ਦੁਨੀਆ ਦਾ ਡਸਟਬਿਨ ਬਣਦਾ ਜਾ ਰਿਹੈ ਪਾਕਿਸਤਾਨ

Saturday, Jul 02, 2022 - 11:51 AM (IST)

ਇਸਲਾਮਾਬਾਦ– ਪਾਕਿਸਤਾਨ ਦੁਨੀਆ ਦਾ ਡਸਟਬਿਨ ਬਣਦਾ ਜਾ ਰਿਹਾ ਹੈ। ਪਾਕਿਸਤਾਨ ਜਿਨ੍ਹਾਂ ਦੇਸ਼ਾਂ ਨੂੰ ਆਪਣਾ ਦੋਸਤ ਮੰਨਦਾ ਹੈ, ਉਹ ਵੀ ਉਸਨੂੰ ਇਕ ਕੂੜਾਘਰ ਸਮਝਣ ਵਿਚ ਪਿੱਛੇ ਨਹੀਂ ਹਨ।

ਪਾਕਿਸਤਾਨ ਵਿਚ ਸਾਊਦੀ ਅਤੇ ਯੂ. ਏ. ਈ. ਵਰਗੇ ਦੇਸ਼ ਆਪਣਾ ਕਚਰਾ ਭੇਜ ਰਹੇ ਹਨ। ਪਾਕਿਸਤਾਨੀ ਮੀਡੀਆ ਮੁਤਾਬਕ ਜਲਵਾਯੂ ਤਬਦੀਲੀ ’ਤੇ ਸੀਨੇਟ ਦੀ ਸਥਾਈ ਕਮੇਟੀ ਟਾਪ 10 ਦੇਸ਼ਾਂ ਦੇ ਪਾਕਿਸਤਾਨ ਵਿਚ ਕਚਰੇ ਦੇ ਐਕਸਪੋਰਟ (ਬਰਾਮਦ) ਦੇ ਅੰਕੜੇ ਦੇਖ ਕੇ ਹੈਰਾਨ ਰਹਿ ਗਈ। ਪਾਕਿਸਤਾਨ ਨੂੰ ਆਪਣਾ ਕਚਰਾ ਭੇਜਣ ਵਾਲੇ ਟਾਪ 10 ਦੇਸ਼ਾਂ ਵਿਚ ਯੂਨਾਈਟਿਡ ਕਿੰਗਡਮ, ਈਰਾਨ, ਸੰਯੁਕਤ ਅਰਬ ਅਮੀਰਾਤ, ਸਾਊਦੀ ਅਰਬ, ਸੰਯੁਕਤਰਾਜ ਅਮਰੀਕਾ, ਬੈਲਜੀਅਮ, ਜਰਮਨੀ, ਸਪੇਨ, ਕੈਨੇਡਾ ਅਤੇ ਇਟਲੀ ਸ਼ਾਮਲ ਹਨ।

ਪਾਕਿਸਤਾਨ ਵਿਚ ਇਮਰਾਨ ਖਾਨ ਦੀ ਸਰਕਾਰ ਡਿੱਗਣ ਤੋਂ ਬਾਅਦ ਇੰਪੋਰਟਿਡ ਸਰਕਾਰ ਦੀ ਗੱਲ ਹੋ ਰਹੀ ਸੀ। ਪਰ ਹੁਣ ਇੰਪੋਰਟਿਡ ਵੈਸਟ ਸ਼ਬਦ ਨੇ ਕਮੇਟੀ ਦੇ ਲੋਕਾਂ ਨੂੰ ਹੈਰਾਨ ਕਰ ਦਿੱਤਾ। ਮੰਗਲਵਾਰ ਨੂੰ ਫੈਡਰਲ ਕੈਬਨਿਟ ਨੇ ਦੱਸਿਆ ਕਿ ਪਾਕਿਸਤਾਨ ਹਰ ਸਾਲ 3 ਕਰੋੜ ਟਨ ਕਚਰਾ ਪੈਦਾ ਕਰਦਾ ਹੈ। ਇਸ ਤੋਂ ਇਲਾਵਾ 80 ਹਜ਼ਾਰ ਟਨ ਕਚਰਾ ਵਿਦੇਸ਼ਾਂ ਤੋਂ ਇਮਪੋਰਟ ਕੀਤਾ ਜਾ ਰਿਹਾ ਹੈ ਅਤੇ ਵਾਤਾਵਰਣ ਅਤੇ ਸਿਹਤ ਨੂੰ ਨੁਕਸਾਨ ਪਹੁੰਚਾ ਰਿਹਾ ਹੈ।


Rakesh

Content Editor

Related News