ਸੁਪਰੀਮ ਕੋਰਟ ਦੇ ਫੈਸਲੇ ਤੋਂ ਇਮਰਾਨ ਖੁਸ਼ ਨਹੀਂ
Saturday, Jul 16, 2022 - 05:43 PM (IST)
ਇਸਲਾਮਾਬਾਦ– ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਤਾਧਿਰ ਨੈਸ਼ਨਲ ਐਸੰਬਲੀ ਦੇ ਉਪ ਪ੍ਰਧਾਨ ’ਤੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ ਹੈ। ਐਕਸਪ੍ਰੈੱਸ ਟ੍ਰਿਬਿਊਨ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਨ ਨੇ ਕਿਹਾ ਕਿ ਪੱਤਰ ਦੀ ਸੰਘੀ ਕੈਬਨਿਟ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸਾਹਮਣੇ ਰੱਖਣ ਦੇ ਬਾਵਜੂਦ ਇਸਦੀ ਜਾਂਚ ਨਹੀਂ ਕੀਤੀ ਗਈ ਸੀ।
ਪ੍ਰਧਾਨ ਮੰਤਰੀ ਅਹੁਦੇ ਤੋਂ ਬੇਭਰੋਸਗੀ ਮਤੇ ਨਾਲ ਹਟਾਏ ਗਏ ਇਮਰਾਨ ਖਾਨ ਨੇ ਦਾਅਵਾ ਕੀਤਾ ਕਿ ਅਮਰੀਕਾ ਦੇ ਦੂਤ ਡੋਨਾਲਡ ਲੂ ਦੇ ਪਾਕਿਸਤਾਨੀ ਰਾਜਦੂਤ ਨੂੰ ਲਿਖੇ ਪਤਰ ਤੋਂ ਬਾਅਦ ਇਹ ਮੁਹਿੰਮ ਚਲਾਈ, ਜਿਸ ਵਿਚ ਮੈਨੂੰ ਅਹੁਦੇ ਤੋਂ ਹਟਾਉਣ ਜਾਂ ਫਿਰ ਨਤੀਜਾ ਭੁਗਤਣ ਲਈ ਤਿਆਰ ਰਹਿਣ ਦਾ ਨਿਰਦੇਸ਼ ਦਿੱਤਾ ਗਿਆ ਸੀ। ਡੇਰਾ ਗਾਜੀ ਖਾਨ ਵਿਚ ਰੈਲੀ ਨੂੰ ਸੰਬੋਧਤ ਕਰਦੇ ਹੋਏ ਖਾਨ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪੱਤਰ ਦੀ ਜਾਂਚ ਨਹੀਂ ਹੋਈ ਹੈ ਜਦਕਿ ਮੈਂ ਪੱਤਰ ਨੂੰ ਸੰਘੀ ਕੈਬਨਿਟ ਅਤੇ ਰਾਸ਼ਟਰੀ ਸੁਰੱਖਿਆ ਕਮੇਟੀ ਦੇ ਸਾਹਮਣੇ ਰੱਖਿਆ ਸੀ। ਇਸਨੂੰ ਰਾਸ਼ਟਰਪਤੀ ਅਤੇ ਨਿਆਂਪਾਲਿਕਾ ਨੂੰ ਇਕ ਕਮਿਸ਼ਨ ਗਠਿਤ ਕਰਨ ਲਈ ਭੇਜਿਆ ਸੀ। ਉਨ੍ਹਾਂ ਨੇ ਕਿਹਾ ਕਿ ਤੁਸੀਂ ਅੱਧੀ ਰਾਤ 12 ਵਜੇ ਅਦਾਲਤ ਖੋਲ੍ਹ ਸਕਦੇ ਹੋ ਪਰ ਧਮਕੀ ਮਿਲਣ ’ਤੇ ਕੁਝ ਨਹੀਂ ਕਰਦੇ।