ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ’ਚ ਇਕ ਮਹੱਤਵਪੂਰਨ ਖਿਡਾਰੀ ਹੈ ਪਾਕਿਸਤਾਨ

08/18/2023 3:13:43 PM

ਸੰਗਠਿਤ ਅਪਰਾਧ, ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ, ਮਨੀ ਲਾਂਡਰਿੰਗ ਅਤੇ ਹਥਿਆਰਾਂ ਦੀ ਸਮੱਗਲਿੰਗ ਦਾ ਤੰਤਰ ਸ਼ਾਸਨ ਦੀ ਕਮੀ ਵਾਲੇ ਖੇਤਰਾਂ ’ਚ ਵਧਦਾ-ਫੁੱਲਦਾ ਹੈ। ਅਫਗਾਨਿਸਤਾਨ-ਪਾਕਿਸਤਾਨ ਖੇਤਰ ਇਸ ਸਰਗਰਮੀ ਦਾ ਕੇਂਦਰ ਹੈ। ਇਸ ਸਾਲ ਮਈ ’ਚ ਕਈ ਦੇਸ਼ਾਂ ਦੀਆਂ ਯੂਰਪੀ ਕਾਨੂੰਨ ਇਨਫੋਰਸਮੈਂਟ ਏਜੰਸੀਆਂ ਨੇ ਕਈ ਸੰਸਥਾਨਾਂ ’ਤੇ ਇਕੋ ਵੇਲੇ ਛਾਪੇਮਾਰੀ ਕੀਤੀ। ਇਨ੍ਹਾਂ ਛਾਪਿਆਂ ਦੌਰਾਨ ਜ਼ਬਤ ਕੀਤੀ ਗਈ ਸਮੱਗਰੀ, ਨਾਰਕੋ ਵਪਾਰ ਅਤੇ ਨਾਜਾਇਜ਼ ਹਥਿਆਰਾਂ ਦੀ ਸਮੱਗਲਿੰਗ ਦਰਮਿਆਨ ਗੂੜ੍ਹੇ ਸਬੰਧ ਹੋਣ ਦਾ ਪਤਾ ਲੱਗਾ। ਇਹ ਜਾਲ ਪਾਕਿਸਤਾਨ ਤੋਂ ਦੱਖਣੀ ਅਫਰੀਕਾ ਤੱਕ ਫੈਲਿਆ ਹੋਇਆ ਹੈ।

ਮਾਰਚ 2021 ’ਚ ਮਿਸਰ ਦੀ ਇਕ ਅਦਾਲਤ ਨੇ 7 ਪਾਕਿਸਤਾਨੀਆਂ ਨੂੰ ਸਜ਼ਾ ਸੁਣਾਈ। ਲਾਲ ਸਾਗਰ ਦੇ ਰਸਤੇ ਦੋ ਟਨ ਹੈਰੋਇਨ ਦੀ ਸਮੱਗਲਿੰਗ ਦੇ ਦੋਸ਼ ’ਚ ਪਾਕਿਸਤਾਨੀ ਨਾਗਰਿਕਾਂ ਨੂੰ ਮੌਤ ਦੀ ਸਜ਼ਾ ਦਿੱਤੀ ਗਈ। ਇਹ ਇਕ ਵਿਸ਼ਾਲ ਨੈੱਟਵਰਕ ਸੀ। ਅਜਿਹੇ ਵਿਸ਼ਵਵਿਆਪੀ ਸੰਚਾਲਨ ਨੂੰ ਚਲਾਉਣ ਲਈ ਪ੍ਰਸ਼ਾਸਨ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ ਦੀ ਲੋੜ ਹੁੰਦੀ ਹੈ।

