ਪਾਕਿ 'ਚ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋਇਆ ਆਟਾ, 3100 'ਚ ਵਿਕ ਰਹੀ ਹੈ 20 ਕਿੱਲੋ ਦੀ ਥੈਲੀ

01/10/2023 9:51:49 AM

ਇਸਲਾਮਾਬਾਦ (ਇੰਟ.)- ਕੰਗਾਲ ਪਾਕਿਸਤਾਨ ਦੀ ਆਰਥਿਕ ਹਾਲਤ ਉਂਝ ਹੀ ਖਰਾਬ ਹੈ। ਹੁਣ ਉਥੇ ਭੋਜਨ ਦਾ ਸੰਕਟ ਵੀ ਵਧ ਗਿਆ ਹੈ। ਪਾਕਿਸਤਾਨ ਆਪਣੇ ਹੁਣ ਤੱਕ ਦੇ ਸਭ ਤੋਂ ਭੈੜੇ ਆਟੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਥੇ ਹਾਲਾਤ ਇਹ ਹੋ ਗਏ ਹਨ ਕਿ ਗਰੀਬਾਂ ਨੂੰ ਰੋਟੀ ਵੀ ਨਸੀਬ ਨਹੀਂ ਹੋ ਰਹੀ ਹੈ। ਮਹਿੰਗਾਈ ਦੀ ਮਾਰ ਨਾਲ ਪਾਕਿਸਤਾਨ ਦੀ ਜਨਤਾ ਦੁਖੀ ਹੈ। ਦੇਸ਼ ਵਿਚ ਕਣਕ ਦੀ ਘਾਟ ਹੋਣ ਕਾਰਨ ਆਟੇ ਦੇ ਭਾਅ ਅਸਮਾਨ ਛੂਹ ਰਹੇ ਹਨ। ਆਟਾ ਹੀ ਇੰਨਾ ਮਹਿੰਗਾ ਹੋ ਗਿਆ ਹੈ ਕਿ ਉਹ ਆਮ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਗਿਆ ਹੈ।

ਇਹ ਵੀ ਪੜ੍ਹੋ: ਅਮਰੀਕਾ 'ਚ ਭਾਰਤੀ ਪਿਓ ਦਾ ਕਾਰਾ, 9 ਸਾਲਾ ਪੁੱਤ ਨੂੰ ਦਿੱਤੀ ਦਰਦਨਾਕ ਮੌਤ

ਕਰਾਚੀ ਵਿੱਚ ਆਟਾ 140 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 160 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਵਿਕ ਰਿਹਾ ਹੈ। ਇਸਲਾਮਾਬਾਦ ਅਤੇ ਪੇਸ਼ਾਵਰ 'ਚ 10 ਕਿਲੋ ਆਟੇ ਦੀ ਥੈਲੀ 1500 ਰੁਪਏ ਪ੍ਰਤੀ ਕਿਲੋਗ੍ਰਾਮ ਦੇ ਹਿਸਾਬ ਨਾਲ ਵਿਕ ਰਹੀ ਹੈ, ਜਦਕਿ 20 ਕਿਲੋਗ੍ਰਾਮ ਆਟੇ ਦੀ ਥੈਲੀ 2800 ਰੁਪਏ 'ਚ ਵਿਕ ਰਹੀ ਹੈ। ਪੰਜਾਬ ਸੂਬੇ ਵਿੱਚ ਮਿੱਲ ਮਾਲਕਾਂ ਨੇ ਆਟੇ ਦੀ ਕੀਮਤ 160 ਰੁਪਏ ਪ੍ਰਤੀ ਕਿਲੋਗ੍ਰਾਮ ਵਧਾ ਦਿੱਤੀ ਹੈ। ਬਲੋਚਿਸਤਾਨ ਦੇ ਖੁਰਾਕ ਮੰਤਰੀ ਜ਼ਮਰਕ ਅਚਕਜ਼ਈ ਨੇ ਕਿਹਾ ਹੈ ਕਿ ਸੂਬੇ ਵਿੱਚ ਕਣਕ ਦਾ ਭੰਡਾਰ "ਪੂਰੀ ਤਰ੍ਹਾਂ ਖ਼ਤਮ" ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬਲੋਚਿਸਤਾਨ ਨੂੰ ਤੁਰੰਤ 400,000 ਬੋਰੀ ਕਣਕ ਦੀ ਲੋੜ ਹੈ ਅਤੇ ਚੇਤਾਵਨੀ ਦਿੱਤੀ ਕਿ ਨਹੀਂ ਤਾਂ ਸੰਕਟ ਹੋਰ ਡੂੰਘਾ ਹੋ ਸਕਦਾ ਹੈ। ਇਸੇ ਤਰ੍ਹਾਂ, ਖੈਬਰ ਪਖਤੂਨਖਵਾ ਹੁਣ ਤੱਕ ਦੇ ਸਭ ਤੋਂ ਭੈੜੇ ਆਟੇ ਦੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ, ਕਿਉਂਕਿ 20 ਕਿਲੋਗ੍ਰਾਮ ਆਟੇ ਦੀ ਇਕ ਥੈਲੀ 3100 ਰੁਪਏ ਵਿੱਚ ਵੇਚੀ ਜਾ ਰਹੀ ਹੈ। 

