ਪਾਕਿ 'ਚ 408 ਲੋਕਾਂ ਦੀ ਮੌਤ, ਬ੍ਰਿਟੇਨ ਨੇ 1 ਲੱਖ ਪਰੀਖਣਾਂ ਦਾ ਟੀਚਾ ਕੀਤਾ ਪੂਰਾ

05/02/2020 10:45:17 AM

ਇਸਲਾਮਾਬਾਦ/ਲੰਡਨ (ਬਿਊਰੋ): ਪਾਕਿਸਤਾਨ ਵਿਚ ਕੋਰੋਨਾਵਾਇਰਸ ਇਨਫੈਕਸ਼ਨ ਤੇਜ਼ੀ ਨਾਲ ਫੈਲਦਾ ਜਾ ਰਿਹਾ ਹੈ। ਇੱਥੇ ਹੁਣ ਤੱਕ ਇਸ ਵਾਇਰਸ ਦੇ 17,699 ਮਾਮਲੇ ਸਾਹਮਣੇ ਆ ਚੁੱਕੇ ਹਨ ਅਤੇ 408 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਾਕਿ ਸਿਹਤ ਮੰਤਰਾਲੇ ਵੱਲੋਂ ਜਾਰੀ ਅੰਕੜਿਆਂ ਦੇ ਮੁਤਾਬਕ ਬੀਤੇ 24 ਘੰਟਿਆਂ ਵਿਚ 23 ਲੋਕਾਂ ਦੀ ਮੌਤ ਹੋਈ ਜਿਸ ਨਾਲ ਮ੍ਰਿਤਕਾਂ ਦਾ ਅੰਕੜਾ 408 ਤੱਕ ਪਹੁੰਚ ਗਿਆ ਹੈ।

ਬ੍ਰਿਟੇਨ ਨੇ 1 ਲੱਖ ਪਰੀਖਣਾਂ ਦਾ ਟੀਚਾ ਕੀਤਾ ਪੂਰਾ
ਬ੍ਰਿਟੇਨ ਵਿਚ ਕੋਰੋਨਾ ਮਰੀਜ਼ਾਂ ਦੀ ਗਿਣਤੀ ਵੱਧ ਕੇ 1,78,685 ਹੋ ਗਈ ਹੈ। ਜਾਨਸ ਹਾਪਕਿਨਜ਼ ਯੂਨੀਵਰਸਿਟੀ ਦੇ ਨਵੇਂ ਅੰਕੜਿਆਂ ਦੇ ਮੁਤਾਬਕ ਦੇਸ਼ ਵਿਚ ਮਰਨ ਵਾਲਿਆਂ ਦੀ ਗਿਣਤੀ 27,583 ਦੇ ਪਾਰ ਹੋ ਗਈ ਹੈ। ਬ੍ਰਿਟੇਨ ਨੇ ਅਪ੍ਰੈਲ ਦੇ ਅਖੀਰ ਤੱਕ ਨਿਰਧਾਰਤ ਰੋਜ਼ਾਨਾ 1 ਲੱਖ ਦੇ ਕੋਰੋਨਾਵਾਇਰਸ ਪਰੀਖਣ ਦੇ ਟੀਚੇ ਨੂੰ ਪੂਰੀ ਕਰ ਲਿਆ ਹੈ। ਸ਼ਿਨਹੂਆ ਨੇ ਸ਼ੁੱਕਰਵਾਰ ਨੂੰ ਬ੍ਰਿਟਿਸ਼ ਸਿਹਤ ਸਕੱਤਰ ਮੈਟ ਹੈਨਕਾਕ ਦੇ ਹਵਾਲੇ ਨਾਲ ਕਿਹਾ ਕਿ ਦੇਸ਼ ਵਿਚ ਰੋਜ਼ਾਨਾ 1 ਲੱਖ ਪਰੀਖਣਾਂ ਦੇ ਉਦੇਸ਼ ਨੂੰ ਪੂਰਾ ਕੀਤਾ ਗਿਆ ਹੈ। 

ਉਹਨਾਂ ਨੇ ਵੀਰਵਾਰ ਨੂੰ ਡਾਉਨਿੰਗ ਸਟ੍ਰੀਟ ਦੈਨਿਕ ਪ੍ਰੈੱਸ ਬ੍ਰੀਫਿੰਗ ਦੇ ਦੌਰਾਨ ਕਿਹਾ ਕਿ ਕੁੱਲ 122,347 ਪਰੀਖਣ ਕੀਤੇ ਗਏ। ਬ੍ਰੀਫਿੰਗ ਦੇ ਦੌਰਾਨ ਸੀਨੀਅਰ ਮੰਤਰੀ ਨੇ ਇਸ ਜਾਂਚ ਟੀਚੇ ਨੂੰ ਹਾਸਲ ਕਰਨ ਲਈ ਕੋਆਰਡੀਨੇਟਡ ਸਮੂਹਕ ਯਤਨਾਂ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਇਸ ਮਹਾਮਾਰੀ ਨਾਲ 739 ਹੋਰ ਲੋਕਾਂ ਦੀ ਮੌਤ ਨਾਲ ਮ੍ਰਿਤਕਾਂ ਦਾ ਕੁੱਲ ਅੰਕੜਾ 27,583 ਹੋ ਗਿਆ।