2019 ’ਚ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਸਿੱਝਣ ਦੇ ਉਦੇਸ਼ ਨਾਲ ਸੋਧੀ ਹੋਈ ਰਾਸ਼ਟਰੀ ਨਸ਼ੀਲੇ ਤਰਲ ਵਿਰੋਧੀ ਨੀਤੀ ਪੇਸ਼ ਕੀਤੀ ਗਈ। ਇਸ ਤੋਂ ਪਹਿਲਾਂ ਅਜਿਹੀ ਨੀਤੀ 2010 ’ਚ ਲਾਂਚ ਕੀਤੀ ਗਈ ਸੀ। ਦੋਵਾਂ ਮੌਕਿਆਂ ’ਤੇ ਪਾਕਿਸਤਾਨੀ ਸੰਸਦ ਨੇ ਇਸ ’ਚ ਸੋਧ ਪੇਸ਼ ਕੀਤੀ। 1997 ’ਚ ਜਦੋਂ ਨਸ਼ੀਲੇ ਪਦਾਰਥਾਂ ਦੇ ਕੰਟਰੋਲ ਦਾ ਕਾਨੂੰਨ ਪਾਸ ਹੋਇਆ ਤਾਂ ਪਾਕਿਸਤਾਨ ਪਹਿਲਾਂ ਤੋਂ ਹੀ ਐੱਫ. ਏ. ਟੀ. ਐੱਫ. ਅਤੇ ਅਮਰੀਕੀ ਨਿਗਰਾਨੀ ਦੇ ਦਬਾਅ ’ਚ ਸੀ।

ਧਿਆਨਯੋਗ ਹੈ ਕਿ ਪਾਕਿਸਤਾਨ ਐੱਫ. ਏ. ਟੀ. ਐੱਫ. ਦੀ ਗ੍ਰੇਅ ਲਿਸਟ ’ਚ 2008-10 ਅਤੇ 2018-22 ਤੱਕ ਰਿਹਾ। ਅਜੇ ਹਾਲ ਹੀ ’ਚ ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਨੇ ਨੈਸ਼ਨਲ ਐਂਟੀ ਮਨੀ ਲਾਂਡਰਿੰਗ, ਕਾਊਂਟਰ ਫਾਈਨਾਂਸਿੰਗ ਆਫ ਟੈਰੇਰਿਜ਼ਮ ਅਥਾਰਿਟੀ ਬਿੱਲ 2023 ਅਤੇ 6 ਹੋਰ ਕਾਨੂੰਨ ਜੋ ਦੇਸ਼ ਨੂੰ ਵਿੱਤੀ ਕਾਰਵਾਈ ਬਲ ਤੋਂ ਬਾਹਰ ਰਹਿਣ ’ਚ ਮਦਦ ਕਰਨਗੇ, ਪਾਸ ਕੀਤੇ। ਪਾਕਿਸਤਾਨ ਭੰਗ, ਸਿੰਥੈਟਿਕ ਦਵਾਈਆਂ ਦੇ ਉਤਪਾਦਕਾਂ ’ਚੋਂ ਇਕ ਦੇ ਤੌਰ ’ਤੇ ਉੱਭਰਿਆ ਅਤੇ ਅਫਗਾਨਿਸਤਾਨ ਅਫੀਮ ਅਤੇ ਹੈਰੋਇਨ ਦਾ ਪ੍ਰਵੇਸ਼ ਦੁਆਰ ਬਣਿਆ।

ਪਾਕਿਸਤਾਨ ਦੇ ਕੁਝ ਅਜਿਹੇ ਮਹੱਤਵਪੂਰਨ ਇਲਾਕੇ ਹਨ ਜੋ ਖਰਾਬ ਢੰਗ ਨਾਲ ਸ਼ਾਸਿਤ ਹਨ, ਖਾਸ ਕਰਕੇ ਪਸ਼ਤੂਨ, ਬਲੋਚ ਅਤੇ ਸਿੰਧ ਆਦਿਵਾਸੀ ਇਲਾਕੇ। ਭ੍ਰਿਸ਼ਟ ਪਾਕਿਸਤਾਨ ਕੋਲ ਉਪਜਾਊ ਜ਼ਮੀਨ ਤਾਂ ਹੈ ਪਰ ਇਸ ਦੀ ਮੁੱਖ ਭੂਗੋਲਿਕ ਸਥਿਤੀ ਕਾਰਨ ਇਸ ਦੀ ਅਰਥਵਿਵਸਥਾ ਕਮਜ਼ੋਰ ਹੈ। ਪਾਕਿਸਤਾਨ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ’ਚ ਇਕ ਮਹੱਤਵਪੂਰਨ ਖਿਡਾਰੀ ਹੈ।

