'ਸਾਨੂੰ ਮੂਰਖਾਂ ਦੇ ਸਵਰਗ 'ਚ ਨਹੀਂ ਰਹਿਣਾ ਚਾਹੀਦਾ, ਪਾਕਿ-ਕਸ਼ਮੀਰੀ 370 ਮੁੱਦੇ ਨੂੰ ਚੁੱਕਣ'

08/13/2019 1:49:00 PM

ਇਸਲਾਮਾਬਾਦ (ਭਾਸ਼ਾ)— ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਦੇ ਬਾਅਦ ਪਾਕਿਸਤਾਨ ਬੌਖਲਾਇਆ ਹੋਇਆ ਹੈ। ਪਾਕਿਸਤਾਨ ਵਿਚ ਇਮਰਾਨ ਸਰਕਾਰ ਦੇ ਨੇਤਾ ਇਸ ਮਾਮਲੇ 'ਤੇ ਕਈ ਤਰ੍ਹਾਂ ਦੇ ਬਿਆਨ ਦੇ ਰਹੇ ਹਨ। ਪਹਿਲਾਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਖੁਦ ਪੁਲਵਾਮਾ ਜਿਹੇ ਹਮਲੇ ਦੀ ਧਮਕੀ ਦਿੱਤੀ ਸੀ। ਹੁਣ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਸਮੇਤ ਹੋਰ ਨੇਤਾ ਵੀ ਬਿਆਨਬਾਜ਼ੀ ਕਰ ਰਹੇ ਹਨ। ਭਾਵੇਂਕਿ ਕਸ਼ਮੀਰ ਮਾਮਲੇ ਵਿਚ ਉਨ੍ਹਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਹੈ। 

ਵਿਦੇਸ਼ ਮੰਤਰੀ ਕੁਰੈਸ਼ੀ ਨੇ ਕਿਹਾ,''ਕਸ਼ਮੀਰ ਮੁੱਦੇ 'ਤੇ ਸੰਯੁਕਤ ਰਾਸ਼ਟਰ ਪਰੀਸ਼ਦ ਵਿਚ ਸਾਨੂੰ ਸਮਰਥਨ ਮਿਲਣਾ ਮੁਸ਼ਕਲ ਹੈ। ਸਾਨੂੰ ਮੂਰਖਾਂ ਦੇ ਸਵਰਗ 'ਚ ਨਹੀਂ ਰਹਿਣਾ ਚਾਹੀਦਾ। ਸਾਨੂੰ ਮੰਨ ਲੈਣਾ ਚਾਹੀਦਾ ਹੈ ਕਿ ਕਸ਼ਮੀਰੀਆਂ ਅਤੇ ਪਾਕਿਸਤਾਨੀਆਂ ਨਾਲ ਕੋਈ ਨਹੀਂ ਖੜ੍ਹਾ ਹੈ।'' ਕੁਰੈਸ਼ੀ ਨੇ ਦੁਨੀਆ ਭਰ ਵਿਚ ਰਹਿ ਰਹੇ ਪਾਕਿਸਤਾਨੀ ਅਤੇ ਕਸ਼ਮੀਰੀ ਨਾਗਰਿਕਾਂ ਨੂੰ ਭੜਕਾਉਣ ਵਾਲਾ ਬਿਆਨ ਦਿੰਦੇ ਹੋਏ 370 ਦੇ ਮੁੱਦੇ 'ਤੇ ਆਵਾਜ਼ ਚੁੱਕਣ ਦੀ ਅਪੀਲ ਕੀਤੀ ਤਾਂ ਜੋ ਦੁਨੀਆ ਨੂੰ ਪਤਾ ਚੱਲੇ ਕਿ ਕਸ਼ਮੀਰੀ ਕੀ ਚਾਹੁੰਦੇ ਹਨ। 

ਦੁਨੀਆ ਭਰ ਵਿਚੋਂ ਕਿਸੇ ਵੀ ਦੇਸ਼ ਦਾ ਸਮਰਥਨ ਨਾ ਮਿਲਣ ਤੋਂ ਬੌਖਲਾਏ ਕੁਰੈਸ਼ੀ ਨੇ ਕਿਹਾ ਕਿ ਇਸ ਮਾਮਲੇ 'ਤੇ ਜਜ਼ਬਾਤ ਉਭਾਰਨਾ ਬਹੁਤ ਆਸਾਨ ਹੈ, ਮੈਨੂੰ 2 ਮਿੰਟ ਲੱਗਣਗੇ। ਉਨ੍ਹਾਂ ਨੇ ਕਿਹਾ ਕਿ ਮੈਂ 35-36 ਸਾਲ ਤੋਂ ਸਿਆਸਤ ਕਰ ਰਿਹਾ ਹਾਂ ਅਜਿਹਾ ਕਰਨਾ ਮੇਰੇ ਲਈ ਖੱਬੇ ਹੱਥ ਦਾ ਕੰਮ ਹੈ। ਇਸ ਮਾਮਲੇ 'ਤੇ ਜਜ਼ਬਾਤ ਉਭਾਰਨਾ ਆਸਾਨ ਹੈ ਅਤੇ ਇਤਰਾਜ਼ ਜ਼ਾਹਰ ਕਰਨਾ ਉਸ ਨਾਲੋਂ ਵੀ ਆਸਾਨ ਹੈ।

 

ਕੁਰੈਸ਼ੀ ਨੇ ਕਿਹਾ,''ਜਦੋਂ ਵੀ ਨਰਿੰਦਰ ਮੋਦੀ ਸੰਯੁਕਤ ਰਾਸ਼ਟਰ ਜਾਣ ਤਾਂ ਕਸ਼ਮੀਰੀਆਂ ਅਤੇ ਪਾਕਿਸਤਾਨੀ ਲੋਕਾਂ ਨੂੰ ਉਨ੍ਹਾਂ ਦੇ ਹੈੱਡਕੁਆਰਟਰ ਦੇ ਬਾਹਰ ਪ੍ਰਦਰਸ਼ਨ ਕਰਨਾ ਚਾਹੀਦਾ ਹੈ। ਇਸ ਲਈ ਇਕਜੁੱਟ ਹੋ ਕੇ ਆਵਾਜ਼ ਚੁੱਕਣੀ ਪਵੇਗੀ।'' ਜ਼ਿਕਰਯੋਗ ਹੈ ਕਿ ਮੁਜ਼ੱਫਰਾਬਾਦ ਵਿਚ ਬਕਰੀਦ ਦੀ ਨਮਾਜ਼ ਪੜ੍ਹਨ ਦੌਰਾਨ ਉਨ੍ਹਾਂ ਨੇ ਇਹ ਗੱਲਾਂ ਕਹੀਆਂ। ਪਾਕਿਸਤਾਨ ਦੇ ਡਿਪਲੋਮੈਟ ਰਹੇ ਅਬਦੁੱਲ ਬਾਸਿਤ ਨੇ ਕਿਹਾ ਕਿ ਜੇਕਰ ਭਾਰਤ ਸੀਮਾ ਪਾਰ ਕਰੇ ਤਾਂ ਸਾਨੂੰ ਯੁੱਧ ਵਾਲ ਵੱਧਣਾ ਚਾਹੀਦਾ ਹੈ।


Vandana

Content Editor

Related News