ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ, ਹਮਲਾਵਰਾਂ ਨੇ ਕੀਤੀ ਤਾਬੜਤੋੜ ਫਾਇਰਿੰਗ

Saturday, Feb 25, 2023 - 02:48 AM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ 'ਤੇ ਜਾਨਲੇਵਾ ਹਮਲਾ ਹੋਇਆ ਹੈ, ਜਿਸ ਵਿੱਚ ਉਹ ਵਾਲ-ਵਾਲ ਬਚ ਗਈ। ਜਾਣਕਾਰੀ ਮੁਤਾਬਕ ਨਿਊਜ਼ ਐਂਕਰ ਮਾਰਵੀਆ ਮਲਿਕ 'ਤੇ ਲਾਹੌਰ 'ਚ ਉਨ੍ਹਾਂ ਦੇ ਘਰ ਦੇ ਬਾਹਰ ਹਮਲਾਵਰਾਂ ਨੇ ਗੋਲ਼ੀਬਾਰੀ ਕੀਤੀ ਸੀ। ਜਾਣਕਾਰੀ ਮੁਤਾਬਕ ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਮਾਰਵੀਆ ਮਲਿਕ ਇਕ ਫਾਰਮੇਸੀ ਤੋਂ ਵਾਪਸ ਆ ਰਹੀ ਸੀ। ਉਸੇ ਸਮੇਂ 2 ਹਮਲਾਵਰਾਂ ਨੇ ਉਸ 'ਤੇ ਤਾਬੜਤੋੜ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਘਟਨਾ ਵਿੱਚ ਉਹ ਵਾਲ-ਵਾਲ ਬਚ ਗਈ। 'ਡਾਨ' ਦੀ ਰਿਪੋਰਟ ਮੁਤਾਬਕ ਮਲਿਕ ਨੇ ਕਿਹਾ ਕਿ ਟਰਾਂਸਜੈਂਡਰ ਭਾਈਚਾਰੇ ਲਈ ਆਵਾਜ਼ ਉਠਾਉਣ ਲਈ ਉਸ ਨੂੰ ਅਣਪਛਾਤੇ ਨੰਬਰਾਂ ਤੋਂ ਧਮਕੀ ਭਰੇ ਫ਼ੋਨ ਕਾਲ ਅਤੇ ਮੈਸੇਜ ਮਿਲ ਰਹੇ ਸਨ।

ਇਹ ਵੀ ਪੜ੍ਹੋ : ਚੀਨ ਨੇ ਪਾਕਿਸਤਾਨ ਨੂੰ ਕਿਉਂ ਦਿੱਤਾ 70 ਕਰੋੜ ਡਾਲਰ ਦਾ ਕਰਜ਼ਾ? ਜਾਣੋ ਵਜ੍ਹਾ

PunjabKesari

ਘਰ ਪਰਤਦੇ ਸਮੇਂ ਕੀਤਾ ਹਮਲਾ

ਮਾਰਵੀਆ ਮਲਿਕ ਆਪਣੀ ਜਾਨ ਦੇ ਡਰੋਂ ਲਾਹੌਰ ਛੱਡ ਕੇ ਇਸਲਾਮਾਬਾਦ ਅਤੇ ਮੁਲਤਾਨ 'ਚ ਸ਼ਿਫਟ ਹੋ ਗਈ ਸੀ। 2018 ਵਿੱਚ ਉਹ ਪਹਿਲੀ ਟਰਾਂਸਜੈਂਡਰ ਨਿਊਜ਼ ਐਂਕਰ ਬਣੀ। ਮਾਰਵੀਆ ਨੇ ਕਿਹਾ ਕਿ ਟਰਾਂਸਜੈਂਡਰਾਂ ਦੇ ਅਧਿਕਾਰਾਂ ਦੀ ਆਵਾਜ਼ ਉਠਾਉਣ ਕਰਕੇ ਉਸ 'ਤੇ ਹਮਲਾ ਕੀਤਾ ਗਿਆ। ਉਸ ਨੇ ਦੱਸਿਆ ਕਿ ਉਹ ਵੀਰਵਾਰ ਨੂੰ ਫਾਰਮੇਸੀ ਤੋਂ ਘਰ ਪਰਤ ਰਹੀ ਸੀ ਤਾਂ ਉਸ ਸਮੇਂ 2 ਹਮਲਾਵਰਾਂ ਨੇ ਉਸ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਵਿੱਚ ਉਹ ਵਾਲ-ਵਾਲ ਬਚ ਗਈ। ਇਸ ਹਮਲੇ 'ਚ ਉਸ ਨੂੰ ਕੋਈ ਸੱਟ ਨਹੀਂ ਲੱਗੀ। ਜਾਣਕਾਰੀ ਮੁਤਾਬਕ ਉਹ ਕੁਝ ਦਿਨ ਪਹਿਲਾਂ ਸਰਜਰੀ ਲਈ ਲਾਹੌਰ ਪਰਤੀ ਸੀ।

ਇਹ ਵੀ ਪੜ੍ਹੋ : ਪਾਕਿਸਤਾਨ ਦੇ 2 ਭਰਾ 20 ਸਾਲਾਂ ਤੋਂ ਕਿਉਂ ਸਨ ਅਮਰੀਕਾ ਦੀ ਜੇਲ੍ਹ 'ਚ ਕੈਦ, ਵਜ੍ਹਾ ਜਾਣ ਹੋ ਜਾਓਗੇ ਹੈਰਾਨ

PunjabKesari

ਮਾਰਵੀਆ ਮਲਿਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਮਾਡਲਿੰਗ ਨਾਲ ਕੀਤੀ ਸੀ। ਇਸ ਤੋਂ ਬਾਅਦ ਸਾਲ 2018 'ਚ ਉਹ ਪਾਕਿਸਤਾਨ ਦੇ ਨਿਊਜ਼ ਚੈਨਲ 'ਕੋਹੇ-ਨੂਰ' 'ਚ ਬਤੌਰ ਐਂਕਰ ਸ਼ਾਮਲ ਹੋਈ। ਉਸ ਨੂੰ ਪਹਿਲੀ ਵਾਰ 23 ਮਾਰਚ ਨੂੰ ਪਾਕਿਸਤਾਨ ਦਿਵਸ ਮੌਕੇ ਖ਼ਬਰਾਂ ਪੜ੍ਹਦੇ ਦੇਖਿਆ ਗਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News