ਪਾਕਿਸਤਾਨ ਨੇ ਅਫਗਾਨਾਂ ਨੂੰ ਚੋਣਾਂ ''ਚ ਵੋਟਿੰਗ ਕਰਨ ਲਈ ਖੋਲ੍ਹੀਆਂ ਸਰਹੱਦਾਂ

Saturday, Sep 28, 2019 - 04:48 PM (IST)

ਪਾਕਿਸਤਾਨ ਨੇ ਅਫਗਾਨਾਂ ਨੂੰ ਚੋਣਾਂ ''ਚ ਵੋਟਿੰਗ ਕਰਨ ਲਈ ਖੋਲ੍ਹੀਆਂ ਸਰਹੱਦਾਂ

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਨੇ ਅਫਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਵਿਚ ਅਫਗਾਨ ਨਾਗਰਿਕਾਂ ਦੀ ਵੋਟਿੰਗ ਲਈ ਮੁੱਖ ਸਰਹੱਦਾਂ ਖੋਲ੍ਹ ਦਿੱਤੀਆਂ ਹਨ। ਅਫਗਾਨਿਸਤਾਨ ਵਿਚ ਸਖ਼ਤ ਸੁਰੱਖਿਆ ਅਤੇ ਵੱਖਵਾਦੀਆਂ ਦੀ ਧਮਕੀ ਵਿਚਾਲੇ ਰਾਸ਼ਟਰਪਤੀ ਚੋਣਾਂ ਲਈ ਵੋਟਿੰਗ ਜਾਰੀ ਹੈ, ਜਿਥੇ 96 ਲੱਖ ਵੋਟਰ ਆਪਣੀ ਵੋਟ ਦੇ ਅਧਿਕਾਰ ਲਈ ਰਜਿਸਟਰਡ ਹਨ।

ਪਾਕਿਸਤਾਨ ਦੇ ਵਿਦੇਸ਼ ਦਫਤਰ ਨੇ ਇਕ ਬਿਆਨ ਵਿਚ ਕਿਹਾ ਕਿ ਦੇਸ਼ ਨੂੰ ਅਫਗਾਨਿਸਤਾਨ ਦੇ ਰੱਖਿਆ ਮੰਤਰਾਲੇ ਵਲੋਂ ਬਹੁਤ ਹੀ ਘੱਟ ਸਮਾਂ ਪਹਿਲਾਂ ਸਰਹੱਦਾਂ ਖੋਲ੍ਹਣ ਦੀ ਅਪੀਲ ਬਾਰੇ ਪਤਾ ਲੱਗਾ ਸੀ। ਦਫਤਰ ਨੇ ਕਿਹਾ ਕਿ ਲਿਹਾਜ਼ਾ ਪਾਕਿਸਤਾਨ ਅਫਗਾਨਿਸਤਾਨ ਸਰਹੱਦ 'ਤੇ ਅਫਗਾਨ ਨਾਗਰਿਕਾਂ ਦੀ ਆਵਾਜਾਈ ਨੂੰ ਸੁਵਿਧਾਜਨਕ ਬਨਾਉਣ ਲਈ ਪ੍ਰਮੁੱਖ ਸਰਹੱਦੀ ਟਰਮੀਨਲਾਂ ਨੂੰ ਖੋਲ੍ਹਣ ਦਾ ਫੈਸਲਾ ਲਿਆ ਗਿਆ, ਤਾਂ ਜੋ ਉਹ ਅਫਗਾਨਿਸਤਾਨ ਵਿਚ ਰਾਸ਼ਟਰਪਤੀ ਚੋਣਾਂ ਵਿਚ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। 


author

Sunny Mehra

Content Editor

Related News