ਪਾਕਿਸਤਾਨ ਨੂੰ ਭਾਰਤ ਦੇ ਹਮਲੇ ਦਾ ਡਰ, ਕਰਾਚੀ ਤੋਂ ਭੇਜੇ 18 ਜੈੱਟ

Thursday, Apr 24, 2025 - 02:32 PM (IST)

ਪਾਕਿਸਤਾਨ ਨੂੰ ਭਾਰਤ ਦੇ ਹਮਲੇ ਦਾ ਡਰ, ਕਰਾਚੀ ਤੋਂ ਭੇਜੇ 18 ਜੈੱਟ

ਇਸਲਾਮਾਬਾਦ- ਪਹਿਲਗਾਮ 'ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨੀ ਹਵਾਈ ਫੌਜ ਨੇ ਮੰਗਲਵਾਰ ਨੂੰ ਪੂਰੀ ਰਾਤ ਡਰ ਦੇ ਸਾਏ 'ਚ ਬਿਤਾਈ। ਪਾਕਿਸਤਾਨ ਨੂੰ ਭਾਰਤ ਤੋਂ ਜਵਾਬੀ ਹਮਲੇ ਦਾ ਖਤਰਾ ਸਤਾ ਰਿਹਾ ਹੈ। ਸੂਤਰਾਂ ਮੁਤਾਬਕ ਆਰਮੀ ਚੀਫ਼ ਆਸਿਮ ਮੁਨੀਰ ਨੇ ਮੰਗਲਵਾਰ ਸ਼ਾਮ ਤਿੰਨਾਂ ਬਲਾਂ ਦੇ ਕਮਾਂਡਰਾਂ ਦੀ ਮੀਟਿੰਗ ਕੀਤੀ। ਕਰਾਚੀ ਏਅਰਬੇਸ ਤੋਂ 18 ਲੜਾਕੂ ਜਹਾਜ਼ ਭਾਰਤ ਦੀ ਸਰਹੱਦ ਨਾਲ ਲੱਗਦੇ ਏਅਰਫੋਰਸ ਸਟੇਸ਼ਨਾਂ ਲਈ ਭੇਜੇ ਗਏ ਹਨ।

ਇਹ ਸਟੇਸ਼ਨ ਲਾਹੌਰ ਅਤੇ ਰਾਵਲਪਿੰਡੀ ਵਿੱਚ ਹਨ। ਇਹ ਖੁਲਾਸਾ ਹੋਇਆ ਹੈ ਕਿ ਇਹ ਸਾਰੇ 18 ਜੈੱਟ ਚੀਨ ਦੇ ਬਣੇ JF-17 ਹਨ। ਫੌਜ ਮੁਖੀ ਮੁਨੀਰ ਨੂੰ ਪੀ.ਓ.ਕੇ (ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ) ਵਿੱਚ ਭਾਰਤ ਵੱਲੋਂ ਹਮਲੇ ਦੀ ਧਮਕੀ ਦਾ ਡਰ ਹੈ। ਇੱਥੇ ਲਸ਼ਕਰ ਦੇ ਲਾਂਚ ਪੈਡ ਹਨ। ਲਗਪਗ 740 ਕਿਲੋਮੀਟਰ ਲੰਬੀ ਐਲ.ਓ.ਸੀ (ਲਾਈਨ ਆਫ਼ ਕੰਟਰੋਲ) 'ਤੇ ਪਾਕਿਸਤਾਨੀ ਫ਼ੌਜ ਦੀ ਤਾਇਨਾਤੀ ਵੀ ਵਧਾ ਦਿੱਤੀ ਗਈ ਹੈ ਪਰ ਪਾਕਿਸਤਾਨ ਦਾ ਮੰਨਣਾ ਹੈ ਕਿ ਭਾਰਤ ਵੱਲੋਂ ਜ਼ਮੀਨੀ ਫ਼ੌਜੀ ਕਾਰਵਾਈ ਨਹੀਂ ਕੀਤੀ ਜਾਵੇਗੀ। ਪਾਕਿਸਤਾਨ ਨੇ ਸਾਰੇ 20 ਲੜਾਕੂ ਜਹਾਜ਼ ਸਕੁਐਡਰਨ ਨੂੰ ਹਾਈ ਅਲਰਟ 'ਤੇ ਰੱਖਿਆ ਹੈ। ਫੌਜ ਮੁਖੀ ਮੁਨੀਰ ਨੇ ਬੁੱਧਵਾਰ ਨੂੰ ਕਮਾਂਡਰਾਂ ਦੀ ਬੈਠਕ ਵੀ ਕੀਤੀ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ਦੀਆਂ ਸਖ਼ਤ ਕਾਰਵਾਈਆਂ ਤੋਂ ਡਰਿਆ ਪਾਕਿਸਤਾਨ, ਕਰ ਰਿਹੈ ਉੱਚ ਅਧਿਕਾਰੀਆਂ ਦੀ ਮੀਟਿੰਗ

ਪਹਿਲਾ ਲੜਾਕੂ ਜਹਾਜ਼ ਰਾਤ 8 ਵਜੇ ਲਾਹੌਰ ਏਅਰਬੇਸ 'ਤੇ ਉਤਰਿਆ

ਮੰਗਲਵਾਰ ਰਾਤ 8 ਵਜੇ: ਕਰਾਚੀ ਤੋਂ ਪਹਿਲਾ JF-17 ਜੈੱਟ ਲਾਹੌਰ ਬੇਸ 'ਤੇ ਉਤਰਿਆ। ਬਾਕੀ ਦੇ ਜੈੱਟਾਂ ਦੀ ਲੈਂਡਿੰਗ ਬਾਅਦ ਵਿੱਚ।

ਰਾਤ 9 ਵਜੇ: ਹਰਕੂਲੀਸ ਲਾਹੌਰ, ਰਾਵਲਪਿੰਡੀ, ਸੁੱਕਰ ਅਤੇ ਫੈਸਲਾਬਾਦ ਦੇ ਵਿਚਕਾਰ ਉੱਡਦਾ ਦੇਖਿਆ ਗਿਆ।

ਰਾਤ 9.30 ਵਜੇ: ਬੇਸ ਕਾਦਰੀ (ਸਕਰਦੂ, ਗਿਲਗਿਤ-ਬਾਲਟਿਸਤਾਨ) 'ਤੇ ਐਂਬਰੇਅਰ ਫੀਨੋਮ ਖੋਜ ਜਹਾਜ਼ ਦੇਖਿਆ ਗਿਆ।

ਰਾਤ 11.00 ਵਜੇ: ਰਾਤ ਦੇ ਸ਼ੁਰੂ ਹੋਣ ਦੇ ਨਾਲ, ਪਾਕਿਸਤਾਨ ਨੇ, ਘਬਰਾ ਕੇ, ਸਾਬ ਏਰੀਆ ਰਾਡਾਰ ਸਿਸਟਮ ਨੂੰ ਸਰਗਰਮ ਕਰ ਦਿੱਤਾ।

ਬੁੱਧਵਾਰ ਰਾਤ 11.30 ਵਜੇ: ਪਾਕਿ ਪ੍ਰਧਾਨ ਮੰਤਰੀ ਸ਼ਹਿਬਾਜ਼ ਨੇ ਵੀਰਵਾਰ ਨੂੰ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਦੀ ਬੈਠਕ ਬੁਲਾਈ।

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News