ਸਾਲ 2000 ’ਚ ਪਾਕਿਸਤਾਨ ਨੂੰ ਔਸਤ ਮੁਕਤ ਐਲਾਨ ਕਰ ਦਿੱਤਾ ਗਿਆ ਜਿਸ ਨਾਲ ਉਸ ਦਾ ਧਿਆਨ ਅਫਗਾਨਿਸਤਾਨ ਵੱਲ ਕੇਂਦਰਿਤ ਹੋ ਗਿਆ।

ਅਫਗਾਨਿਸਤਾਨ ਵਿਸ਼ਵ ’ਚ ਅਫੀਮ ਦੇ ਸਭ ਤੋਂ ਵੱਡੇ ਉਤਪਾਦਕ ਦੇ ਤੌਰ ’ਤੇ ਉਭਰਿਆ। ਪਿਛਲੇ ਕੁਝ ਦਹਾਕਿਆਂ ਦੌਰਾਨ ਇਸ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਅਫਗਾਨਿਸਤਾਨ ’ਚ ਅਫੀਮ ਦਾ ਉਤਪਾਦਨ ਇਕ ਪ੍ਰਮੁੱਖ ਚਿੰਤਾ ਦਾ ਵਿਸ਼ਾ ਰਿਹਾ ਹੈ ਅਤੇ ਉਸ ’ਤੇ ਅਕਸਰ ਚਰਚਾ ਹੁੰਦੀ ਰਹਿੰਦੀ ਹੈ। ਲਗਭਗ ਸਾਰੀਆਂ ਅਫਗਾਨ ਬਹੁਪੱਖੀ ਮੀਟਿੰਗਾਂ ’ਚ ਡੂੰਘੀ ਖੋਜ ਕੀਤੀ ਗਈ। ਯੂ. ਐੱਨ. ਓ. ਡੀ. ਸੀ. ਵੱਲੋਂ ਪ੍ਰਕਾਸ਼ਿਤ ਅਨੁਮਾਨ ਵੀ ਅੰਤਰਰਾਸ਼ਟਰੀ ਪੱਧਰ ’ਤੇ ਵਧਦੀ ਬੇਚੈਨੀ ਵੱਲ ਇਸ਼ਾਰਾ ਕਰਦੇ ਹਨ। ਪ੍ਰਸਿੱਧ ਮਾਹਿਰ ਬਾਰਨਿਟ ਰੂਬਿਨ ਅਤੇ ਜੈਕ ਸ਼ੇਰਮੈਨ ਦਾ ਮੰਨਣਾ ਹੈ ਕਿ ਅਫਗਾਨਿਸਤਾਨ ’ਚ ਮੁੱਢਲਾ ਲਿੰਕ ਪਾਕਿਸਤਾਨ ’ਚ ਸਮੱਗਲਰਾਂ ਰਾਹੀਂ ਆਇਆ। ਅਫਗਾਨਿਸਤਾਨ ਨੂੰ ਨਸ਼ੀਲੇ ਪਦਾਰਥਾਂ ਦੇ ਉਤਪਾਦਨ ਦਾ ਇਕ ਮਹੱਤਵਪੂਰਨ ਸੋਮਾ ਮੰਨਿਆ ਜਾਂਦਾ ਹੈ।

