ਪਾਕਿ ਦੀ ''ਮੈਂਗੋ ਡਿਪਲੋਮੈਸੀ'' ਹੋਈ ਅਸਫਲ, ਚੀਨ ਅਤੇ ਅਮਰੀਕਾ ਨੇ ਠੁਕਰਾਇਆ ਤੋਹਫਾ
Sunday, Jun 13, 2021 - 07:31 PM (IST)
ਇਸਲਾਮਾਬਾਦ (ਬਿਊਰੋ): ਕੋਰੋਨਾ ਵਾਇਰਸ ਮਹਾਮਾਰੀ ਅਤੇ ਆਰਥਿਕ ਤੰਗੀ ਨਾਲ ਜੂਝ ਰਹੇ ਪਾਕਿਸਤਾਨ ਨੇ ਹੁਣ ਦੁਨੀਆ ਤੋਂ ਮਦਦ ਹਾਸਲ ਕਰਨ ਲਈ ਇਕ ਨਵੀਂ ਯੋਜਨਾ ਬਣਾਈ ਹੈ। ਨਵੀਂ ਕੂਟਨੀਤੀ ਦੇ ਤਹਿਤ ਪਾਕਿਸਤਾਨ ਦੁਨੀਆ ਭਰ ਦੇ ਦੇਸ਼ਾਂ ਨੂੰ ਤੋਹਫੇ ਵਿਚ ਅੰਬ ਦੀਆਂ ਵੱਖ-ਵੱਖ ਕਿਸਮਾਂ ਭੇਜ ਰਿਹਾ ਹੈ। ਭਾਵੇਂਕਿ ਖੁਦ ਉਸ ਦੇ ਦੋਸਤ ਦੇਸ਼ ਚੀਨ ਅਤੇ ਅਮਰੀਕਾ ਨੂੰ ਪਾਕਿਸਤਾਨ ਦੀ ਇਹ 'ਮੈਂਗੋ ਡਿਪਲਮੇਸੀ' ਪਸੰਦ ਨਹੀਂ ਆਈ ਹੈ।ਇਹਨਾਂ ਦੇਸ਼ਾਂ ਨੇ ਪਾਕਿਸਤਾਨ ਵੱਲੋਂ ਭੇਜੇ ਗਏ ਅੰਬ ਵਾਪਸ ਭੇਜ ਦਿੱਤੇ ਹਨ।
ਪੜ੍ਹੋ ਇਹ ਅਹਿਮ ਖਬਰ- ਦੁਨੀਆ ਦੇ ਸਭ ਤੋਂ ਅਮੀਰ ਅਰਬਪਤੀ ਨਾਲ ਪੁਲਾੜ ਦੀ ਯਾਤਰਾ ਕਰੇਗਾ 'ਸ਼ਖਸ', ਦਿੱਤੀ ਇੰਨੀ ਰਾਸ਼ੀ
ਇੱਥੇ ਦੱਸ ਦਈਏ ਕਿ ਪਾਕਿਸਤਾਨ ਨੇ ਆਮ ਕੂਟਨੀਤੀ ਦੇ ਤਹਿਤ ਦੁਨੀਆ ਭਰ ਦੇ 32 ਤੋਂ ਵੱਧ ਦੇਸ਼ਾਂ ਦੇ ਪ੍ਰਮੁੱਖਾਂ ਨੂੰ ਤੋਹਫੇ ਵਿਚ ਅੰਬ ਭੇਜੇ ਸਨ ਅਮਰੀਕਾ ਅਤੇ ਚੀਨ ਸਮੇਤ ਕਈ ਹੋਰ ਦੇਸ਼ਾਂ ਨੇ ਅੰਬਾਂ ਨੂੰ ਅਸਵੀਕਾਰ ਕਰ ਦਿੱਤਾ ਹੈ। ਮੀਡੀਆ ਰਿਪੋਰਟ ਮੁਤਾਬਕ ਪਾਕਿਸਤਾਨ ਵਿਦੇਸ਼ ਮੰਤਰਾਲੇ (ਐੱਫ.ਓ.) ਨੇ ਬੁੱਧਵਾਰ ਨੂੰ ਫਲਾਂ ਦੇ ਬਕਸੇ ਭੇਜੇ ਪਰ ਅਮਰੀਕਾ ਅਤੇ ਚੀਨ ਜਿਹੇ ਦੇਸ਼ਾਂ ਨੇ ਆਪਣੇ ਕੋਰੋਨਾ ਵਾਇਰਸ ਕੁਆਰੰਟੀਨ ਨਿਯਮਾਂ ਦਾ ਹਵਾਲਾ ਦਿੰਦੇ ਹੋਏ ਤੋਹਫਾ ਲੈਣ ਤੋਂ ਇਨਕਾਰ ਕਰ ਦਿੱਤਾ।
