ਪਾਕਿ ਦੇ ਸਾਬਕਾ ਮੰਤਰੀ ਸ਼ੇਖ ਰਸ਼ੀਦ ਗ੍ਰਿਫ਼ਤਾਰ, 9 ਮਈ ਨੂੰ ਹੋਏ ਦੰਗਿਆਂ ਦਾ ਹੈ ਮਾਮਲੇ
Thursday, Jan 18, 2024 - 10:14 AM (IST)
ਇਸਲਾਮਾਬਾਦ - ਏ. ਆਰ. ਵਾਈ. ਨਿਊਜ਼ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਅਵਾਮੀ ਮੁਸਲਿਮ ਲੀਗ (ਏ. ਐੱਮ. ਐੱਲ.) ਦੇ ਮੁਖੀ ਸ਼ੇਖ ਰਸ਼ੀਦ ਨੂੰ 9 ਮਈ ਦੇ ਦੰਗਿਆਂ ਦੇ ਮਾਮਲੇ ਵਿੱਚ ਮੰਗਲਵਾਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਸਾਬਕਾ ਮੰਤਰੀ 9 ਮਈ ਨੂੰ ਹੋਏ ਦੰਗਿਆਂ ਦੇ ਮਾਮਲੇ ਵਿੱਚ ਆਪਣੇ ਖ਼ਿਲਾਫ਼ ਦਰਜ 14 ਮਾਮਲਿਆਂ ਵਿੱਚ ਜ਼ਮਾਨਤ ਦੀ ਪੁਸ਼ਟੀ ਲਈ ਏ. ਟੀ. ਸੀ. ਦੇ ਸਾਹਮਣੇ ਪੇਸ਼ ਹੋਏ ਸਨ।
ਪੜ੍ਹੋ ਇਹ ਅਹਿਮ ਖ਼ਬਰ-ਹੂਤੀਆਂ ਨੂੰ ਅਮਰੀਕਾ ਗਲੋਬਲ ਅੱਤਵਾਦੀਆਂ ਵਜੋਂ ਮੁੜ ਕਰੇਗਾ ਸੂਚੀਬੱਧ
ਮੰਤਰੀ ਨੂੰ 14 ਵਿੱਚੋਂ 13 ਮਾਮਲਿਆਂ ਵਿੱਚ ਜ਼ਮਾਨਤ ਮਿਲ ਗਈ ਸੀ। ਹਾਲਾਂਕਿ ਨਿਊ ਟਾਊਨ ਥਾਣੇ ’ਚ ਦਰਜ ਦੰਗਿਆਂ ਦੇ ਮਾਮਲੇ ’ਚ ਉਸ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਸੀ। ਰਸ਼ੀਦ ’ਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਗ੍ਰਿਫਤਾਰੀ ਤੋਂ ਬਾਅਦ 9 ਮਈ ਨੂੰ ਇਕ ਸੰਵੇਦਨਸ਼ੀਲ ਸੰਸਥਾਨ ’ਤੇ ਭੰਨ-ਤੋੜ ਅਤੇ ਹਮਲੇ ਦੀ ਯੋਜਨਾ ਬਣਾਉਣ ਦਾ ਦੋਸ਼ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।