ਰੂਸ 'ਚ 24 ਘੰਟਿਆਂ ਦੌਰਾਨ 37 ਲੋਕਾਂ ਦੀ ਮੌਤ
ਰੂਸ ਦੀ ਰਾਜਧਾਨੀ ਮਾਸਕੋ ਵਿਚ ਕੋਰੋਨਾਵਾਇਰਸ ਦਾ ਕਹਿਰ ਬਰਕਰਾਰ ਹੈ। ਇੱਥੇ ਪਿਛਲੇ 24 ਘੰਟਿਆਂ ਵਿਚ 37 ਲੋਕਾਂ ਦੀ ਮੌਤ ਦੇ ਨਾਲ ਮ੍ਰਿਤਕਾਂ ਦੀ ਗਿਣਤੀ ਵੱਧ ਕੇ 695 ਹੋ ਗਈ। ਬਿਆਨ ਵਿਚ ਕਿਹਾ ਗਿਆ ਕਿ ਨਿਮੋਨੀਆ ਅਤੇ ਕੋਰੋਨਾਵਾਇਰਸ ਪੌਜੀਟਿਵ ਟੈਸਟ ਦੇ ਨਤੀਜੇ ਦਾ ਪਤਾ ਲਗਾਉਣ ਵਾਲੇ 33 ਮਰੀਜ਼ਾਂ ਦੀ ਮੌਤ ਮਾਸਕੋ ਵਿਚ ਹੋਈ ਹੈ। ਰੂਸ ਵਿਚ ਕੋਰੋਨਾਵਾਇਰਸ ਦੇ ਮਾਮਲਿਆਂ ਦੀ ਗਿਣਤੀ ਵੱਧ ਕੇ 114,431 ਹੋ ਗਈ ਹੈ ਜਦਕਿ ਮੌਤ ਦਾ ਅੰਕੜਾ 1,169 ਹੈ।

ਪੜ੍ਹੋ ਇਹ ਅਹਿਮ ਖਬਰ- 3 ਹਫਤਿਆਂ ਬਾਅਦ ਸਾਹਮਣੇ ਆਏ ਤਾਨਾਸ਼ਾਹ ਕਿਮ ਜੋਂਗ ਉਨ (ਤਸਵੀਰਾਂ)

ਦੱਖਣੀ ਕੋਰੀਆ 'ਚ ਘਟੇ ਕੋਰੋਨਾ ਮਾਮਲੇ 
ਦੱਖਣੀ ਕੋਰੀਆ ਨੇ ਕੋਵਿਡ-19 ਵਿਰੁੱਧ ਜੰਗ ਵਿਚ ਬਿਹਤਰੀਨ ਕੰਮ ਕੀਤਾ ਹੈ। ਇਹੀ ਕਾਰਨ ਹੈ ਕਿ ਪਿਛਲੇ ਇਕ ਮਹੀਨੇ ਤੋਂ ਲਗਾਤਾਰ ਇੱਥੇ ਕੋਰੋਨਾਵਾਇਰਸ ਦੇ ਮਾਮਲੇ 100 ਤੋਂ ਹੇਠਾਂ ਹਨ। ਸ਼ੁੱਕਰਵਾਰ ਨੂੰ ਸਿਰਫ 6 ਨਵੇਂ ਮਾਮਲੇ ਸਾਹਮਣੇ ਆਏ। ਦੱਖਣੀ ਕੋਰੀਆ ਦੇ ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਵੱਲੋਂ ਸ਼ਨੀਵਾਰ ਨੂੰ ਜਾਰੀ ਕੀਤੇ ਨਵੇਂ ਅੰਕੜਿਆਂ ਦੇ ਮੁਤਾਬਕ ਹੁਣ ਤੱਕ ਦੇਸ਼ ਵਿਚ 10,780 ਮਾਮਲੇ ਸਾਹਮਣੇ ਆਏ ਹਨ ਅਤੇ 250 ਇਨਫੈਕਟਿਡਾਂ ਦੀ ਮੌਤ ਹੋ ਚੁੱਕੀ ਹੈ। 


Vandana

Content Editor

Related News