ਪਾਕਿਸਤਾਨ ਦਾ ਪਾਵਰ ਸੈਕਟਰ ਹੋਇਆ ਦੀਵਾਲੀਆ, ਚੀਨੀ ਕੰਪਨੀ ਨੇ ਵੀ ਮੰਗਿਆ ਬਕਾਇਆ

03/27/2022 11:27:37 AM

ਇੰਟਰਨੈਸ਼ਨਲ ਡੈਸਕ- ਬੁਰੀ ਤਰ੍ਹਾਂ ਨਾਲ ਕੰਗਾਲ ਹੋ ਚੁੱਕੇ ਪਾਕਿਸਤਾਨ ਦਾ ਪਾਵਰ ਸੈਕਟਰ ਦਾ ਵੀ ਹਾਲ ਬੇਹਾਲ ਹੈ। ਮੀਡੀਆ ਰਿਪੋਰਟ ਦੇ ਅਨੁਸਾਰ ਪਾਕਿ ਦਾ ਬਿਜਲੀ ਖੇਤਰ ਵੀ ਦੀਵਾਲੀਆ ਹੋ ਚੁੱਕਾ ਹੈ। ਸ਼ਰਮਨਾਕ ਗੱਲ ਇਹ ਹੈ ਕਿ ਇਸ ਆਰਿਥਕ ਮੰਦਹਾਲੀ ਦੇ ਬਾਵਜੂਦ ਪਾਕਿ ਆਪਣੇ ਸੰਸਾਧਨਾਂ ਦੀ ਵਰਤੋਂ ਗੁਪਤ ਰੂਪ ਨਾਲ ਅੱਤਵਾਦੀ ਗਤੀਵਿਧੀਆਂ ਦੀ ਮਦਦ ਲਈ ਕਰ ਰਿਹਾ ਹੈ। ਇੰਨਾ ਹੀ ਨਹੀਂ ਬਿਜਲੀ ਪ੍ਰਾਜੈਕਟਾਂ 'ਚ ਚੀਨ ਦੇ ਬਕਾਏ ਦਾ ਭੁਗਤਾਨ ਕਰਨ 'ਚ ਵੀ ਫੇਲ ਰਿਹਾ ਹੈ। ਦੱਸ ਦੇਈਏ ਕਿ ਚੀਨ ਨੇ ਬਕਾਏ ਦੇ ਭੁਗਤਾਨ ਲਈ ਤੁਰੰਤ ਪੈਸਾ ਜਾਰੀ ਕਰਨ ਲਈ ਕਿਹਾ ਹੈ।
ਇਸਲਾਮਾਬਾਦ ਸਥਿਤ ਸਤੰਭਕਾਰ ਡਾ. ਫਾਰੂਖ ਸਲੀਮ ਨੇ ਹਾਲ ਹੀ 'ਚ ਟਿੱਪਣੀ ਕੀਤੀ ਕਿ ਪਾਕਿਸਤਾਨ ਦਾ ਬਿਜਲੀ ਖੇਤਰ ਦੀਵਾਲੀਆ ਹੈ। ਅਸਲੀ ਅਪਰਾਧੀ ਸਰਕਾਰ ਦਾ ਘੋਰ ਕੁਪ੍ਰਬੰਧਨ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੇ ਵੀ ਬਿਜਲੀ ਖੇਤਰ ਦਾ ਕੁਪ੍ਰਬੰਧਨ ਕੀਤਾ ਹੈ। ਵਿੱਤੀ ਸਾਲ 2021-22 ਦੇ ਪਹਿਲੇ ਸੱਤ ਮਹੀਨਿਆਂ (ਜੁਲਾਈ-ਜਨਵਰੀ) ਦੇ ਦੌਰਾਨ ਪਾਕਿਸਤਾਨ ਦੇ ਊਰਜਾ ਖੇਤਰ 'ਚ ਸਰਕੁਲਰ ਕਰਜ਼ ਪੀ.ਕੇ.ਆਰ. 2.358 ਟ੍ਰਿਲੀਅਨ ਰੁਪਏ ਤੱਕ ਪਹੁੰਚ ਗਿਆ ਸੀ।
ਅਗਸਤ 2018 'ਚ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਸਰਕਾਰ ਦੇ ਸੱਤਾ 'ਚ ਆਉਣ 'ਤੇ 1-1 ਅਰਬ ਰੁਪਏ ਦੀ ਤੁਲਨਾ 'ਚ ਕਰਜ਼ 'ਚ ਵਾਧਾ 114 ਪ੍ਰਤੀਸ਼ਤ ਤੋਂ ਜ਼ਿਆਦਾ ਰਿਹਾ ਹੈ। ਮੌਜੂਦਾ ਦਰ ਨਾਲ ਇਹ 2025 ਤੱਕ 4 ਟ੍ਰਿਲੀਅਨ ਹੋਣ ਦਾ ਅਨੁਮਾਨ ਹੈ। ਮਟਿਆਰੀ-ਲਾਹੌਰ ਹਾਈ ਵੋਲਟੇਜ਼ ਡਾਇਰੈਕਟ ਕਰੰਟ ਟ੍ਰਾਂਸਮਿਸ਼ਨ ਲਾਈਨ (MLHVTL) ਦੇ ਚੀਨੀ ਹਿੱਸੇਦਾਰਾਂ ਨੇ ਸਤੰਬਰ 2021 ਨਾਲ ਫਰਵਰੀ 2022 ਦੀ ਮਿਆਦ ਲਈ ਪਾਕਿਸਤਾਨ ਤੋਂ ਤੁਰੰਤ 12.35 ਅਰਬ ਰੁਪਏ ਜਾਰੀ ਕਰਨ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਉਨ੍ਹਾਂ ਦਾ ਬਕਾਇਆ ਕੁੱਲ 21.1 ਅਰਬ ਡਾਲਰ ਹੈ। 


Aarti dhillon

Content Editor

Related News