ਸੋਸ਼ਲ ਮੀਡੀਆ 'ਤੇ ਵਿਸਕੀ ਦੀ ਬੋਤਲ ਨਾਲ ਪਾਕਿ ਨੇਤਾ ਦੀ ਫੋਟੋ ਹੋਈ ਵਾਇਰਲ, ਜਾਣੋ ਕੀ ਹੈ ਸੱਚਾਈ

10/09/2020 4:38:38 PM

ਪਾਕਿਸਤਾਨ : ਪਾਕਿਸਤਾਨ ਦੇ ਇਕ ਨੇਤਾ ਦੀ ਫੋਟੋ ਸੋਸ਼ਲ ਮੀਡੀਆ 'ਤੇ ਕਾਫ਼ੀ ਸਾਂਝੀ ਹੋ ਰਹੀ ਹੈ, ਜਿਸ 'ਚ ਉਹ ਇਕ ਜਹਾਜ਼ 'ਚ ਬੈਠਾ ਨਜ਼ਰ ਆ ਰਿਹਾ ਹੈ ਅਤੇ ਉਸ ਦੇ ਟੇਬਲ ਥੱਲ੍ਹੇ ਵਿਸਕੀ ਦੀ ਬੋਤਲ ਰੱਖੀ ਹੋਈ ਹੈ। ਇਹ ਫੋਟੋ 25 ਸਤੰਬਰ 2020 ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਸਾਂਝੀ ਕੀਤੀ ਗਈ ਸੀ। 

ਇਹ ਵੀ ਪੜ੍ਹੋ : ਦਰਿੰਦਗੀ ਦੀਆਂ ਹੱਦਾਂ ਪਾਰ: ਡੀ.ਜੇ. ਗਰੁੱਪ 'ਚ ਕੰਮ ਕਰਦੀ ਜਨਾਨੀ ਨਾਲ ਗੈਂਗਰੇਪ

25 ਸਤੰਬਰ ਤੋਂ ਲੈ ਕੇ ਹੁਣ ਤੱਕ ਇਹ ਫੋਟੋ 500 ਤੋਂ ਜ਼ਿਆਦਾ ਵਾਰ ਸ਼ੇਅਰ ਕੀਤੀ ਜਾ ਚੁੱਕੀ ਹੈ। ਇਸ ਫੋਟੋ ਦਾ ਉਦੇਸ਼ ਪਾਕਿਸਤਾਨੀ ਨੇਤਾ ਮੌਲਾਨਾ ਫਜ਼ਲੂਰ ਰਹਿਮਾਨ ਨੂੰ ਵਿਸਕੀ ਦੀ ਬੋਤਲ ਦੇ ਨਾਲ ਦਿਖਾਉਣ ਦਾ ਸੀ। ਇਸ ਪੋਸਟ ਨੂੰ ਸਾਂਝੀ ਕਰਨ ਵਾਲੇ ਨੇ ਕੈਪਸ਼ਨ 'ਚ ਲਿਖਿਆ ਡੀਜ਼ਲ ਦੇ ਫੈਨ, ਜੋ ਕਿ ਖ਼ੁਦ ਨੂੰ ਇਸਲਾਮੀ ਸਕਾਲਰ ਮੰਨਦੇ ਹੈ। ਮੈਨੂੰ ਲੱਗਦਾ ਹੈ ਕਿ ਇਹ ਇਨ੍ਹਾਂ ਦਾ ਰੂਹ ਆਫਜ਼ਾ ਹੈ ਤੁਹਾਨੂੰ ਕੀ ਲੱਗਦਾ ਹੈ? ਪੋਸਟ ਚ ਡੀਜ਼ਲ, ਰਾਜਨੇਤਾ ਰਹਿਮਾਨ ਦੇ ਲਈ ਇਸਤੇਮਾਲ ਕੀਤਾ ਗਿਆ ਹੈ ਕਿਉਂਕਿ ਡੀਜ਼ਲ ਬਾਲਣ ਲਾਈਸੈਂਸ ਦੇ ਸਬੰਧ ਗ੍ਰਾਫ਼ਟ 'ਚ ਉਨ੍ਹਾਂ ਨੇ ਕਥਿਤ ਭਾਗੀਦਾਰੀ ਕੀਤੀ ਸੀ। 

ਇਹ ਵੀ ਪੜ੍ਹੋ : 3 ਬੱਚਿਆਂ ਸਮੇਤ ਖ਼ੁਦਕੁਸ਼ੀ ਕਰਨ ਵਾਲੇ ਪਿਤਾ ਦੀ ਆਖ਼ਰੀ ਸਮੇਂ ਲਿਖੀ ਇਹ ਕਵਿਤਾ ਪੜ੍ਹ ਅੱਖਾਂ 'ਚੋਂ ਛਲਕ ਪੈਣਗੇ ਅੱਥਰੂ

ਕੀ ਹੈ ਸੱਚਾਈ 
ਇਸ ਵਾਇਰਲ ਫੋਟੋ ਅਤੇ ਪੋਸਟ ਦੀ ਸੱਚਾਈ ਇਹ ਹੈ ਕਿ ਇਸ 'ਚ ਕੀਤਾ ਗਿਆ ਦਾਅਵਾ ਗਲਤ ਹੈ। 15 ਅਗਸਤ 2019 ਨੂੰ ਮੌਲਾਨਾ ਫਜ਼ਲੂਰ ਰਹਿਮਾਨ ਦੀ ਅਸਲੀ ਫੋਟੋ ਸ਼ੇਅਰ ਕੀਤੀ ਗਈ ਸੀ, ਜਿਸ ਨੂੰ ਐਡਿਟ ਕਰ ਹੁਣ ਨਵੇਂ ਤਰੀਕੇ ਨਾਲ ਸ਼ੇਅਰ ਕੀਤਾ ਗਿਆ ਜਾ ਰਿਹਾ ਹੈ। ਇਸ ਜਹਾਜ਼ 'ਚ ਜੋ ਸੀਟ, ਰੰਗ ਅਤੇ ਇੰਟਿਰੀਅਲ ਦਾ ਇਸਤੇਮਾਲ ਕੀਤਾ ਗਿਆ ਹੈ ਉਂਝ ਸਾਊਦੀ ਅਰਬ ਏਅਰਲਾਈਨ ਸਾਊਦੀਆ 'ਚ ਇਸਤੇਮਾਲ ਕੀਤਾ ਜਾਂਦਾ ਹੈ। ਏਅਰਲਾਈਨ ਨੇ ਆਪਣੀ ਅਧਿਕਾਰਿਤ ਵੈੱਬਸਾਈਟ 'ਤੇ ਲਿਖਿਆ ਕਿ ਇਹ ਜਹਾਜ਼ 'ਚ ਸ਼ਰਾਬ ਨਹੀਂ ਦਿੱਤੀ ਜਾਂਦੀ।


Baljeet Kaur

Content Editor

Related News