PPP ਦੇ ਮੁਖੀ ਬਿਲਾਵਲ ਨੇ ਬਲੋਚਿਸਤਾਨ ਵਿਧਾਨ ਸਭਾ ਹਿੰਸਾ ਦੀ ਕੀਤੀ ਸਖ਼ਤ ਸ਼ਬਦਾਂ ’ਚ ਨਿੰਦਾ
Sunday, Jun 20, 2021 - 05:20 PM (IST)
ਪੇਸ਼ਾਵਰ— ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ) ਦੇ ਮੁਖੀ ਬਿਲਾਵਲ ਭੁੱਟੋ-ਜਰਦਾਰੀ ਨੇ ਬਲੋਚਿਸਥਾਨ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹੋਈ ਹਿੰਸਾ ਦੀ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ। ਪੀ. ਪੀ. ਪੀ. ਮੁਖੀ ਨੇ ਟਵੀਟ ਕਰਕੇ ਕਿਹਾ ਕਿ ਬਲੋਚਿਸਤਾਨ ਵਿਧਾਨ ਸਭਾ ਦੇ ਅੰਦਰ ਅਤੇ ਬਾਹਰ ਹਿੰਸਾ ਦੇ ਦ੍ਰਿਸ਼ ਬੇਹੱਦ ਨਿੰਦਣਯੋਗ ਹਨ। ਉਨ੍ਹਾਂ ਨੇ ਕਿਹਾ ਕਿ ਰਾਜਨੇਤਾਵਾਂ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਹਿੰਸਾ ਦੀ ਬਜਾਏ ਵਿਚਾਰਾਂ ਦੇ ਬਲ ’ਤੇ ਇਕ-ਦੂਜੇ ਦਾ ਵਿਰੋਧ ਕਰਨ ਦੀ ਸਹਿਣਸ਼ੀਲਤਾ ਰੱਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪਾਕਿਸਤਾਨ ਦੇ ਸਿੰਧ ’ਚ ਕੋਵਿਡ ਵੈਕਸੀਨ ਦੀ ਕਮੀ, ਟੀਕਾਕਰਨ ਕੇਂਦਰ ਕੀਤੇ ਬੰਦ
ਇਸ ਘਟਨਾ ’ਤੇ ਸਖ਼ਤ ਪ੍ਰਤੀਕਿਰਿਆ ਦਿੰਦੇ ਹੋਏ ਬਿਲਾਵਲ ਨੇ ਕਿਹਾ ਕਿ ਬਲੋਚਿਸਤਾਨ ਵਿਧਾਨ ਸਭਾ ’ਚ ਬਜਟ ਸੈਸ਼ਨ ਦੌਰਾਨ ਹੋਈ ਹਿੰਸਾ ਸ਼ਰਮਨਾਕ ਅਤੇ ਨਿੰਦਣਯੋਗ ਹੈ। ਇਸ ਨਾਲ ਪਤਾ ਲੱਗਦਾ ਹੈ ਕਿ ਘਟਨਾ ਦੀ ਜ਼ਿੰਮੇਵਾਰੀ ਲੋਕਾਂ ’ਚ ਸਹਿਣਸ਼ੀਲਤਾ ਅਤੇ ਵਿਚਾਰਸ਼ੀਲਤਾ ਦੀ ਘਾਟ ਹੈ। ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਅਸੈਂਬਲੀ ਦੇ ਬਾਹਰ ਵਿਰੋਧੀ ਨੇਤਾਵਾਂ ਨੇ ਮੁੱਖ ਮੰਤਰੀ ਜਾਮ ਕਮਾਲ ਨੂੰ ਘੇਰ ਲਿਆ ਅਤੇ ਉਨ੍ਹਾਂ ’ਤੇ ਜੁੱਤੀਆਂ ਵਰ੍ਹਾਉਣੀਆਂ ਸ਼ੁਰੂ ਕਰ ਦਿੱਤੀਆਂ। ਅਸੈਂਬਲੀ ’ਚ ਵਿਰੋਧੀ ਧਿਰ ਦੇ ਮੈਂਬਰਾਂ ਨੇ ਉਨ੍ਹਾਂ ’ਤੇ ਬੋਤਲਾਂ ਸੁੱਟ ਕੇ ਮਾਰੀਆਂ ਅਤੇ ਜੰਮ ਕੇ ਹੰਗਾਮਾ ਕੀਤਾ, ਜਿਸ ਕਾਰਨ ਮੁੱਖ ਮੰਤਰੀ ਨੂੰ ਅਸੈਂਬਲੀ ਦੇ ਅੰਦਰ ਜਾਣ ਲਈ ਦੂਜੇ ਰਸਤੇ ਦਾ ਇਸਤੇਮਾਲ ਕਰਨਾ ਪਿਆ।
ਇਹ ਵੀ ਪੜ੍ਹੋ: ਜਲੰਧਰ: ਨਕੋਦਰ 'ਚ ਵੱਡੀ ਵਾਰਦਾਤ, ਗੁਆਂਢੀਆਂ ਨੇ ਧੋਖੇ ਨਾਲ ਨੌਜਵਾਨ ਨੂੰ ਘਰ ਬੁਲਾ ਕੇ ਦਿੱਤੀ ਰੂਹ ਕੰਬਾਊ ਮੌਤ
ਬਲੋਚਿਸਤਾਨ ਅਸੈਂਬਲੀ ’ਚ ਬਜਟ ਸੈਸ਼ਨ ਦੌਰਾਨ ਧਰਨਾ ਪ੍ਰਦਰਸ਼ਨ ਕਰ ਰਹੇ ਵਿਰੋਧੀ ਧਿਰ ਦੇ ਮੈਂਬਰਾਂ ਨੇ ਪੂਰੇ ਸਦਨ ਨੂੰ ਘੇਰ ਲਿਆ ਅਤੇ ਸਾਰੇ ਦਰਵਾਜ਼ੇ ਬਾਹਰ ਤੋਂ ਬੰਦ ਕਰ ਦਿੱਤੇ। ਇਸ ਦੇ ਬਾਅਦ ਉਨ੍ਹਾਂ ਨੇ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਜਦੋਂ ਸੂਬੇ ਦੇ ਮੁੱਖ ਮੰਤਰੀ ਜਾਮ ਕਮਾਲ ਪਹੁੰਚੇ ਤਾਂ ਵਿਰੋਧੀ ਧਿਰ ਦੇ ਮੈਂਬਰ ਹੱਥੋਪਾਈ ’ਤੇ ਉਤਰ ਆਏ। ਉਨ੍ਹਾਂ ਦੇ ਚਾਰੋ ਪਾਸੇ ਸੁਰੱਖਿਆ ਦਾ ਸਖ਼ਤ ਘੇਰਾ ਸੀ, ਜਿਸ ਦੇ ਬਾਅਦ ਪਾਣੀ ਦੀਆਂ ਬੋਤਲਾਂ ਸੁੱਟਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਹੰਗਾਮਾ ਮਚਾ ਦਿੱਤਾ। ਇਸ ਦੌਰਾਨ ਮੈਂਬਰਾਂ ਨੇ ਜੁੱਤੀਆਂ ਸੁੱਟ ਕੇ ਇਤਰਾਜ਼ਯੋਗ ਟਿੱਪਣੀਆਂ ਵੀ ਕੀਤੀਆਂ।
ਇਹ ਵੀ ਪੜ੍ਹੋ- ਜਲੰਧਰ 'ਚ ਦਰਦਨਾਕ ਹਾਦਸਾ, ਪਲਾਂ 'ਚ ਉਜੜਿਆ ਪਰਿਵਾਰ, ਕਰੰਟ ਲੱਗਣ ਨਾਲ ਮਾਂ-ਧੀ ਦੀ ਮੌਤ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