ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕੱਲ ਕਰਨਗੇ ਅਫਗਾਨਿਸਤਾਨ ਦਾ ਦੌਰਾ

04/05/2018 5:03:58 PM

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਕੱਲ ਭਾਵ ਸ਼ੁੱਕਰਵਾਰ ਨੂੰ ਅਫਗਾਨਿਸਤਾਨ ਜਾਣਗੇ। ਤਾਲਿਬਾਨ ਨਾਲ ਗੱਲਬਾਤ ਨੂੰ ਉਤਸ਼ਾਹਤ ਕਰਨ ਦੇ ਤਰੀਕਿਆਂ ਸਮੇਤ ਵਿਆਪਕ ਮੁੱਦਿਆਂ 'ਤੇ ਇਸ ਦੌਰਾਨ ਉਨ੍ਹਾਂ ਦੇ ਚਰਚਾ ਕਰਨ ਦੀ ਸੰਭਾਵਨਾ ਹੈ। ਇਕ ਬਿਆਨ 'ਚ ਵਿਦੇਸ਼ ਦਫਤਰ ਨੇ ਕਿਹਾ ਕਿ ਅੱਬਾਸੀ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਦੇ ਸੱਦੇ 'ਤੇ ਅਫਗਾਨਿਸਤਾਨ ਦੀ ਯਾਤਰਾ ਕਰ ਰਹੇ ਹਨ। 
ਅੱਬਾਸੀ ਦੀ ਗਨੀ ਅਤੇ ਅਫਗਾਨਿਸਤਾਨ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਬਦੁੱਲਾ ਨਾਲ ਆਪਸੀ ਹਿੱਤ ਦੇ ਮੁੱਦਿਆਂ 'ਤੇ ਚਰਚਾ ਹੋਵੇਗੀ। ਇਨ੍ਹਾਂ ਮੁੱਦਿਆਂ 'ਚ ਦੋ-ਪੱਖੀ ਰਾਜਨੀਤਕ, ਆਰਥਿਕ, ਸੁਰੱਖਿਆ, ਅੱਤਵਾਦ ਰੋਕੂ ਸਹਿਯੋਗ, ਅਫਗਾਨ ਸ਼ਰਨਾਰਥੀਆਂ ਦੀ ਵਾਪਸੀ, ਨਸ਼ੀਲੇ ਪਦਾਰਥਾਂ ਦੇ ਉਤਪਾਦਨ ਅਤੇ ਵਪਾਰ ਨੂੰ ਰੋਕਣ, ਅਫਗਾਨ ਸ਼ਾਂਤੀ ਪ੍ਰਕਿਰਿਆ ਅਤੇ ਖੇਤਰੀ ਰਾਜਨੀਤਕ ਤੇ ਸੁਰੱਖਿਆ ਹਾਲਾਤ ਸ਼ਾਮਲ ਹਨ। ਉਹ ਅਫਗਾਨਿਸਤਾਨ ਦੇ ਸੀਨੀਅਰ ਨੇਤਾਵਾਂ ਨਾਲ ਵੀ ਮੁਲਾਕਾਤ ਕਰਨਗੇ।


Related News