ਪਾਕਿ : ਵਿਦਿਆਰਥਣ ਨਾਲ ਜਮਾਤੀ ਸਣੇ ਚਾਰ ਲੋਕਾਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ

Tuesday, Oct 27, 2020 - 06:21 PM (IST)

ਪਾਕਿ : ਵਿਦਿਆਰਥਣ ਨਾਲ ਜਮਾਤੀ ਸਣੇ ਚਾਰ ਲੋਕਾਂ ਨੇ ਕੀਤਾ ਸਮੂਹਿਕ ਜਬਰ ਜ਼ਿਨਾਹ

ਲਾਹੌਰ (ਭਾਸ਼ਾ): ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਉਸ ਦੇ ਜਮਾਤੀ ਅਤੇ ਉਸ ਦੇ ਤਿੰਨ ਦੋਸਤਾਂ ਨੇ ਕਥਿਤ ਤੌਰ 'ਤੇ ਸਮੂਹਿਕ ਜਬਰ ਜ਼ਿਨਾਹ ਕੀਤਾ। ਫੈਸਲਾਬਾਦ ਦੇ ਗਵਰਮੈਂਟ ਕਾਲਜ (ਜੀ.ਸੀ.) ਯੂਨੀਵਰਸਿਟੀ ਦੀ ਵਿਦਿਆਰਥਣ ਨੇ ਪੁਲਸ ਵਿਚ ਦਰਜ ਕਰਾਈ ਸ਼ਿਕਾਇਤ ਵਿਚ ਦੋਸ਼ ਲਗਾਇਆ ਹੈ ਕਿ 23 ਅਕਤੂਬਰ ਨੂੰ ਸ਼ਾਹਿਦ ਅਲੀ ਨਾਮ ਦੇ ਉਸ ਦੇ ਜਮਾਤੀ ਨੇ ਉਸ ਨੂੰ ਪੈਗੰਬਰ ਮੁਹੰਮਦ ਦੀ ਜਯੰਤੀ ਮੌਕੇ ਇਕ ਪ੍ਰੋਗਰਾਮ ਵਿਚ ਸ਼ਾਮਲ ਹੋਣ ਦੇ ਲਈ ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਚਿਨਿਯਟ ਵਿਚ ਆਪਣੇ ਪਿੰਡ ਚੱਲਣ ਲਈ ਕਿਹਾ। 

ਪੜ੍ਹੋ ਇਹ ਅਹਿਮ ਖਬਰ- ਅਮਰੀਕਾ ਨੂੰ ਯੁੱਧ ਲਈ ਉਕਸਾ ਰਿਹਾ ਚੀਨ, ਜਿਨਪਿੰਗ ਦੇ ਬਿਆਨ ਨਾਲ ਵਧੀ ਚਿੰਤਾ

ਉਸ ਨੇ ਦੋਸ਼ ਲਗਾਇਆ ਕਿ ਜਦੋਂ ਉਹ ਚਿਨਿਯਮ ਪਹੁੰਚੇ ਤਾਂ ਸ਼ਾਹਿਦ ਉਸ ਨੂੰ ਬੰਦੂਕ ਦਿਖਾ ਕੇ ਉਜਾੜ ਜਗ੍ਹਾ 'ਤੇ ਲੈ ਗਿਆ ਅਤੇ ਆਪਣੇ ਤਿੰਨ ਹੋਰ ਦੋਸਤਾਂ ਇਮਰਾਨ, ਰਿਆਜ਼ ਅਤੇ ਤਸਾਵਰ ਦੇ ਨਾਲ ਮਿਲ ਕੇ ਸਮੂਹਿਕ ਜਬਰ ਜ਼ਿਨਾਹ ਕੀਤਾ। ਪੁਲਸ ਨੇ ਕਿਹਾ ਕਿ ਕੁੜੀ ਦੀ ਮੈਡੀਕਲ ਜਾਂਚ ਵਿਚ ਬਲਾਤਕਾਰ ਦੀ ਪੁਸ਼ਟੀ ਹੋਈ ਹੈ। ਪੁਲਸ ਨੇ ਮੁੱਖ ਦੋਸ਼ੀ ਸ਼ਾਹਿਦ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਪੰਜਾਬ ਪੁਲਸ ਇੰਸਪੈਕਟਰ ਜਨਰਲ ਇਨਮ ਗਨੀ ਨੇ ਘਟਨਾ 'ਤੇ ਨੋਟਿਸ ਲਿਆ ਹੈ ਅਤੇ ਫੈਸਲਾਬਾਦ ਖੇਤਰੀ ਪੁਲਸ ਅਧਿਕਾਰੀ (ਆਰ.ਪੀ.ਓ.) ਨੂੰ ਹੋਰ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦਾ ਨਿਰਦੇਸ਼ ਦਿੱਤਾ ਹੈ।

ਪੜ੍ਹੋ ਇਹ ਅਹਿਮ ਖਬਰ-  ਪਾਕਿ : ਮਦਰਸੇ 'ਚ ਧਮਾਕਾ, 7 ਲੋਕਾਂ ਦੀ ਮੌਤ, 26 ਬੱਚਿਆਂ ਸਮੇਤ 123 ਲੋਕ ਜ਼ਖਮੀ (ਤਸਵੀਰਾਂ)


author

Vandana

Content Editor

Related News