਗਾ ਸ਼ਿਖਰ ਸੰਮੇਲਨ
ਉਪ ਰਾਸ਼ਟਰਪਤੀ ਨੇ ਕਿਹਾ ਕਿ ਅਫਗਾਨਿਸਤਾਨ ਪਾਕਿਸਤਾਨੀ ਹੱਕਾਨੀਆ ਮਦਰੱਸਿਆਂ ਵਲੋਂ ਤਿਆਰ ਕੀਤੇ ਗਏ ਦਸਤਾਵੇਜ਼ਾਂ ’ਤੇ ਦਸਤਖਤ ਨਹੀਂ ਕਰੇਗਾ। ਹੱਕਾਨੀ ਨੈਟਵਰਕ ਦੇ ਕੁਝ ਮੁੱਲਾ ਉਨ੍ਹਾਂ ਨੂੰ ਮੁਸਲਿਮ ਹੋਣ ਦੇ ਸਰਟੀਫਿਕੇਟ ਦੇ ਰਹੇ ਹਨ। ਅਸੀਂ ਹਾਜ਼ਾਰਾਂ ਸਾਲ ਤੋਂ ਮੁਸਲਮਾਨ ਹਾਂ। ਸਾਨੂੰ ਕਿਸੇ ਅਜਿਹੇ ਸਰਟੀਫਿਕੇਟ ਦੀ ਜ਼ਰੂਰਤ ਨਹੀਂ ਹੈ। ਇਸ ਦੇ ਨਾਲ ਉਨ੍ਹਾਂ ਨੇ ਪਾਕਿਸਤਾਨ ਦੀ ਵੀ ਸ਼ਾਂਤੀ ਗੱਲਬਾਤ ’ਚ ਸਹਿਯੋਗ ਨਾ ਕਰਨ ’ਤੇ ਆਲੋਚਨਾ ਕੀਤੀ। ਉਪ ਰਾਸ਼ਟਰਪਤੀ ਸਾਲੇਹ ਨੇ ਕਿਹਾ ਕਿ ਪਾਕਿਸਤਾਨ ਸ਼ਾਂਤੀ ਗੱਲਬਾਤ ਲਈ ਤਾਲਿਬਾਨ ’ਤੇ ਦਬਾਅ ਨਾ ਬਣਾ ਕੇ ਅਫਗਾਨਿਸਤਾਨ ਦੇ ਨਾਲ ਆਪਣੇ ਸਬੰਧਾਂ ਦਾ ਗੁਜਾਰਾਂ ਨਹੀਂ ਕਰ ਰਿਹਾ ਹੈ। ਅਫਗਾਨਿਸਤਾਨ ਦੇ ਉਪ ਰਾਸ਼ਟਰਪਤੀ ਅਮਰੂੱਲਾਹ ਸਾਲੇਹ ਨੇ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਵਲੋਂ ਅੱਠ ਪੇਜ਼ ਦੇ ਲਿਖੇ ਪੱਤਰ ’ਤੇ ਵੀ ਆਪਣੀ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਅਸੀਂ ਸਾਢੇ ਤਿੰਨ ਕਰੋੜ ਅਫਗਾਨੀ ਜਨਤਾ ਦੇ ਭਵਿੱਖ ਦੇ ਨਾਲ ਖਿਲਵਾੜ ਨਹੀਂ ਕਰ ਸਕਦੇ।
ਇਹ ਖ਼ਬਰ ਪੜ੍ਹੋ- ਰਾਹੁਲ ਤੇ ਰੋਹਿਤ ਕਰਨਗੇ ਪਾਰੀ ਦੀ ਸ਼ੁਰੂਆਤ : ਕੋਹਲੀ
ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।