ਪਾਕਿਸਤਾਨ ਦੇ ਸਿੰਧ ’ਚ ਕੋਵਿਡ ਵੈਕਸੀਨ ਦੀ ਕਮੀ, ਟੀਕਾਕਰਨ ਕੇਂਦਰ ਕੀਤੇ ਬੰਦ

Sunday, Jun 20, 2021 - 04:35 PM (IST)

ਪਾਕਿਸਤਾਨ ਦੇ ਸਿੰਧ ’ਚ ਕੋਵਿਡ ਵੈਕਸੀਨ ਦੀ ਕਮੀ, ਟੀਕਾਕਰਨ ਕੇਂਦਰ ਕੀਤੇ ਬੰਦ

ਪੇਸ਼ਾਵਰ— ਪਾਕਿਸਤਾਨ ਦੇ ਸਿੰਧ ਸੂਬੇ ਨੇ ਕੋਵਿਡ-19 ਟੀਕਿਆਂ ਦੀ ਕਮੀ ਟੀਕਾਕਰਨ ਕੇਂਦਰ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਡਾਨ ਦੀ ਰਿਪੋਰਟ ਮੁਤਾਬਕ ਸਿੰਧ ਟਾਸਕ ਫੋਰਸ ਨੇ ਸ਼ਨੀਵਾਰ ਨੂੰ ਕੋਵਿਡ-19 ਨੂੰ ਲੈ ਕੇ ਬੈਠਕ ਕੀਤੀ, ਜਿਸ ਦੀ ਪ੍ਰਧਾਨਗੀ ਸਿੰਧ ਸਾਗਰ ਦੇ ਮੁੱਖ ਮੰਤਰੀ ਮੁਰਾਦ ਅਲੀ ਸ਼ਾਹ ਨੇ ਕੀਤੀ। ਸ਼ਾਹ ਨੇ ਬੈਠਕ ਵਿਚ ਕਿਹਾ ਕਿ ਕੋਰੋਨਾ ਵਾਇਰਸ ਦੇ ਟੀਕਿਆਂ ਦੀ ਕਮੀ ਕਾਰਨ ਕੱਲ੍ਹ ਕੋਈ ਟੀਕਾਕਰਨ ਨਹੀਂ ਹੋਵੇਗਾ। 

ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ

ਬੈਠਕ ਦੇ ਬਾਅਦ ਮੁੱਖ ਮੰਤਰੀ ਵੱਲੋਂ ਜਾਰੀ ਕੀਤੇ ਗਏ ਇਕ ਬਿਆਨ ਮੁਤਾਬਕ ਬੈਠਕ ’ਚ ਸਿਹਤ ਮੰਤਰੀ ਡਾ. ਅਜਰਾ ਫਜ਼ਲ ਪੇਚੂਹੋ, ਸਿੱਖਿਆ ਮੰਤਰੀ ਸਈਦ ਗਨੀ, ਸੂਚਨਾ ਮੰਤਰੀ ਹੁਸੈਨ ਸ਼ਾਹ, ਮੁੱਖ ਮੰਤਰੀ ਮੁਰਤਜਾ ਵਹਾਬ ਦੇ ਸਲਾਹਕਾਰ ਅਤੇ ਕਈ ਹੋਰ ਅਧਿਕਾਰੀ ਵੀ ਸ਼ਾਮਲ ਸਨ। 4.79 ਕਰੋੜ ਦੀ ਆਬਾਦੀ ਵਾਲੇ ਸਿੰਧ ਨੂੰ ਕੁੱਲ 3.243,988 ਵੈਕਸੀਨ ਡੋਜ਼ ਮਿਲ ਚੁੱਕੀ ਹੈ, ਜਿਨ੍ਹਾਂ ’ਚੋਂ 2,873,857 ਦਾ ਇਸਤੇਮਾਲ ਕੀਤਾ ਜਾ ਚੁੱਕਿਆ ਹੈ। 

ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ

ਸੂਬੇ ਵਿਚ ਹੁਣ ਤੱਕ 3.31 ਲੱਖ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ ਅਤੇ ਇਨਫੈਕਸ਼ਨ ਦੇ ਕਾਰਨ 5310 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਇਥੇ ਦੱਸ ਦੇਈਏ ਕਿ ਪਿਛਲੇ ਹਫ਼ਤੇ ਸਿੰਧ ਸਰਕਾਰ ਨੇ ਕੋਵਿਡ-19 ਵੈਰੀਐਂਟ ਦੇ ਕਾਰਨ ਕੋਰੋਨਾ ਵਾਇਰਸ ਦੀ ਚੌਥੀ ਲਹਿਰ ਬਾਰੇ ਸੁਚੇਤ ਕੀਤਾ ਸੀ।  

ਇਹ ਵੀ ਪੜ੍ਹੋ: ਜਲੰਧਰ ਦੀ ਪੀ. ਪੀ. ਆਰ. ਮਾਰਕਿਟ ’ਚ ਮਿਲੀ ਵਿਅਕਤੀ ਦੀ ਲਾਸ਼, ਫੈਲੀ ਸਨਸਨੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


author

shivani attri

Content Editor

Related News