ਪਾਕਿ: ਖਿਡੌਣੇ ਦੀ ਸ਼ਕਲ ਵਾਲਾ ਬੰਬ ਫਟਣ ਕਾਰਨ 5 ਬੱਚੇ ਜ਼ਖ਼ਮੀ

Tuesday, Jul 21, 2020 - 03:48 PM (IST)

ਪਾਕਿ: ਖਿਡੌਣੇ ਦੀ ਸ਼ਕਲ ਵਾਲਾ ਬੰਬ ਫਟਣ ਕਾਰਨ 5 ਬੱਚੇ ਜ਼ਖ਼ਮੀ

ਇਸਲਾਮਾਬਾਦ (ਭਾਸ਼ਾ):: ਅਫਗਾਨਿਸਤਾਨ ਦੀ ਸਰਹੱਦ ਨਾਲ ਲੱਗੇ ਹੋਏ ਉੱਤਰ-ਪੱਛਮੀ ਪਾਕਿਸਤਾਨ ਦੇ ਕਬਾਇਲੀ ਇਲਾਕੇ ਵਿਚ ਮੰਗਲਵਾਰ ਨੂੰ ਖਿਡੌਣੇ ਜਿਹੇ ਦਿਸਣ ਵਾਲੇ ਬੰਬ ਵਿਚ ਧਮਾਕਾ ਹੋਇਆ। ਇਸ ਧਮਾਕੇ ਵਿਚ ਘੱਟੋ-ਘੱਟ 5 ਬੱਚੇ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਪੜੋ ਇਹ ਅਹਿਮ ਖਬਰ-  ਯੂਕਰੇਨ : ਹਥਿਆਰਬੰਦ ਵਿਅਕਤੀ ਨੇ 20 ਲੋਕਾਂ ਨੂੰ ਬੱਸ ਦੇ ਅਦੰਰ ਬਣਾਇਆ ਬੰਧਕ 

ਅਧਿਕਾਰੀਆਂ ਨੇ ਕਿਹਾ ਕਿ ਦੱਖਣੀ ਵਜੀਰਿਸਤਾਨ ਜ਼ਿਲ੍ਹੇ ਵਿਚ ਕੁਝ ਬੱਚੇ ਇਸ ਦੇ ਨਾਲ ਖੇਡ ਰਹੇ ਸਨ, ਉਦੋਂ ਇਹ ਧਮਾਕਾ ਹੋਇਆ। ਉਹਨਾਂ ਨੇ ਦੱਸਿਆ ਕਿ ਇਸ ਘਟਨਾ ਵਿਚ 6 ਤੋਂ 12 ਸਾਲ ਦੇ ਉਮਰ ਦੇ 5 ਬੱਚੇ ਜ਼ਖਮੀ ਹੋਏ ਹਨ। ਅਧਿਕਾਰੀਆਂ ਨੇ ਕਿਹਾ ਕਿ ਬੰਬ ਕਿਥੋਂ ਆਇਆ ਇਹ ਹਾਲੇ ਪਤਾ ਨਹੀਂ ਚੱਲ ਪਾਇਆ ਹੈ। ਉੱਤਰ-ਪੱਛਮ ਪਾਕਿਸਤਾਨ ਵਿਚ ਇਸ ਤੋਂ ਪਹਿਲਾਂ ਵੀ 'ਖਿਡੌਣਾ ਬੰਬ' ਵਿਚ ਹੋਏ ਧਮਾਕੇ ਵਿਚ  ਦਰਜਨਾਂ ਬੱਚੇ ਆਪਣੀ ਜਾਨ ਗਵਾ ਚੁੱਕੇ ਹਨ।

ਪੜੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਕੁਝ ਹਿੱਸਿਆਂ 'ਚ ਮੀਂਹ ਪੈਣ ਦੀ ਭਵਿੱਖਬਾਣੀ


author

Vandana

Content Editor

Related News