ਪਾਕਿਸਤਾਨ ਨੇ ਦਿਖਾਈ ਤਾਕਤ, 350 ਕਿਲੋਮੀਟਰ ਤਕ ਮਾਰ ਕਰਨ ਵਾਲੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ
Tuesday, Nov 05, 2024 - 02:00 AM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨੀ ਜਲ ਸੈਨਾ ਨੇ ਇਕ ਜੰਗੀ ਬੇੜੇ ਤੋਂ 350 ਕਿਲੋਮੀਟਰ ਤਕ ਮਾਰ ਕਰਨ ਵਾਲੀ ਸਵਦੇਸ਼ੀ ਬੈਲਿਸਟਿਕ ਮਿਜ਼ਾਈਲ ਦਾ ਸਫਲ ਪ੍ਰੀਖਣ ਕੀਤਾ ਹੈ। ਜਲ ਸੈਨਾ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਜਲ ਸੈਨਾ ਮੁਤਾਬਕ, "350 ਕਿਲੋਮੀਟਰ ਦੀ ਰੇਂਜ ਵਾਲੀ ਇਹ ਮਿਜ਼ਾਈਲ ਉੱਚ ਸ਼ੁੱਧਤਾ ਨਾਲ ਜ਼ਮੀਨੀ ਅਤੇ ਸਮੁੰਦਰੀ ਟੀਚਿਆਂ ਨੂੰ ਨਿਸ਼ਾਨਾ ਬਣਾਉਣ ਵਿਚ ਸਮਰੱਥ ਹੈ।" ਮਿਜ਼ਾਈਲ ਦੇ ਪ੍ਰੀਖਣ ਦੌਰਾਨ ਪਾਕਿਸਤਾਨ ਨੇਵੀ ਚੀਫ ਐਡਮਿਰਲ ਨਵੀਦ ਅਸ਼ਰੱਫ, ਪਾਕਿਸਤਾਨ ਨੇਵੀ ਦੇ ਸੀਨੀਅਰ ਅਧਿਕਾਰੀ, ਵਿਗਿਆਨੀ ਅਤੇ ਇੰਜੀਨੀਅਰ ਮੌਜੂਦ ਸਨ। ਇਸ ਮੌਕੇ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਜਲ ਸੈਨਾ ਅਤੇ ਵਿਗਿਆਨੀਆਂ ਨੂੰ ਮਿਜ਼ਾਈਲ ਦੇ ਸਫਲ ਪ੍ਰੀਖਣ 'ਤੇ ਵਧਾਈ ਦਿੱਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8