ਪਾਕਿਸਤਾਨ ਨੇ ਤਿੰਨ ਮਹੀਨੇ ਬਾਅਦ ਭਾਰਤ ਨਾਲ ਬਹਾਲ ਕੀਤੀ ਡਾਕ ਸੇਵਾ

Tuesday, Nov 19, 2019 - 04:39 PM (IST)

ਪਾਕਿਸਤਾਨ ਨੇ ਤਿੰਨ ਮਹੀਨੇ ਬਾਅਦ ਭਾਰਤ ਨਾਲ ਬਹਾਲ ਕੀਤੀ ਡਾਕ ਸੇਵਾ

ਇਸਲਾਮਾਬਾਦ — ਜੰਮੂ-ਕਸ਼ਮੀਰ ਨੂੰ ਲੈ ਕੇ ਭਾਰਤ-ਪਾਕਿਸਤਾਨ ਵਿਚਕਾਰ ਵਧੇ ਤਣਾਅ ਕਾਰਨ ਬੰਦ ਹੋਈ ਪੋਸਟਲ ਸੇਵਾ ਬਹਾਲ ਹੋ ਗਈ ਹੈ। ਤਿੰਨ ਮਹੀਨਿਆਂ ਬਾਅਦ ਆਖਿਰਕਾਰ ਪਾਕਿਸਤਾਨ ਨੇ ਪੋਸਟਲ ਸੇਵਾਵਾਂ ਨੂੰ ਸ਼ੁਰੂ ਕਰ ਦਿੱਤਾ ਹੈ। ਪਾਕਿਸਤਾਨੀ ਮੀਡੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ।


- ਪਾਕਿਸਤਾਨੀ ਮੀਡੀਆ ਮੁਤਾਬਕ ਪਾਰਸਲ ਸੇਵਾਵਾਂ 'ਤੇ ਅਜੇ ਵੀ ਪਾਬੰਦੀ ਹੈ। ਹਾਲਾਂਕਿ ਅਜੇ ਤੱਕ ਇਸ ਖਬਰ ਦੀ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ।

- ਪਾਕਿਸਤਾਨ ਨੇ ਤਿੰਨ ਮਹੀਨੇ ਪਹਿਲਾਂ ਪੋਸਟਲ ਅਤੇ ਪਾਰਸਲ ਸੇਵਾਵਾਂ 'ਤੇ ਲਗਾਈ ਸੀ ਰੋਕ

- ਜੰਮੂ-ਕਸ਼ਮੀਰ 'ਤੇ ਫੈਸਲੇ ਦੇ ਬਾਅਦ ਪਾਕਿਸਤਾਨ ਨੇ ਚੁੱਕਿਆ ਇਹ ਕਦਮ

- 5 ਅਗਸਤ ਨੂੰ ਭਾਰਤ ਨੇ ਜੰਮੂ-ਕਸ਼ਮੀਰ ਤੋਂ ਧਾਰਾ 370 ਹਟਾਉਣ ਦਾ ਫੈਸਲਾ ਲਿਆ ਸੀ। ਪਾਕਿਸਤਾਨ ਨੇ ਭਾਰਤ ਦੇ ਇਸ ਫੈਸਲੇ 'ਤੇ ਇਤਰਾਜ਼ ਜ਼ਾਹਰ ਕੀਤਾ ਸੀ। ਪਾਕਿਸਤਾਨ ਨੇ ਭਾਰਤ ਨਾਲ ਵਪਾਰ ਸਬੰਧੀ ਅਤੇ ਸੰਚਾਰ ਸੇਵਾਵਾਂ ਨੂੰ ਰੱਦ ਕਰ ਦਿੱਤਾ ਸੀ।

- 27 ਅਗਸਤ ਨੂੰ ਪਾਕਿਸਤਾਨ ਨੇ ਭਾਰਤ ਵਲੋਂ ਗਈ ਡਾਕ ਸੇਵਾ ਨੂੰ ਸਵੀਕਾਰ ਨਹੀਂ ਕੀਤਾ ਸੀ। ਉਸ ਸਮੇਂ ਤੋਂ ਇਸ ਸੇਵਾ 'ਤੇ ਰੋਕ ਜਾਰੀ ਸੀ।

- ਭਾਰਤ ਵਲੋਂ ਦੂਰਸੰਚਾਰ ਅਤੇ ਆਈ.ਟੀ. ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਅਕਤੂਬਰ 'ਚ ਇਸਦੀ ਜਾਣਕਾਰੀ ਦਿੱਤੀ ਸੀ। ਉਨ੍ਹਾਂ ਨੇ ਦੱਸਿਆ ਸੀ ਕਿ ਪਾਕਿਸਤਾਨ ਨੇ ਬਿਨਾਂ ਕਿਸੇ ਸੂਚਨਾ ਦੇ ਪੋਸਟਲ ਅਤੇ ਪਾਰਸਲ ਸੇਵਾਵਾਂ 'ਤੇ ਰੋਕ ਲਗਾ ਦਿੱਤੀ ਹੈ। ਉਸ ਸਮੇਂ ਰਵੀਸ਼ੰਕਰ ਪ੍ਰਸਾਦ ਨੇ ਦੱਸਿਆ ਸੀ ਕਿ ਪਾਕਿਸਤਾਨ ਦਾ ਇਹ ਕਦਮ ਗਲੋਬਲ ਪੋਸਟਲ ਸੰਘ ਦੇ ਨਿਯਮਾਂ ਦਾ ਉਲੰਘਣ ਹੈ।

- ਜ਼ਿਕਰਯੋਗ ਹੈ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਪਾਕਿਸਤਾਨ ਨੇ ਇਹ ਚੁੱਿਕਆ ਸੀ। ਇਸ ਤੋਂ ਪਹਿਲਾਂ ਸਰਹੱਦ ਪਾਰ ਤਣਾਅ ਅਤੇ ਜੰਗ ਦੇ ਬਾਅਦ ਵੀ ਕਦੇ ਡਾਕ ਸੇਵਾਵਾਂ ਨੂੰ ਬੰਦ ਨਹੀਂ ਕੀਤਾ ਗਿਆ ਸੀ।


Related News