ਪਾਕਿਸਤਾਨ ਨੇ ਚੋਣ ''ਚ ਕਥਿਤ ਧਾਂਦਲੀ ਦੀ ਜਾਂਚ ਕਰਾਉਣ ਦੇ ਅਮਰੀਕਾ ਦੇ ਸੁਝਾਅ ਨੂੰ ਕੀਤਾ ਰੱਦ
Saturday, Mar 02, 2024 - 04:47 PM (IST)
ਵਾਸ਼ਿੰਗਟਨ (ਭਾਸ਼ਾ) ਪਾਕਿਸਤਾਨ ਨੇ 8 ਫਰਵਰੀ ਨੂੰ ਹੋਈਆਂ ਆਮ ਚੋਣਾਂ ਵਿਚ ਬੇਨਿਯਮੀਆਂ ਦੀ ਜਾਂਚ ਦੇ ਅਮਰੀਕਾ ਦੇ ਸੁਝਾਅ ਨੂੰ ਇਹ ਕਹਿੰਦੇ ਹੋਏ ਰੱਦ ਕਰ ਦਿੱਤਾ ਹੈ ਕਿ ਉਹ ਕਿਸੇ ਬਾਹਰੀ ਦੇਸ਼ ਦੇ ਹੁਕਮਾਂ ਅੱਗੇ ਨਹੀਂ ਝੁਕੇਗਾ। ਪਾਕਿਸਤਾਨੀ ਵਿਦੇਸ਼ ਦਫ਼ਤਰ ਦੀ ਮਹਿਲਾ ਬੁਲਾਰਾ ਮੁਮਤਾਜ਼ ਜ਼ਾਹਰਾ ਬਲੋਚ ਨੇ ਸ਼ੁੱਕਰਵਾਰ ਨੂੰ ਆਪਣੇ ਹਫਤਾਵਾਰੀ ਪ੍ਰੈਸ ਸੰਬੋਧਨ ਵਿੱਚ ਕਿਹਾ, "ਕੋਈ ਵੀ ਦੇਸ਼ ਆਜ਼ਾਦ ਅਤੇ ਪ੍ਰਭੂਸੱਤਾ ਸੰਪੰਨ ਦੇਸ਼ ਪਾਕਿਸਤਾਨ ਨੂੰ ਨਿਰਦੇਸ਼ ਨਹੀਂ ਦੇ ਸਕਦਾ ਹੈ।"
ਡਾਨ ਨਿਊਜ਼ ਨੇ ਬਲੋਚ ਦੇ ਹਵਾਲੇ ਨਾਲ ਕਿਹਾ, ''ਅਸੀਂ ਪਾਕਿਸਤਾਨ ਦੇ ਅੰਦਰੂਨੀ ਮਾਮਲਿਆਂ ਬਾਰੇ ਫੈਸਲਾ ਲੈਣ ਦੇ ਆਪਣੇ ਪ੍ਰਭੂਸੱਤਾ ਦੇ ਅਧਿਕਾਰ 'ਚ ਵਿਸ਼ਵਾਸ ਰੱਖਦੇ ਹਾਂ।'' ਬਲੋਚ ਨੇ ਵਿਵਾਦਾਂ ਵਿਚ ਘਿਰੀਆਂ ਆਮ ਚੋਣਾਂ ਵਿੱਚ ਗੜਬੜੀ ਦੇ ਦੋਸ਼ਾਂ ਦੇ ਸਬੰਧ ਵਿੱਚ ਆਪਣੇ ਅਮਰੀਕੀ ਹਮਰੁਤਬਾ ਦੀ ਟਿੱਪਣੀਆਂ ਦੇ ਜਵਾਬ ਵਿੱਚ ਇਹ ਬਿਆਨ ਦਿੱਤਾ। ਇਸ ਹਫ਼ਤੇ ਦੇ ਸ਼ੁਰੂ ਵਿੱਚ, ਯੂਐਸ ਸਟੇਟ ਡਿਪਾਰਟਮੈਂਟ ਦੇ ਬੁਲਾਰੇ ਮੈਥਿਊ ਮਿਲਰ ਨੇ ਕਿਹਾ ਸੀ ਕਿ ਦਖਲਅੰਦਾਜ਼ੀ ਜਾਂ ਧੋਖਾਧੜੀ ਦੇ ਕਿਸੇ ਵੀ ਦਾਅਵਿਆਂ ਦੀ "ਪਾਕਿਸਤਾਨੀ ਕਾਨੂੰਨ ਅਤੇ ਪ੍ਰਕਿਰਿਆਵਾਂ ਦੇ ਅਨੁਸਾਰ ਪੂਰੀ ਅਤੇ ਪਾਰਦਰਸ਼ੀ ਢੰਗ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ।"
ਇਹ ਵੀ ਪੜ੍ਹੋ: ਇੰਤਜ਼ਾਰ ਖ਼ਤਮ; ਇਨ੍ਹਾਂ ਪਾਬੰਦੀਆਂ ਨਾਲ ਆਮ ਜਨਤਾ ਲਈ ਖੁੱਲ੍ਹਿਆ ਆਬੂਧਾਬੀ ਦਾ ਪਹਿਲਾ ਹਿੰਦੂ ਮੰਦਰ
ਮਿਲਰ ਨੇ ਇਹ ਵੀ ਕਿਹਾ ਸੀ, ''ਕਥਿਤ ਬੇਨਿਯਮੀਆਂ ਦੀ ਜਾਂਚ ਦੇ ਸੰਬੰਧ 'ਚ, ਅਸੀਂ ਉਨ੍ਹਾਂ ਜਾਂਚਾਂ ਨੂੰ ਅੱਗੇ ਵਧਦੇ ਅਤੇ ਜਲਦੀ ਤੋਂ ਜਲਦੀ ਸਿੱਟੇ ਨਿਕਲਦੇ ਦੇਖਣਾ ਚਾਹੁੰਦੇ ਹਾਂ।'' ਇਹ ਟਿੱਪਣੀ ਉਨ੍ਹਾਂ ਦੋਸ਼ਾਂ ਦੇ ਜਵਾਬ 'ਚ ਆਈ, ਜਿਨ੍ਹਾਂ 'ਚ ਜੇਲ੍ਹ ਵਿਚ ਬੰਦ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਚੋਣ ਨਤੀਜਿਆਂ ਛੇੜਛਾੜ ਦੀ ਸ਼ਿਕਾਇਤ ਕੀਤੀ ਹੈ। ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਬੇਮਿਸਾਲ ਦੇਰੀ ਤੋਂ ਬਾਅਦ ਚੋਣ ਨਤੀਜਿਆਂ ਦਾ ਐਲਾਨ ਕੀਤਾ ਗਿਆ ਸੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।