ਸਮਰਥਨ ਜੁਟਾਉਣ ਲਈ ਪਾਕਿ ਵਿਦੇਸ਼ ਮੰਤਰੀ ਕਰਨਗੇ ਕਈ ਦੇਸ਼ਾਂ ਦੀ ਯਾਤਰਾ
Saturday, Aug 26, 2017 - 02:34 AM (IST)
ਇਸਲਾਮਾਬਾਦ — ਪਾਕਿਸਤਾਨ ਦੇ ਵਿਦੇਸ਼ ਮੰਤਰੀ ਖਵਾਜ਼ਾ ਆਸਿਫ ਅੱਤਵਾਦ ਨੂੰ ਖਤਮ ਕਰਨ ਨੂੰ ਲੈ ਕੇ ਆਪਣੇ ਦੇਸ਼ ਦੇ ਯਤਨਾਂ ਨੂੰ ਦਿਖਾਉਣ ਲਈ ਕਈ ਦੇਸ਼ਾਂ ਦੀ ਯਾਤਰਾ ਕਰਨਗੇ। ਵਿਦੇਸ਼ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਇਹ ਗੱਲ ਦੀ ਜਾਣਕਾਰੀ ਦਿੱਤੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਪਾਕਿਸਤਾਨ ਨੇ ਡੋਨਾਲਡ ਟਰੰਪ ਦੀ ਟਿੱਪਣੀ ਨੂੰ ਖਾਰਜ ਕੀਤਾ ਸੀ, ਜਿਸ 'ਚ ਅਮਰੀਕੀ ਰਾਸ਼ਟਰਪਤੀ ਨੇ ਇਸ ਨੂੰ ਅੱਤਵਾਦੀਆਂ ਦਾ ਪਨਾਹਗਾਹ ਕਰਾਰ ਦਿੱਤਾ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨਫੀਸ ਜ਼ਕਾਰੀਆ ਨੇ ਕਿਹਾ ਕਿ ਅਫਗਾਨਿਸਤਾਨ 'ਚ ਸ਼ਾਂਤੀ ਅਤੇ ਸਥਿਰਤਾ ਪਾਕਿਸਤਾਨ ਦੇ ਹਿੱਤ 'ਚ ਹੈ ਅਤੇ ਉਹ ਅਫਗਾਨਿਸਤਾਨ ਦੀ ਅਗਵਾਈ ਅਤੇ ਮਲਕੀਅਤ ਵਾਲੀ ਪ੍ਰਕਿਰਿਆ 'ਚ ਸ਼ਾਂਤੀ ਅਤੇ ਸਥਿਰਤਾ ਯਕੀਨੀ ਕਰਨ ਨੂੰ ਲੈ ਕੇ ਵਚਨਬੱਧ ਹਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨ ਦੇ ਅੱਤਵਾਦ ਰੋਧੀ ਯਤਨ ਨੂੰ ਦੁਨੀਆ ਭਰ 'ਚ ਸਵੀਕਾਰ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਪਾਕਿ ਵਿਦੇਸ਼ ਮੰਤਰੀ ਭਾਰਤ ਨਾਲ ਰਿਸ਼ਤਿਆਂ ਨੂੰ ਲੈ ਕੇ ਨਰਮੀ ਵਰਤ ਰਹੇ ਹਨ। ਆਸਿਫ ਨੇ ਕਿਹਾ ਸੀ ਕਿ ਪਾਕਿਸਤਾਨ ਭਾਰਤ ਦੇ ਨਾਲ ਚੰਗਾ ਗੁਆਂਢੀ ਰਿਸ਼ਤਾ ਚਾਹੁੰਦਾ ਹੈ ਪਰ ਅਜਿਹਾ ਉਦੋਂ ਤੱਕ ਨਹੀਂ ਹੋ ਸਕਦਾ ਜਦੋਂ ਤੱਕ ਨਵੀਂ ਦਿੱਲੀ ਇਸ ਦੇ ਲਈ ਤਿਆਰ ਨਹੀਂ ਹੋਵੇਗੀ। ਇਸ ਤੋਂ ਇਲਾਵਾ ਆਸਿਫ ਨੇ ਦਾਅਵਾ ਕੀਤਾ ਸੀ ਕਿ ਕਸ਼ਮੀਰ ਦੇ ਲੋਕ 'ਸਵੈ-ਨਿਰਣੈ ਦੇ ਅਧਿਕਾਰ' ਲਈ ਲੜਾਈ ਲੱੜ ਰਹੇ ਹਨ ਜਿਹੜੇ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਨੇ ਆਪਣੇ ਸੰਕਲਪਾਂ ਦੇ ਜ਼ਰੀਏ ਨਾਲ ਭਰੋਸਾ ਦਿਵਾਇਆ ਸੀ। ਉਨ੍ਹਾਂ ਨੇ ਕਸ਼ਮੀਰੀ ਨੂੰ 'ਜਨਮਸ ਸੰਗ੍ਰਹਿ ਦੇ ਅਧਿਕਾਰ' ਹਾਸਲ ਕਰਨ ਲਈ ਪੂਰੀ ਮਦਦ ਦੇਣ ਦੀ ਵੀ ਗੱਲ ਕਹੀ ਸੀ।
