ਪਾਕਿ ''ਚ ਕੋਰੋਨਾ ਮਾਮਲੇ ਹੋਏ 54,601, ਮ੍ਰਿਤਕਾਂ ਦੀ ਗਿਣਤੀ ਹੋਈ 1,133
Sunday, May 24, 2020 - 06:01 PM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਕੋਵਿਡ-19 ਦਾ ਕਹਿਰ ਜਾਰੀ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਨਾਲ 36 ਲੋਕਾਂ ਦੀ ਮੌਤ ਹੋ ਗਈ, ਜਿਸ ਨਾਲ ਦੇਸ਼ ਵਿਚ ਮਰਨ ਵਾਲਿਆਂ ਦੀ ਕੁੱਲ ਗਿਣਤੀ 1133 ਹੋ ਗਈ ਹੈ। ਸਿਹਤ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਦੇ ਇਲਾਵਾ ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ ਅੰਕੜਾ 54,601 ਪਹੁੰਚ ਗਿਆ ਹੈ।
ਹੁਣ ਤੱਕ ਸਿੰਧ ਵਿਚ 21645, ਪੰਜਾਬ ਵਿਚ 19557, ਖੈਬਰ-ਪਖਤੂਨਖਵਾ ਵਿਚ 7685, ਬਲੋਚਿਸਤਾਨ ਵਿਚ 3306, ਇਸਲਾਮਾਬਾਦ ਵਿਚ 1592, ਗਿਲਗਿਤ-ਬਾਲਟੀਸਤਾਨ ਵਿਚ 619 ਅਤੇ ਮਕਬੂਜ਼ਾ ਕਸ਼ਮੀਰ ਵਿਚ 197 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲੇ ਨੇ ਕਿਹਾ ਕਿ ਕੁੱਲ 17198 ਮਰੀਜ਼ ਹੁਣ ਤੱਕ ਸਿਹਤਮੰਦ ਹੋ ਚੁੱਕੇ ਹਨ ਅਤੇ ਹੁਣ ਤੱਕ ਕੁੱਲ 473607 ਲੋਕਾਂ ਦੀ ਜਾਂਚ ਕੀਤੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਵੈਕਸੀਨ ਨੂੰ ਲੈਕੇ ਥਾਈਲੈਂਡ ਨੇ ਜਗਾਈ ਆਸ, ਚੂਹਿਆਂ 'ਤੇ ਸਫਲ ਹੋਇਆ ਟ੍ਰਾਇਲ
ਸਰਕਾਰ ਨੇ ਈਦ ਦੀ ਨਮਾਜ਼ ਅਦਾ ਕਰਦੇ ਸਮੇਂ ਸਮਾਜਿਕ ਦੂਰੀ ਦੇ ਨਿਯਮਾਂ ਦਾ ਸਖਤੀ ਨਾਲ ਪਾਲਣ ਕਰਨ ਦੇ ਆਦੇਸ਼ ਦਿੱਤੇ ਹਨ ਅਤੇ ਲੋਕਾਂ ਨੂੰ ਰਿਸ਼ਤੇਦਾਰਾਂ ਦੇ ਅਤੇ ਹੋਰ ਸਮਾਰੋਹਾਂ ਵਿਚ ਜਾਣ ਤੋਂ ਬਚਣ ਲਈ ਕਿਹਾ ਹੈ। ਸਮਾਜਿਕ ਦੂਰੀ ਅਤੇ ਹੋਰ ਸਾਵਧਾਨੀ ਉਪਾਵਾਂ ਦਾ ਸਖਤੀ ਨਾਲ ਪਾਲਣ ਕਰਦਿਆਂ ਸਾਰੇ ਪ੍ਰਮੁੱਖ ਸ਼ਹਿਰਾਂ ਅਤੇ ਕਸਬਿਆਂ ਵਿਚ ਖੁੱਲ੍ਹੇ ਸਥਾਨਾਂ, ਮਸਜਿਦਾਂ ਅਤੇ ਈਦਗਾਹਾਂ ਵਿਚ ਈਦ ਦੀ ਨਮਾਜ਼ ਪੜ੍ਹੀ ਗਈ।
ਪੜ੍ਹੋ ਇਹ ਅਹਿਮ ਖਬਰ- ਸਾਡੇ ਕੋਲ ਮੌਜੂਦ ਬੈਟ ਦੇ ਸਟ੍ਰੇਨ ਦਾ ਕੋਵਿਡ-19 ਨਾਲ ਕੋਈ ਸੰਬੰਧ ਨਹੀਂ : ਵੁਹਾਨ ਇੰਸਟੀਚਿਊਟ ਨਿਦੇਸ਼ਕ