ਇਹ ਵੀ ਪੜ੍ਹੋ: ਅਮਰੀਕਾ: 15 ਵਾਹਨਾਂ ਦੀ ਭਿਆਨਕ ਟੱਕਰ, 2 ਲੋਕਾਂ ਦੀ ਮੌਤ, ਵੇਖੋ ਵੀਡੀਓ

ਦੱਸ ਦੇਈਏ ਕਿ ਪਿਛਲੇ ਸਾਲ ਆਏ ਹੜ੍ਹ ਕਾਰਨ ਪਾਕਿਸਤਾਨ ਵਿਚ ਕਈ ਤਰ੍ਹਾਂ ਦੀ ਛੋਟੀ ਫਸਲ ਬਰਬਾਦ ਹੋ ਗਈ, ਜਿਸਦਾ ਭਾਰੀ ਅਸਰ ਸਬਜ਼ੀ, ਦਾਲ ਅਤੇ ਸਰ੍ਹੋਂ ਵਰਗੀਆਂ ਚੀਜ਼ਾਂ ’ਤੇ ਦੇਖਣ ਨੂੰ ਮਿਲਿਆ। ਜਿਥੇ ਇਕ ਪਾਸੇ ਆਟਾ ਲਗਾਤਾਰ ਮਹਿੰਗਾ ਹੁੰਦਾ ਜਾ ਰਿਹਾ ਹੈ ਤਾਂ ਚੌਲ ਵੀ ਪਿੱਛੇ ਨਹੀਂ ਹਨ। ਪਿਛਲੇ ਕੁਝ ਮਹੀਨਿਆਂ ਵਿਚ ਚੌਲਾਂ ਦੇ ਭਾਅ ਵਿਚ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ। ਸ਼ਾਹਬਾਜ਼ ਸ਼ਰੀਫ ਸਰਕਾਰ ਸੱਤਾ ਸੰਭਾਲਣ ਤੋਂ ਬਾਅਦ ਤੋਂ ਕੋਈ ਵੀ ਵੱਡੀ ਮਦਦ ਪਾਕਿਸਤਾਨ ਦੇ ਗਰੀਬ ਲੋਕਾਂ ਨੂੰ ਨਹੀਂ ਦੇ ਸਕੀ ਹੈ। ਪਾਕਿਸਤਾਨ ਦੀ ਫੂਡ ਇੰਫਲੈਸ਼ਨ ਵਿਚ ਲਗਾਤਾਰ ਤੇਜ਼ੀ ਦੇਖੀ ਜਾ ਰਹੀ ਹੈ।

ਇਹ ਵੀ ਪੜ੍ਹੋ: ਕੋਰੋਨਾ ਇਨਫੈਕਸ਼ਨ ਵੀ ਹੋ ਸਕਦੈ ਕਾਰਡੀਅਕ ਅਰੈਸਟ ਦਾ ਕਾਰਨ, ਮਾਹਿਰ ਬੋਲੇ ਇਸ ’ਤੇ ਜ਼ਿਆਦਾ ਖੋਜ ਦੀ ਲੋੜ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News