ਪਾਕਿਸਤਾਨ ਦੀ ਗਿੱਦੜ-ਭਬਕੀ, ਕਿਹਾ- ਜੇਕਰ ਰੋਕਿਆ ਸਿੰਧ ਦਾ ਪਾਣੀ ਤਾਂ ਦੇਵਾਂਗੇ ਜਵਾਬ

10/17/2019 4:32:13 PM

ਇਸਲਾਮਾਬਾਦ— ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੰਧ ਨਦੀ ਦਾ ਪਾਣੀ ਰੋਕਣ ਦੀ ਗੱਲ ਕੀ ਕਹਿ ਦਿੱਤੀ ਪਾਕਿਸਤਾਨ ਦੀਆਂ ਗੱਲਾਂ 'ਚ ਇਸ ਦੀ ਬੌਖਲਾਹਟ ਸਾਫ ਦੇਖਣ ਨੂੰ ਮਿਲ ਰਹੀ ਹੈ। ਇਸ ਤੋਂ ਬਾਅਦ ਪਾਕਿਸਤਾਨ ਨੇ ਇਕ ਵਾਰ ਫਿਰ ਭਾਰਤ ਨੂੰ ਗਿੱਦੜ-ਭਬਕੀ ਦਿੱਤੀ ਹੈ।

ਪਾਕਿਸਤਾਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਡਾ. ਮੁਹੰਮਦ ਫੈਸਲ ਨੇ ਕਿਹਾ ਕਿ ਸਿੰਧੂ ਸਮਝੌਤੇ ਦੇ ਤਹਿਤ ਪਾਕਿਸਤਾਨ ਦਾ ਪਾਣੀ 'ਤੇ ਵਿਸ਼ੇਸ਼ ਅਧਿਕਾਰ ਹੈ। ਬੁਲਾਰੇ ਨੇ ਕਿਹਾ ਕਿ ਜੇਕਰ ਭਾਰਤ ਪਾਣੀ ਨੂੰ ਰੋਕਦਾ ਹੈ ਤਾਂ ਇਸ ਨੂੰ ਉਕਸਾਵੇ ਦੀ ਕਾਰਵਾਈ ਮੰਨਿਆ ਜਾਵੇਗਾ ਤੇ ਅਸੀਂ ਜਵਾਬ ਦੇਵਾਂਗੇ। ਪਾਣੀ 'ਤੇ ਪਾਕਿਸਤਾਨ ਦਾ ਵੀ ਅਧਿਕਾਰ ਹੈ। ਅਸਲ 'ਚ ਪਾਕਿਸਤਾਨ 'ਚ ਚੋਣ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਅਸੀਂ ਪਾਕਿਸਤਾਨ ਦਾ ਪਾਣੀ ਰੋਕ ਦੇਵਾਂਗੇ, ਜਿਸ ਤੋਂ ਬਾਅਦ ਪਾਕਿਸਤਾਨ ਨੇ ਇਸ 'ਤੇ ਪ੍ਰਤੀਕਿਰਿਆ ਦਿੱਤੀ ਹੈ।

ਇਸ ਤੋਂ ਇਲਾਵਾ ਵਿਦੇਸ਼ ਮੰਤਰਾਲੇ ਦੇ ਬੁਲਾਰੇ ਫੈਸਲ ਨੇ ਕੁਲਭੂਸ਼ਣ ਜਾਧਵ ਮਾਮਲੇ 'ਤੇ ਵੀ ਗੱਲਬਾਤ ਕੀਤੀ। ਉਸ ਨੇ ਕਿਹਾ ਕਿ ਅਸੀਂ ਪਹਿਲਾਂ ਹੀ ਕੁਲਭੂਸ਼ਣ ਜਾਧਵ ਨੂੰ ਕੌਂਸਲਰ ਐਕਸੈਸ ਦੇ ਦਿੱਤਾ ਹੈ। ਉਸ ਤੋਂ ਬਾਅਦ ਕਾਨੂੰਨੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ।


Baljit Singh

Content Editor

Related News