ਦਹਾਕਿਆਂ ਤੱਕ ਇਕੱਲੇ ਅਮਰੀਕਾ ਨੇ ਅਫੀਮ ਦੀ ਜੜ੍ਹ ਪੁੱਟਣ ਦੇ ਪ੍ਰੋਗਰਾਮ ’ਤੇ 9 ਅਰਬ ਡਾਲਰ ਖਰਚ ਕੀਤੇ ਸਨ। ਇਸ ਦੇ ਉਲਟ ਅਫਗਾਨਿਸਤਾਨ ’ਚ ਉਤਪਾਦਨ ’ਚ ਵਾਧਾ ਜਾਰੀ ਰਿਹਾ। ਉੱਥੋਂ ਦੇ ਕਿਸਾਨ ਵੱਡੇ ਪੱਧਰ ’ਤੇ ਗਰੀਬ ਹੋ ਰਹੇ ਹਨ ਜਦਕਿ ਅਫਗਾਨੀ ਡਰੱਗ ਮਾਫੀਆ ਮੁਨਾਫਾ ਕਮਾ ਰਿਹਾ ਹੈ। ਡਰੱਗ ਮਾਫੀਆ ਹੈਰੋਇਨ ਉਤਪਾਦਨ ਲੈਬਾਰਟਰੀਆਂ ’ਚ ਨਿਵੇਸ਼ ਕਰ ਕੇ ਮੁੱਲ ’ਚ ਵਾਧਾ ਕਰ ਰਹੇ ਹਨ। ਇਨ੍ਹਾਂ ਨੂੰ ਪਾਕਿਸਤਾਨ ਦੇ ਸਮੱਗਲਰਾਂ ਅਤੇ ਸਪਲਾਇਰਾਂ ਵੱਲੋਂ ਬਣਾਇਆ ਗਿਆ ਸੀ ਜੋ ਕਿ ਅਕਸਰ ਹੀ ਲੁਕੇ ਹੋਏ ਰਹਿੰਦੇ ਸਨ। ਅਫਗਾਨਿਸਤਾਨ ਇਕ ਅਣਛੋਹ ਭੂਮੀ ਨਾਲ ਘਿਰਿਆ ਹੋਣ ਕਾਰਨ ਪਾਕਿਸਤਾਨ ਦੇ ਵਿਚੋਲਿਆਂ ਨੇ ਇਸ ਦੀ ਵਰਤੋਂ ਕੀਤੀ। ਹੈਰੋਇਨ ਮੈਥਮਫੈਟਾਮਾਈਨ ਅਤੇ ਹੋਰ ਸਿੰਥੈਟਿਕਸ ਦਾ ਪ੍ਰਵੇਸ਼ ਦੁਆਰ ਬਣਨ ਦਾ ਅਫਗਾਨਿਸਤਾਨ ਨੂੰ ਮੌਕਾ ਮਿਲਿਆ।

ਪਾਕਿਸਤਾਨ ਅਤੇ ਅਫਗਾਨਿਸਤਾਨ ਹੀ ਪਸ਼ਤੂਨ ਆਦਿਵਾਸੀ ਬੈਲਟ ਹਨ ਜੋ ਸਦੀਆਂ ਤੋਂ ਅਫੀਮ ਅਤੇ ਭੰਗ ਦਾ ਸਰੋਤ ਰਹੀਆਂ ਹਨ। ਏਸ਼ੀਅਨ ਸਰਵੇ ਦੇ ਅਕਤੂਬਰ 1996 ਅਡੀਸ਼ਨ ’ਚ ਪਾਕਿਸਤਾਨੀ ਵਿਦਵਾਨ ਇਕਰਾਮੁੱਲ ਹਕ ਨੇ ਵੱਡੇ ਪੈਮਾਨੇ ’ਤੇ ਇਸ ਮੁੱਦੇ ਨੂੰ ਕਵਰ ਕੀਤਾ। ਉਨ੍ਹਾਂ ਨੇ ਇਸ ਦਾ ਇਤਿਹਾਸਕ ਪਹਿਲੂ ਦੱਸਦਿਆਂ ਕਿਹਾ ਕਿ ਵਿਸ਼ਵ ਪੱਧਰ ’ਤੇ ਹੈਰੋਇਨ ’ਚ ਵਾਧੇ ਲਈ ਭੂ-ਸਿਆਸੀ ਹਾਲਾਤ ਜ਼ਿੰਮੇਵਾਰ ਹਨ। 80 ਅਤੇ 90 ਦੇ ਦਹਾਕੇ ’ਚ ਅਫਗਾਨਿਸਤਾਨ- ਪਾਕਿਸਤਾਨ ਇਲਾਕੇ ਤੋਂ ਇਸ ਦੀ ਸਪਲਾਈ ਕੀਤੀ ਗਈ। ਪਾਕਿਸਤਾਨ ਦੀ ਮਦਦ ਨਾਲ ਸੀ. ਆਈ. ਏ. ਉਨ੍ਹਾਂ ਮੁਜਾਹਿਦੀਨਾਂ ਨੂੰ ਗੁਪਤ ਹਮਾਇਤ ਦੇ ਰਹੀ ਸੀ ਜੋ ਸੋਵੀਅਤ ਸੰਘ ਦੇ ਖਿਲਾਫ ਲੜ ਰਹੇ ਸਨ।

