ਕੋਵਿਡ-19 : ਪਾਕਿ 'ਚ ਰਿਕਾਰਡ 6,397 ਨਵੇਂ ਮਾਮਲੇ, ਕੁੱਲ ਪੀੜਤਾਂ ਦੀ ਗਿਣਤੀ 1,25,933
Friday, Jun 12, 2020 - 03:58 PM (IST)
ਇਸਲਾਮਾਬਾਦ (ਭਾਸ਼ਾ) : ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 6,397 ਨਵੇਂ ਮਾਮਲੇ ਸਾਹਮਣੇ ਆਏ ਹਨ ਜੋ ਇਕ ਦਿਨ ਵਿਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ ਹਨ। ਇਸ ਦੇ ਨਾਲ ਹੀ ਦੇਸ਼ ਵਿਚ ਕੁੱਲ ਪੀੜਤਾਂ ਦੀ ਗਿਣਤੀ 1,25,933 ਹੋ ਗਈ। ਇਨਫੈਕਸ਼ਨ ਦਾ ਇਹ ਰਿਕਾਰਡ ਵਾਧਾ ਅਜਿਹੇ ਦਿਨ ਸਾਹਮਣੇ ਆਇਆ ਹੈ ਜਦੋਂ ਪਾਕਿਸਤਾਨ ਸਰਕਾਰ ਸੰਸਦ ਵਿਚ 2020-21 ਵਿੱਤੀ ਸਾਲ ਦਾ ਬਜਟ ਸੰਸਦ ਵਿਚ ਪੇਸ਼ ਕਰਨ ਜਾ ਰਹੀ ਹੈ। ਮੌਜੂਦਾ ਵਿੱਤੀ ਸਾਲ ਵਿਚ ਜੀ.ਡੀ.ਪੀ. ਵਿਚ 0.38 ਫ਼ੀਸਦੀ ਗਿਰਾਵਟ ਹੋਣ ਦੀ ਗੱਲ ਕਹੀ ਗਈ ਹੈ, ਜਿਸ ਲਈ ਅਧਿਕਾਰੀ ਕੋਰੋਨਾ ਵਾਇਰਸ ਨੂੰ ਮੁੱਖ ਵਜ੍ਹਾ ਦੱਸਦੇ ਹਨ।
ਰਾਸ਼ਟਰੀ ਸਿਹਤ ਸੇਵਾ ਮੰਤਰਾਲਾ ਨੇ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਕੋਰੋਨਾ ਵਾਇਰਸ ਨਾਲ 107 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਦੇਸ਼ ਵਿਚ 40,247 ਲੋਕ ਇਸ ਤੋਂ ਠੀਕ ਹੋ ਚੁੱਕੇ ਹਨ। ਸਿਹਤ ਮੰਤਰਾਲਾ ਨੇ ਦੱਸਿਆ ਕਿ ਪੰਜਾਬ ਸੂਬੇ ਵਿਚ ਇਨਫੈਕਸ਼ਨ ਦੇ 47,382 ਮਾਮਲੇ ਸਾਹਮਣੇ ਆਏ ਹਨ। ਇਸ ਦੇ ਬਾਅਦ ਸਿੰਧ ਵਿਚ 46,828, ਖੈਬਰ-ਪਖਤੁਨਖਵਾ ਵਿਚ 15,787, ਬਲੂਚਿਸਤਾਨ ਵਿਚ 7,673, ਇਸਲਾਮਾਬਾਦ ਵਿਚ 6,699, ਗਿਲਗਿਤ-ਬਾਲਤੀਸਤਾਨ ਵਿਚ 1,030 ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 534 ਮਾਮਲੇ ਹਨ। ਮੰਤਰਾਲਾ ਇਕ ਬਿਆਨ ਵਿਚ ਕਿਹਾ, 'ਕੁੱਲ 809, 169 ਜਾਂਚ ਹੁਣ ਤੱਕ ਹੋਈ ਹੈ, ਜਿਸ ਵਿਚੋਂ ਪਿਛਲੇ 24 ਘੰਟਿਆਂ ਵਿਚ ਹੀ ਰਿਕਾਰਡ 28,344 ਜਾਂਚ ਦੀ ਜਾਂਚ ਕੀਤੀ ਗਈ ਹੈ। ਸੰਸਦ ਵਿਚ ਸ਼ੁੱਕਰਵਾਰ ਨੂੰ ਬਜਟ ਪੇਸ਼ ਕੀਤਾ ਜਾਣਾ ਹੈ ਪਰ ਇਸ ਦੌਰਾਨ ਮੈਬਰਾਂ ਦੀ ਗਿਣਤੀ ਘੱਟ ਰਹਿਣ ਦੀ ਸੰਭਾਵਨਾ ਹੈ। ਵਿਰੋਧੀ ਨੇਤਾ ਸ਼ਹਿਬਾਜ ਸ਼ਰੀਫ ਸਮੇਤ ਕਈ ਮੈਂਬਰ ਕੋਰੋਨਾ ਵਾਇਰਸ ਨਾਲ ਪੀੜਤ ਹਨ। ਆਰਥਕ ਮਾਮਲਿਆਂ ਦੇ ਸਲਾਹਕਾਰ ਡਾਕਟਰ ਅਬਦੁਲ ਹਫੀਜ ਸ਼ੇਖ ਨੇ ਵੀਰਵਾਰ ਨੂੰ ਆਰਥਕ ਸਰਵੇਖਣ ਪੇਸ਼ ਕਰਦੇ ਹੋਏ ਕਿਹਾ ਕਿ ਪਾਕਿਸਤਾਨ ਦੀ ਅਰਥ ਵਿਵਸਕਾ ਨੂੰ ਕੋਰੋਨਾ ਵਾਇਰਸ ਦੀ ਵਜ੍ਹਾ ਨਾਲ 3 ਟਰੀਲੀਅਨ ਦਾ ਨੁਕਸਾਨ ਹੋਇਆ ਹੈ।