ਮਹਾਰਾਜਾ ਰਣਜੀਤ ਸਿੰਘ ਜੀ ਦੀ ਬਰਸੀ 'ਤੇ ਪਾਕਿ ਦਾ ਤੋਹਫਾ (ਵੀਡੀਓ)

06/28/2019 2:50:48 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਲਾਹੌਰ ਦੇ ਇਤਿਹਾਸਿਕ ਕਿਲੇ ਵਿਚ ਵੀਰਵਾਰ ਨੂੰ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਦੀ 180ਵੀਂ ਬਰਸੀ ਦੇ ਮੌਕੇ ਉਨ੍ਹਾਂ ਦੀ ਮੂਰਤੀ ਦਾ ਉਦਘਾਟਨ ਕੀਤਾ ਗਿਆ। ਸਿੱਖਾਂ ਦੇ ਮਹਾਨ ਸ਼ਾਸਕ ਮਹਾਰਾਜਾ ਰਣਜੀਤ ਸਿੰਘ ਨੇ 19ਵੀਂ ਸਦੀ ਦੇ ਸ਼ੁਰੂਆਤ ਵਿਚ ਕਰੀਬ 40 ਸਾਲ ਤੱਕ ਏਕੀਕ੍ਰਿਤ ਪੰਜਾਬ 'ਕੇ ਸ਼ਾਸਨ ਕੀਤਾ। ਸਿੱਖ ਹੈਰੀਟੇਜ ਫਾਊਂਡੇਸ਼ਨ ਦੇ ਪ੍ਰਧਾਨ ਬੌਬੀ ਸਿੰਘ ਬੰਸਲ ਮੁਤਾਬਕ,''ਕਰੀਬ 8 ਮਹੀਨੇ ਪਹਿਲਾਂ ਤਿਆਰ ਕਰਵਾਈ ਗਈ ਸਿੱਖ ਮਹਾਰਾਜਾ ਦੀ 330 ਕਿਲੋਗ੍ਰਾਮ ਵਜ਼ਨੀ 8 ਫੁੱਟ ਉੱਚੀ ਆਦਮਕੱਦ ਮੂਰਤੀ ਵਿਚ ਉਨ੍ਹਾਂ ਨੂੰ ਆਪਣੇ ਪਸੰਦੀਦਾ ਘੋੜੇ 'ਕਹਾਰ ਬਹਾਰ' 'ਤੇ ਬਿਠਾਇਆ ਗਿਆ ਹੈ। ਇਹ ਘੋੜਾ ਮਹਾਰਾਜਾ ਨੂੰ ਅਫਗਾਨਿਸਤਾਨ ਦੇ ਬਾਰਕਜ਼ਈ ਵੰਸ਼ ਦੇ ਬਾਨੀ ਦੋਸਤ ਮੁਹੰਮਦ ਖਾਨ ਨੇ ਤੋਹਫੇ ਵਿਚ ਦਿੱਤਾ ਸੀ।'' 

ਮੂਰਤੀ ਨੂੰ ਸੀਨੀਅਰ ਪਾਕਿਸਤਾਨੀ ਅਧਿਕਾਰੀਆਂ ਦੀ ਮੌਜੂਦਗੀ ਵਿਚ ਲਾਹੌਰ ਕਿਲੇ ਵਿਚ ਸਥਿਤ ਮਾਈ ਜਿੰਦੀਅਨ ਹਵੇਲੀ ਦੀ ਸਿੱਖ ਗੈਲਰੀ ਵਿਚ ਸਥਾਪਿਤ ਕੀਤਾ ਗਿਆ। ਤਾਂਬੇ ਦੀ ਬਣਾਈ ਗਈ ਮਹਾਰਾਜਾ ਦੀ ਇਸ ਆਦਮਕੱਦ ਮੂਰਤੀ ਨੂੰ ਬਣਾਉਣ ਵਿਚ 8 ਮਹੀਨੇ ਦਾ ਸਮਾਂ ਲੱਗਾ। ਇਸ ਮੂਰਤੀ ਨੂੰ ਬਣਾਉਣ ਵਿਚ 85 ਫੀਸਦੀ ਤਾਂਬਾ, ਪੰਜ ਫੀਸਦੀ ਟਿਨ, ਪੰਜ ਫੀਸਦੀ ਸੀਸਾ ਅਤੇ 5 ਫੀਸਦੀ ਜਿਸਤ ਦੀ ਵਰਤੋਂ ਕੀਤੀ ਗਈ ਹੈ। 

PunjabKesari

ਇੰਗਲੈਂਡ ਵਾਸੀ ਇਤਿਹਾਸਕਾਰ ਅਤੇ ਸਿੱਖ ਖਾਲਸਾ (ਐੱਸ.ਕੇ.) ਫਾਊਂਡੇਸ਼ਨ ਦੇ ਪ੍ਰਮੁੱਖ ਬੌਬੀ ਸਿੰਘ ਬੰਸਲ ਵੱਲੋਂ ਇਸ ਮੂਰਤੀ ਨੂੰ ਬਣਾਉਣ ਵਿਚ ਮਦਦ ਕੀਤੀ ਗਈ। ਇਹ ਬੁੱਤ ਸਿੱਖ ਗੈਲਰੀ ਲਾਹੌਰ ਕਿਲੇ ਦਾ ਸਾਹਮਣੇ ਲਗਾਇਆ ਗਿਆ। ਇੱਥੇ ਦੱਸ ਦੇਈਏ ਕਿ ਸਿੱਖ ਸ਼ਰਧਾਲੂਆਂ ਦਾ ਜੱਥਾ ਮਹਾਰਾਜਾ ਦੀ ਬਰਸੀ ਮਨਾਉਣ ਲਈ ਵੀ ਪਾਕਿਸਤਾਨ ਗਿਆ ਹੈ। ਇਸ ਮੌਕੇ ਲਾਹੌਰ ਵਿਚ ਲੱਗਾ ਮਹਾਰਾਜਾ ਦਾ ਇਹ ਬੁੱਤ ਸ਼ਰਧਾਲੂਆਂ ਨੂੰ ਸ਼ੇਰ-ਏ-ਪੰਜਾਬ ਦੀ ਬਹਾਦਰੀ ਦੀ ਯਾਦ ਦਿਵਾਏਗਾ। 


Vandana

Content Editor

Related News