ਪੜ੍ਹੋ ਇਹ ਅਹਿਮ ਖਬਰ- ਅਜੀਬ ਮਾਮਲਾ : 'ਤਣਾਅ' ਦੂਰ ਕਰਨ ਲਈ ਸ਼ਖਸ ਨੇ 365ਵੇਂ ਦਿਨ ਬਰਫ਼ੀਲੀ ਝੀਲ 'ਚ ਮਾਰੀ ਛਾਲ
ਦੱਸਿਆ ਜਾ ਰਿਹਾ ਹੈਕਿ ਪਾਕਿਸਤਾਨ ਦੇ ਰਾਸ਼ਟਰਪਤੀ ਡਾਕਟਰ ਆਰਿਫ ਅਲਵੀ ਵੱਲੋਂ 32 ਦੇਸ਼ਾਂ ਦੇ ਰਾਸ਼ਟਰ ਪ੍ਰਧਾਨਾਂ ਅਤੇ ਸਰਕਾਰ ਦੇ ਪ੍ਰਮੁੱਖਾਂ ਨੂੰ 'ਚੌਂਸਾ' ਅੰਬ ਭੇਜੇ ਗਏ ਸਨ। ਮੀਡੀਆ ਰਿਪੋਰਟ ਮੁਤਾਬਕ ਅੰਬਾਂ ਦੀ ਪੇਟੀ ਨੂੰ ਈਰਾਨ, ਖਾੜੀ ਦੇਸ਼ਾਂ, ਤੁਰਕੀ ਅਮਰੀਕਾ, ਅਫਗਾਨਿਸਤਾਨ, ਬੰਗਲਾਦੇਸ਼ ਅਤੇ ਰੂਸ ਭੇਜਿਆ ਗਿਆ ਸੀ। ਸੂਤਰਾਂ ਦੇ ਹਵਾਲੇ ਨਾਲ ਇਹ ਵੀ ਕਿਹਾ ਗਿਆ ਕਿ ਪਾਕਿਸਤਾਨ ਵਿਦੇਸ਼ ਮੰਤਰਾਲੇ ਦੀ ਇਸ ਸੂਚੀ ਵਿਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦਾ ਵੀ ਨਾਮ ਸੀ ਪਰ ਪੈਰਿਸ ਤੋਂ ਪਾਕਿਸਤਾਨ ਦੇ ਇਰਾਦੇ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਗਈ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਚੀਨ ਅਤੇ ਅਮਰੀਕਾ ਦੇ ਇਲਾਵਾ ਕੈਨੇਡਾ, ਨੇਪਾਲ, ਮਿਸਰ ਅਤੇ ਸ਼੍ਰੀਲੰਕਾ ਨੇ ਵੀ ਪਾਕਿਸਤਾਨ ਦੇ ਅੰਬਾਂ ਨੂੰ ਸਵੀਕਾਰ ਕਰਨ 'ਤੇ ਅਫਸੋਸ ਪ੍ਰਗਟ ਕੀਤਾ। ਇੱਥੇ ਦੱਸ ਦਈਏ ਕਿ ਪਾਕਿਸਤਾਨ ਵੱਲੋਂ ਭੇਜੇ ਜਾਣ ਵਾਲੇ ਅੰਬਾਂ ਦੀਆ ਕਿਸਮਾਂ ਵਿਚ ਪਹਿਲਾਂ 'ਅਨਵਰ ਰਤੋਲ' ਅਤੇ 'ਸਿੰਧਾਰੀ' ਵੀ ਖੇਪ ਦਾ ਹਿੱਸਾ ਸਨ ਪਰ ਇਸ ਵਾਰੀ ਦੋਹਾਂ ਨੂੰ ਹਟਾ ਦਿੱਤਾ ਗਿਆ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।