ਪਾਕਿਸਤਾਨ ਦੀ ਆਈ. ਐੱਸ. ਆਈ. ਦਾ ਇਕ ਪਸੰਦੀਦਾ ਗਰੱੁਪ ਪੋਸਤ ਦੀ ਖੇਤੀ ਕਰ ਰਿਹਾ ਸੀ। ਇਸ ਅਰਸੇ ’ਚ ਸਟੇਟ ਵੱਲੋਂ ਪੁਸ਼ਤਪਨਾਹੀ ਨਾਲ ਪਾਕਿਸਤਾਨੀ ਨਾਰਕੋ ਸਮੱਗਲਰਾਂ ਦੀ ਸਥਾਪਨਾ ਹੋਈ। ਪਾਕਿਸਤਾਨ ’ਚ ਜ਼ਿਆ-ਉਲ-ਹੱਕ ਦੇ ਸ਼ਾਸਨ ਦੌਰਾਨ ਅਤੇ ਉਸ ਪਿੱਛੋਂ ਜ਼ਿਆਦਾਤਰ ਸਟੇਟ ਮਸ਼ੀਨਰੀ ਜਿਸ ’ਚ ਪਾਕਿਸਤਾਨ ਵੀ ਸ਼ਾਮਲ ਹੈ, ਨਾਰਕੋ ਵਪਾਰ ਨਾਲ ਫੌਜ ਨੂੰ ਫਾਇਦਾ ਹੋਣ ਲੱਗਾ। 1986 ’ਚ ਪਾਕਿਸਤਾਨ ਦੇ ਦੋ ਫੌਜੀ ਅਧਿਕਾਰੀਆਂ ਮੇਜਰ ਜਹੂਰੂਦੀਨ ਅਫਰੀਦੀ ਅਤੇ ਲੈਫਟੀਨੈਂਟ ਖੈਰੂਰ ਰਹਿਮਾਨ ਨੂੰ 900 ਪਾਊਂਡ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ ਪਰ ਉਹ ਹਿਰਾਸਤ ’ਚੋਂ ਭੱਜ ਗਏ।

ਹੋਰ ਪੱਛਮੀ ਦੇਸ਼ਾਂ ਨੇ ਚਿੰਤਾ ਜਤਾਈ ਕਿ ਪਾਕਿਸਤਾਨ ਅਮਰੀਕਾ ’ਚ 50 ਫੀਸਦੀ ਹੈਰੋਇਨ ਅਤੇ ਪੱਛਮੀ ਯੂਰਪ ’ਚ 85 ਫੀਸਦੀ ਦਰਾਮਦ ਲਈ ਜ਼ਿੰਮੇਵਾਰ ਹੈ। ਇਕ ਅਜਿਹਾ ਦੇਸ਼ ਜੋ 70 ਟਨ ਹੈਰੋਇਨ ਦਾ ਉਤਪਾਦਨ ਕਰਦਾ ਹੈ ਅਤੇ ਇਸ ਦਾ ਇਕ ਮਹੱਤਵਪੂਰਨ ਹਿੱਸਾ ਹੈ। ਅਮਰੀਕਾ ’ਚ ਹੈਰੋਇਨ ਦੀ ਖਪਤ ਕਿਸੇ ਲਈ ਵੀ ਚਿੰਤਾ ਦਾ ਵਿਸ਼ਾ ਹੈ। ਅੱਤਵਾਦ ਦੀ ਹਮਾਇਤ ਕਰਨ ਲਈ ਇਨ੍ਹਾਂ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਤੋਂ ਹੋਣ ਵਾਲੇ ਮੁਨਾਫੇ ਦੀ ਵਰਤੋਂ ਕੀਤੀ ਜਾਂਦੀ ਹੈ।

(ਧੰਨਵਾਦ : ਪੀ. ਆਰ. ਐੱਫ.)


Rakesh

Content Editor

Related News