ਪਾਕਿਸਤਾਨ ਨੇ ਫਲਸਤੀਨ ਨੂੰ ਭੇਜੀ ਰਾਹਤ ਸਮੱਗਰੀ ਦੀ 10ਵੀਂ ਖੇਪ
Monday, Sep 30, 2024 - 11:49 AM (IST)

ਇਸਲਾਮਾਬਾਦ (ਯੂ.ਐਨ.ਆਈ.)- ਪਾਕਿਸਤਾਨ ਨੇ ਐਤਵਾਰ ਨੂੰ ਫਿਲਸਤੀਨ ਨੂੰ ਮੈਡੀਕਲ ਰਾਹਤ ਸਮੱਗਰੀ ਸਮੇਤ ਆਪਣੀ 10ਵੀਂ ਰਾਹਤ ਖੇਪ ਭੇਜੀ। ਦੇਸ਼ ਦੇ ਵਿਦੇਸ਼ ਦਫ਼ਤਰ ਨੇ ਇੱਥੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ। ਬਿਆਨ ਵਿਚ ਕਿਹਾ ਗਿਆ ਹੈ ਕਿ ਰਾਹਤ ਸਮੱਗਰੀ ਦੀ ਇਹ ਖੇਪ ਜਾਰਡਨ ਪਹੁੰਚ ਗਈ ਹੈ, ਜਿੱਥੋਂ ਇਸ ਨੂੰ ਫਲਸਤੀਨ ਭੇਜਿਆ ਜਾਵੇਗਾ।
ਪੜ੍ਹੋ ਇਹ ਅਹਿਮ ਖ਼ਬਰ-ਕੰਗਾਲ ਪਾਕਿਸਤਾਨ ਖ਼ਤਮ ਕਰੇਗਾ 150000 ਸਰਕਾਰੀ ਨੌਕਰੀਆਂ, 6 ਮੰਤਰਾਲੇ ਹੋਣਗੇ ਬੰਦ
ਪਾਕਿਸਤਾਨ ਦੀ ਰਾਸ਼ਟਰੀ ਆਫ਼ਤ ਪ੍ਰਬੰਧਨ ਅਥਾਰਟੀ (ਐਨ.ਡੀ.ਐਮ.ਏ) ਅਨੁਸਾਰ 10ਵੀਂ ਰਾਹਤ ਖੇਪ ਵਿੱਚ 40 ਟਨ ਜ਼ਰੂਰੀ ਦਵਾਈਆਂ ਸ਼ਾਮਲ ਹਨ, ਜਿਸਦਾ ਉਦੇਸ਼ ਗਾਜ਼ਾ ਦੇ ਲੋਕਾਂ ਨੂੰ ਡਾਕਟਰੀ ਸਹਾਇਤਾ ਪ੍ਰਦਾਨ ਕਰਨਾ ਹੈ। NDMA ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਪਹਿਲਕਦਮੀ ਮਾਨਵਤਾਵਾਦੀ ਕਾਰਨਾਂ ਦਾ ਸਮਰਥਨ ਕਰਨ ਅਤੇ ਲੋੜਵੰਦਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਪਾਕਿਸਤਾਨ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਐਨ.ਡੀ.ਐਮ.ਏ ਨੇ ਇੱਕ ਪਾਕਿਸਤਾਨੀ ਐਨ.ਜੀ.ਓ ਦੇ ਸਹਿਯੋਗ ਨਾਲ ਗਾਜ਼ਾ ਦੇ ਲੋਕਾਂ ਲਈ ਮੌਜੂਦਾ ਖੇਪ ਸਮੇਤ ਕੁੱਲ 1,151 ਟਨ ਰਾਹਤ ਸਮੱਗਰੀ ਭੇਜੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।