ਪਾਕਿ ''ਚ ਇਮਰਾਨ ਸਰਕਾਰ ਵਿਰੁੱਧ ਕਿਸਾਨਾਂ ਨੇ ਕੱਢੀ ਟਰੈਕਟਰ ਰੈਲੀ
Sunday, Mar 21, 2021 - 09:16 PM (IST)
ਕਰਾਚੀ-ਪਾਕਿਸਤਾਨ 'ਚ ਸ਼ੁੱਕਰਵਾਰ ਨੂੰ ਖੇਤੀਬਾੜੀ ਉਤਪਾਦਾਂ, ਈਂਧਨ ਅਤੇ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ 'ਚ ਵਾਧੇ ਦੇ ਵਿਰੋਧ 'ਚ ਕਿਸਾਨਾਂ ਨੇ ਇਮਰਾਨ ਖਾਨ ਵਿਰੁੱਧ ਮੁਲਤਾਨ 'ਚ ਟਰੈਕਟਰ ਰੈਲੀ ਕੱਢੀ। ਕਿਸਾਨਾਂ ਨੇ ਇਮਰਾਨ ਖਾਨ ਨੂੰ ਅਲਟੀਮੇਟਲ ਦਿੰਦੇ ਹੋਏ ਕਿਹਾ ਕਿ ਜੇਕਰ 31 ਮਾਰਚ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮਨੀਆਂ ਜਾਂਦੀਆਂ ਤਾਂ ਉਹ ਫਿਰ ਧਰਨਾ ਲਾਉਣਗੇ।
ਰੈਲੀ ਦੌਰਾਨ ਕਿਸਾਨਾਂ ਨੇ ਇਮਰਾਨ ਖਾਨ ਵਿਰੁੱਧ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀ ਕਿਸਾਨਾਂ ਨੇ ਦਾਅਵਾ ਕੀਤਾ ਕਿ ਇਮਰਾਨ ਸਰਕਾਰ ਦੀਆਂ ਗਲਤ ਨੀਤੀਆਂ ਦੇ ਚੱਲਦੇ ਉਹ ਅੰਦੋਲਨ ਨੂੰ ਮਜ਼ਬੂਰ ਹੋ ਗਏ ਹਨ।ਉਨ੍ਹਾਂ ਨੇ ਕਿਹਾ ਕਿ ਘਾਟੇ ਦੇ ਬਾਵਜੂਦ ਕਿਸਾਨ ਡੀਜ਼ਲ, ਬਿਜਲੀ ਅਤੇ ਖਾਦ ਦੀਆਂ ਵਧਦੀਆਂ ਕੀਮਤਾਂ ਦਾ ਭੁਗਤਾਨ ਕਰਨ ਲਈ ਮਜ਼ਬੂਰ ਹਨ।
ਇਹ ਵੀ ਪੜ੍ਹੋ -ਬ੍ਰਿਟੇਨ 'ਚ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਗਈ ਕੋਰੋਨਾ ਦੀ ਪਹਿਲੀ ਖੁਰਾਕ
ਕਿਸਾਨਾਂ ਨੇ ਕਿਹਾ ਕਿ ਮਹਿੰਗਾਈ ਕਾਰਣ ਕਿਸਾਨ ਵਰਗ ਦੀ ਹਾਲਤ ਮਾੜੀ ਹੈ। ਕਿਸਾਨਾਂ ਨੇ ਟਿਊਵੈੱਲ ਚਲਾਉਣ ਲਈ ਬਿਜਲੀ ਬਿੱਲ 'ਚ ਛੋਟ ਦੇ ਨਾਲ-ਨਾਲ ਬਿਜਲੀ, ਖਾਦ ਅਤੇ ਡੀਜ਼ਲ 'ਤੇ ਸਬਸਿਡੀ ਦੇਣ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਮਹਿੰਗਾਈ ਇਸ ਸਮੇਂ ਪੜਾਅ 'ਤੇ ਹੈ। ਮਹਿੰਗਾਈ ਦੇ ਨਾਲ-ਨਾਲ ਪਾਕਿਸਤਾਨ ਕਈ ਹੋਰ ਅੰਦਰੂਨੀ ਮੁੱਦਿਆਂ ਨਾਲ ਵੀ ਜੂਝ ਰਿਹਾ ਹੈ। ਦੇਸ਼ 'ਚ ਕੋਵਿਡ ਟੀਕਾਕਰਨ ਦੀ ਹਾਲਤ ਖਰਾਬ ਹੈ।
ਇਹ ਵੀ ਪੜ੍ਹੋ -'ਚੀਨ ਦੀ ਵੈਕਸੀਨ 'ਤੇ ਤਾਈਵਾਨੀਆਂ ਨੂੰ ਨਹੀਂ ਭਰੋਸਾ, 67 ਫੀਸਦੀ ਲੋਕਾਂ ਨੇ ਲਵਾਉਣ ਤੋਂ ਕੀਤਾ ਇਨਕਾਰ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।