ਪਾਕਿਸਤਾਨ ’ਚ ਆਸਮਾਨ ਛੂਹ ਰਹੀ ਮਹਿੰਗਾਈ ਨੇ ਤੋੜਿਆ ਆਮ ਜਨਤਾ ਦਾ ਲੱਕ

Thursday, Aug 12, 2021 - 01:01 PM (IST)

ਪਾਕਿਸਤਾਨ ’ਚ ਆਸਮਾਨ ਛੂਹ ਰਹੀ ਮਹਿੰਗਾਈ ਨੇ ਤੋੜਿਆ ਆਮ ਜਨਤਾ ਦਾ ਲੱਕ

ਇਸਲਾਮਾਬਾਦ : ਪਾਕਿਸਤਾਨ ’ਚ ਆਮ ਜਨਤਾ ਦੀ ਸਥਿਤੀ ਬੇਹੱਦ ਖ਼ਰਾਬ ਹੈ। ਗ਼ਰੀਬੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਮਹਿੰਗਾਈ ਆਸਮਾਨ ਛੂਹ ਰਹੀ ਹੈ। ਡੋਨ ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਰਗੇ ਦੇਸ਼ ਵਿਚ ਅਜਿਹੇ ਹਾਲਾਤ ਹਨ ਕਿ ਇੱਥੇ ਜ਼ਿਆਦਾਤਰ ਪਰਿਵਾਰ ਆਪਣੀ ਆਮਦਨ ਦਾ ਅੱਧਾ ਹਿੱਸਾ ਭੋਜਨ ’ਤੇ ਖ਼ਰਚ ਕਰਦੇ ਹਨ। ਉਥੇ ਹੀ ਆਵਾਜਾਈ, ਪੈਟਰੋਲ, ਬਿਜਲੀ ਅਤੇ ਅਸਿੱਧੇ ਟੈਕਸਾਂ ਦੇ ਵਧਦੇ ਬੋਝ ਨੇ ਭੁੱਖਮਰੀ, ਗ਼ਰੀਬੀ ਅਤੇ ਕੁਪੋਸ਼ਣ ਵਿਚ ਸੰਭਾਵਤ ਵਾਧੇ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ। ਫੂਡ ਪ੍ਰਾਈਸ ਇੰਡੈਕਸ ਮੁਤਾਬਕ ਜੁਲਾਈ ਵਿਚ ਵਿਸ਼ਵ ਭੋਜਨ ਦੀਆਂ ਕੀਮਤਾਂ ਇਕ ਸਾਲ ਪਹਿਲਾਂ ਦੀ ਤੁਲਨਾ ਵਿਚ 31 ਫ਼ੀਸਦੀ ਜ਼ਿਆਦਾ ਸਨ।

ਇਹ ਵੀ ਪੜ੍ਹੋ: ਬ੍ਰਿਟੇਨ ਨੇ ਭਾਰਤ ਤੋਂ ਹਟਾਈ ਯਾਤਰਾ ਪਾਬੰਦੀ ਤਾਂ ਪਾਕਿ ਨੂੰ ਲੱਗੀਆਂ ਮਿਰਚਾਂ, ਲਾਇਆ ਇਹ ਇਲਜ਼ਾਮ

ਇਸ ਤੋਂ ਪਹਿਲਾਂ ਕੈਬਨਿਟ ਦੀ ਪਾਕਿਸਤਾਨ ਦੀ ਆਰਥਿਕ ਤਾਲਮੇਲ ਕਮੇਟੀ (ਈ.ਸੀ.ਸੀ.) ਨੇ ਪਾਕਿਸਤਾਨ ਦੇ ਯੂਟੀਲਿਟੀ ਸਪੋਰਟਸ ਕਾਰਪੋਰੇਸ਼ਨ (ਯੂ.ਐਸ.ਸੀ.) ਵਿਚ ਖੰਡ, ਕਣਕ ਦਾ ਆਟਾ ਅਤੇ ਘਿਓ (ਮੱਖਣ) ਦੀਆਂ ਕੀਮਤਾਂ ਵਿਚ ਵਾਧੇ ਨੂੰ ਮਨਜੂਰੀ ਦਿੱਤੀ ਸੀ। ਵਿਸ਼ਵ ਬੈਂਕ ਦੇ ਅਨੁਮਾਨ ਮੁਤਾਬਕ ਪਾਕਿਸਤਾਨ ਵਿਚ ਗ਼ਰੀਬੀ 2020 ਵਿਚ 4.4 ਫ਼ੀਸਦੀ ਤੋਂ ਵੱਧ ਕੇ 5.4 ਹੋ ਗਈ ਹੈ, ਕਿਉਂਕਿ 2 ਮਿਲੀਅਨ ਤੋਂ ਜ਼ਿਆਦਾ ਲੋਕ ਗ਼ਰੀਬੀ ਰੇਖਾ ਦੇ ਹੇਠਾਂ ਆ ਗਏ ਹਨ। 

