11 ਬੱਚਿਆਂ ਦੇ ਪਿਓ ਨੇ ਕਰਵਾਇਆ ਪੰਜਵਾਂ ਵਿਆਹ, ਪਰਿਵਾਰ ’ਚ ਹਨ 62 ਮੈਂਬਰ, ਨਵੇਂ ਮੈਂਬਰ ਦਾ ਹੋ ਰਿਹੈ ਸੁਆਗਤ

Wednesday, Oct 05, 2022 - 09:36 AM (IST)

ਇਸਲਾਮਾਬਾਦ (ਇੰਟ.)- ਪਾਕਿਸਤਾਨ ’ਚ ਰਹਿਣ ਵਾਲੇ 56 ਸਾਲਾ ਇਕ ਵਿਅਕਤੀ ਨੇ ਅਜਿਹਾ ਕਾਰਨਾਮਾ ਕੀਤਾ ਹੈ, ਜਿਸ ਦੀ ਸੋਸ਼ਲ ਮੀਡੀਆ ’ਤੇ ਕਾਫੀ ਚਰਚਾ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ 11 ਬੱਚਿਆਂ ਦੇ ਪਿਓ ਨੇ ਪੰਜਵੀਂ ਵਾਰ ਵਿਆਹ ਕਰਵਾਇਆ ਹੈ। ਇਸ ਵਿਅਕਤੀ ਦੀਆਂ 10 ਧੀਆਂ ਅਤੇ ਇਕ ਪੁੱਤਰ ਹੈ। 40 ਪੋਤੇ-ਪੋਤੀਆਂ ਸਮੇਤ 62 ਮੈਂਬਰਾਂ ਵਾਲਾ ਇਹ ਪਰਿਵਾਰ ਘਰ ’ਚ ਨਵੇਂ ਮੈਂਬਰ ਦਾ ਸਵਾਗਤ ਕਰ ਰਿਹਾ ਹੈ। 

ਇਹ ਵੀ ਪੜ੍ਹੋ: ਅਮਰੀਕਾ 'ਚ 8 ਮਹੀਨੇ ਦੀ ਬੱਚੀ ਸਮੇਤ ਅਗਵਾ ਹੋਏ 4 ਪੰਜਾਬੀ, ਟਾਂਡਾ ਨਾਲ ਜੁੜਿਆ ਹੈ ਪਿਛੋਕੜ

‘ਡੇਲੀ ਪਾਕਿਸਤਾਨ’ ਮੁਤਾਬਕ ਪਾਕਿਸਤਾਨ ’ਚ ਰਹਿਣ ਵਾਲਾ ਇਹ ਵਿਅਕਤੀ ਅਤੇ ਉਸ ਦੀ ਕਹਾਣੀ ਇਕ ਯੂ-ਟਿਊਬਰ ਰਾਹੀਂ ਲੋਕਾਂ ਦੇ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੌਕਤ ਨਾਂ ਦੇ ਇਸ ਵਿਅਕਤੀ ਨੇ ਪੰਜਵੀਂ ਵਾਰ ਵਿਆਹ ਕਰਵਾਇਆ ਹੈ। ਇਨ੍ਹਾਂ ਵਿਆਹਾਂ ਪਿੱਛੇ ਦਾ ਕਾਰਨ ਧੀਆਂ ਦਾ ਇਕੱਲਾਪਣ ਦੱਸਿਆ ਜਾ ਰਿਹਾ ਹੈ। ਉਸ ਦੀਆਂ 4 ਪਤਨੀਆਂ ਇਸ ਦੁਨੀਆ ’ਚ ਨਹੀਂ ਹਨ। ਸ਼ੌਕਤ ਨੇ ਦੱਸਿਆ ਕਿ ਕਿਵੇਂ ਉਸ ਦੀਆਂ ਦੋ ਕੁਆਰੀਆਂ ਧੀਆਂ ਨੇ ਜ਼ੋਰ ਪਾਇਆ ਕਿ ਉਹ ਆਖਰੀ ਵਾਰ ਵਿਆਹ ਕਰ ਲੈਣ ਅਤੇ ਘਰ ਵਸਾ ਲੈਣ। 11 ਬੱਚਿਆਂ ਦਾ ਪਿਤਾ ਸ਼ੌਕਤ ਆਪਣੀ ਜ਼ਿੰਦਗੀ ’ਚ ਬੇਹੱਦ ਖੁਸ਼ ਹੈ ਅਤੇ ਹੁਣ ਆਪਣੇ ਪੰਜਵੇਂ ਵਿਆਹ ’ਤੇ ਧਿਆਨ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ੌਕਤ ਦੇ 11 ਬੱਚਿਆਂ ’ਚੋਂ 9 ਵਿਆਹੇ ਹੋਏ ਹਨ, 2 ਬੇਟੀਆਂ ਅਜੇ ਕੁਆਰੀਆਂ ਹਨ। ਪਰਿਵਾਰ ’ਚ 40 ਪੋਤੇ-ਪੋਤੀਆਂ, 11 ਬੱਚੇ, ਨੂੰਹ, ਜਵਾਈਆਂ ਸਮੇਤ ਕੁੱਲ 62 ਮੈਂਬਰ ਹਨ।

ਇਹ ਵੀ ਪੜ੍ਹੋ: ਇਕਵਾਡੋਰ: ਲਾਟਾਕੁੰਗਾ ਜੇਲ੍ਹ 'ਚ ਹਿੰਸਕ ਝੜਪ, 15 ਕੈਦੀਆਂ ਦੀ ਮੌਤ (ਵੀਡੀਓ)

 ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


cherry

Content Editor

Related News