ਪਾਕਿ ''ਚੋਂ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀ ਤਿਆਰੀ, ਵਿਰੋਧੀ ਧਿਰ ਨੇ ਮੰਗੀ ਜਨਤਾ ਤੋਂ ਰਾਏ

Sunday, Nov 07, 2021 - 05:33 PM (IST)

ਪਾਕਿ ''ਚੋਂ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀ ਤਿਆਰੀ, ਵਿਰੋਧੀ ਧਿਰ ਨੇ ਮੰਗੀ ਜਨਤਾ ਤੋਂ ਰਾਏ

ਇਸਲਾਮਾਬਾਦ- ਪਾਕਿਸਤਾਨ 'ਚ ਇਮਰਾਨ ਸਰਕਾਰ ਨੂੰ ਸੱਤਾ ਤੋਂ ਹਟਾਉਣ ਦੀਆਂ ਕੋਸ਼ਿਸ਼ਾਂ ਤੇਜ਼ ਹੋ ਗਈਆਂ ਹਨ। ਇਮਰਾਨ ਖਾਨ ਸਰਕਾਰ ਨੂੰ ਸੱਤਾ ਤੋਂ ਬਾਹਰ ਕਰਨ ਲਈ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ) ਦੇ ਉਪ ਪ੍ਰਧਾਨ ਮਰਿਅਮ ਨਵਾਜ਼ ਸ਼ਰੀਫ ਨੇ ਜਨਤਾ ਦੀ ਰਾਏ ਮੰਗੀ ਹੈ। ਉਨ੍ਹਾਂ ਨੇ ਜਨਤਾ ਤੋਂ ਪੁੱਛਿਆ ਹੈ ਕਿ ਇਮਰਾਨ ਸਰਕਾਰ ਹਟਾਉਣ ਲਈ ਪਾਕਿਸਤਾਨ ਡੈਮੋਕ੍ਰੇਟਿਕ ਇਲਾਇੰਸ (ਪੀ.ਡੀ.ਐੱਮ) ਨੂੰ ਕਿਹੜੇ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ। 
ਮੀਡੀਆ ਰਿਪੋਰਟ ਮੁਤਾਬਕ ਪੀ.ਐੱਮ.ਐੱਲ.-ਐੱਨ ਨੇ ਇਕ ਕਦਮ ਅਜਿਹੇ ਸਮੇਂ ਚੁੱਕਿਆ ਹੈ ਜਦੋਂ ਸਰਕਾਰ ਵਿਰੋਧੀ ਗਠਬੰਧਨ ਦੇਸ਼ 'ਚ ਵੱਧਦੀ ਮਹਿੰਗਾਈ ਦੇ ਖਿਲਾਫ ਜਨ ਭਾਵਨਾਵਾਂ ਦਾ ਲਾਭ ਚੁੱਕਣ ਦੀ ਰਣਨੀਤੀ ਤਿਆਰ ਕਰ ਰਹੇ ਹਨ। ਟਵਿਟਰ 'ਤੇ ਮਰਿਅਮ ਨੇ ਕਿਹਾ ਕਿ ਪੀ.ਡੀ.ਐੱਮ.ਅਤੇ ਪੀ.ਐੱਮ.ਐੱਲ-ਐੱਨ ਲੋਕਾਂ ਦੀਆਂ ਪੀੜਾਂ ਨੂੰ ਸਮਝਦੀ ਹੈ ਅਤੇ ਇਸ ਨੂੰ ਦੂਰ ਕਰਨਾ ਚਾਹੁੰਦੇ ਹਨ। ਮਰਿਅਮ ਨਵਾਜ਼ ਨੇ ਕਿਹਾ ਕਿ ਲੋੜ ਦੀ ਘੜੀ 'ਚ ਉਹ ਇਕੱਠੇ ਖੜੇ ਰਹਿਣਾ ਚਾਹੁੰਦੇ ਹਨ ਅਤੇ ਤੁਹਾਡੀ ਆਵਾਜ਼ ਬਣਨਾ ਚਾਹੁੰਦੇ ਹਨ। ਉਨ੍ਹਾਂ ਨੇ ਅੱਗੇ ਲਿਖਿਆ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਇਸ ਸਬੰਧ 'ਚ ਸਾਡਾ ਸਭ ਤੋਂ ਪ੍ਰਭਾਵੀ ਅਤੇ ਚਰਮ ਉਪਾਅ ਕੀ ਹੋਣਾ ਚਾਹੀਦਾ।
ਰਿਪੋਰਟ ਮੁਤਾਬਕ ਇਮਰਾਨ ਖਾਨ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਮਰਿਅਮ ਨੇ ਕਿਹਾ ਕਿ ਇਮਰਾਨ ਖਾਨ ਸਰਕਾਰ ਨੇ ਪਾਕਿਸਤਾਨ ਨੂੰ ਹਰ ਖੇਤਰ 'ਚ ਸਭ ਤੋਂ ਪਿਛੜਿਆ ਦੇਸ਼ ਬਣਾ ਦਿੱਤਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਤੁਹਾਨੂੰ ਨਵਾਜ਼ ਸ਼ਰੀਫ ਦਾ 2017 ਦਾ ਪਾਕਿਸਤਾਨ ਚਾਹੀਦਾ ਜਾਂ ਇਮਰਾਨ ਖਾਨ ਦਾ ਪਾਕਿਸਤਾਨ ਜੋ ਗਰੀਬੀ, ਮਹਿੰਗਾਈ, ਬੇਰੁਜ਼ਗਾਰੀ, ਅਸ਼ਾਂਤੀ, ਅੱਤਵਾਦ ਅਤੇ ਭੁੱਖਮਰੀ ਦਾ ਸਾਹਮਣਾ ਕਰ ਰਿਹਾ ਹੈ। ਟ੍ਰਿੂਬਿਊਨ ਨੇ ਮਰੀਅਮ ਦੇ ਹਵਾਲੇ ਨਾਲ ਦੱਸਿਆ ਕਿ ਜਦੋਂ ਸ਼ਾਸਨ ਦੇ ਦਿਲ 'ਚ ਲੋਕਾਂ ਦੇ ਪ੍ਰਤੀ ਹਮਦਰਦੀ ਨਹੀਂ ਰਹਿੰਦੀ ਹੈ ਤਾਂ ਜਿੱਦ ਦਿਖਾਈ ਦਿੰਦੀ ਹੈ।


author

Aarti dhillon

Content Editor

Related News