ਇਹ ਵੀ ਪੜ੍ਹੋ: ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਜਲੰਧਰ ਦੇ ਨੌਜਵਾਨ ਦੀ ਛੱਤ ਤੋਂ ਹੇਠਾਂ ਡਿੱਗਣ ਕਾਰਨ ਮੌਤ

ਘੱਟ-ਮੱਧ ਆਮਦਨੀ ਗ਼ਰੀਬੀ ਦਰ ਦੀ ਵਰਤੋਂ ਕਰਦਿਆਂ ਵਿਸ਼ਵ ਬੈਂਕ ਨੇ ਅਨੁਮਾਨ ਲਗਾਇਆ ਕਿ ਪਾਕਿਸਤਾਨ ਵਿਚ ਗ਼ਰੀਬੀ ਅਨੁਪਾਤ 2020-21 ਵਿਚ 39.3 ਫ਼ੀਸਦੀ ਸੀ ਅਤੇ 2021-22 ਵਿਚ 39.2 ਫ਼ੀਸਦੀ ’ਤੇ ਰਹਿਣ ਦਾ ਅਨੁਮਾਨ ਹੈ ਅਤੇ ਇਹ ਘੱਟ ਕੇ 2022-23 ਤੱਕ 37.9 ਫ਼ੀਸਦੀ ’ਤੇ ਆ ਸਕਦਾ ਹੈ। ਦਿ ਨਿਊਜ਼ ਇੰਟਰਨੈਸ਼ਨਲ ਦੀ ਰਿਪੋਰਟ ਮੁਤਾਬਕ ਇਮਰਾਨ ਖਾਨ ਦੀ ਅਗਵਾਈ ਵਾਲੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਸਰਕਾਰ ਵੱਲੋਂ ਨੈਸ਼ਨਲ ਅੰਸੈਬਲੀ ਵਿਚ ਪੇਸ਼ ਕੀਤੇ ਗਏ ਅੰਕੜਿਆਂ ਮੁਤਾਬਕ ਪਾਕਿਸਤਾਨ ਦੇ ਜ਼ਿਆਦਾਤਰ ਪ੍ਰਮੁੱਖ ਸ਼ਹਿਰਾਂ ਵਿਚ ਨਾਗਰਿਕਾਂ ਲਈ ਪੀਣ ਵਾਲਾ ਪਾਣੀ ਵੀ ਸੁਰੱਖਿਅਤ ਨਹੀਂ ਹੈ। ਮਹਾਰਾਂ ਦਾ ਕਹਿਣਾ ਹੈ ਕਿ ਜੇਕਰ ਸਮਾਂ ਰਹਿੰਦੇ ਇਸ ਮੁੱਦੇ ਦਾ ਹੱਲ ਨਹੀਂ ਕੱਢਿਆ ਗਿਆ ਤਾਂ ਦੇਸ਼ ਭਰ ਵਿਚ ਪਾਣੀ ਦੀ ਘਾਟ ਕਾਰਨ ਪਾਕਿਸਤਾਨ ਵਿਚ ਅਕਾਲ ਵਰਗੀ ਸਥਿਤੀ ਪੈਦਾ ਹੋ ਸਕਦੀ ਹੈ। ਰਿਪੋਰਟ ਮੁਤਾਬਕ ਘੱਟ ਮੀਂਹ ਕਾਰਨ ਨਦੀਆਂ ਦੇ ਸੁੱਕ ਜਾਣ ਦੇ ਬਾਅਦ ਦੇਸ਼ ਵਿਚ ਪਾਣੀ ਦੀ ਘਾਟ ਨੇ ਖ਼ਤਰੇ ਦੀ ਘੰਟੀ ਵਜਾ ਦਿੱਤੀ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ’ਚ 75 ਫ਼ੀਸਦੀ ਆਬਾਦੀ ਪੂਰੀ ਤਰ੍ਹਾਂ ਵੈਕਸੀਨੇਟਿਡ, ਫਿਰ ਵੀ ਮਾਰਚ ਤੋਂ ਬਾਅਦ ਇਕ ਦਿਨ ’ਚ ਰਿਕਾਰਡ ਕੋਰੋਨਾ ਮੌਤਾਂ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News