ਪਾਕਿ ''ਚ ਕੋਰੋਨਾ ਵੈਕਸੀਨ ਲਈ ਮਚੀ ਹਾਹਾਕਾਰ, 12 ਹਜ਼ਾਰ ਰੁਪਏ ''ਚ ਵੀ ਨਹੀਂ ਮਿਲ ਰਹੀ ਵੈਕਸੀਨ

Wednesday, Apr 07, 2021 - 05:40 PM (IST)

ਇਸਲਾਮਾਬਾਦ (ਬਿਊਰੋ): ਗਲੋਬਲ ਪੱਧਰ 'ਤੇ ਕੋਰੋਨਾ ਲਾਗ ਦੀ ਬੀਮਾਰੀ ਦਾ ਕਹਿਰ ਜਾਰੀ ਹੈ। ਹੁਣ ਇਸ ਇਨਫੈਕਸ਼ਨ ਦੇ ਨਵੇਂ ਵੈਰੀਐਂਟ ਸਾਹਮਣੇ ਆ ਰਹੇ ਹਨ। ਦੁਨੀਆ ਭਰ ਵਿਚ ਲੋਕਾਂ ਨੂੰ ਸੁਰੱਖਿਅਤ ਕਰਨ ਲਈ ਸਰਕਾਰਾਂ ਵੱਲੋਂ ਮੁਫ਼ਤ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੌਰਾਨ ਪਾਕਿਸਤਾਨ ਤੋਂ ਵੈਕਸੀਨ ਦੀ ਕਾਲਾਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਵਿਚ ਰੂਸ ਦੀ ਸਪੁਤਨਿਕ-ਵੀ ਦੀ ਖੁਰਾਕ ਲਗਵਾਉਣ ਲਈ ਨਾਗਰਿਕਾਂ ਨੂੰ 12,000 ਪਾਕਿਸਤਾਨੀ ਰੁਪਏ ਮਤਲਬ 5800 ਰੁਪਏ (80 ਅਮਰੀਕੀ ਡਾਲਰ) ਖਰਚ ਕਰਨੇ ਪੈ ਰਹੇ ਹਨ। 

ਪੜ੍ਹੋ ਇਹ ਅਹਿਮ ਖਬਰ - ਰਿਪੋਰਟ 'ਚ ਦਾਅਵਾ, ਜਲਦ ਹੋ ਸਕਦੀ ਹੈ ਪੀ.ਐੱਮ. ਮੋਦੀ ਅਤੇ ਇਮਰਾਨ ਖਾਨ ਦੀ ਮੁਲਾਕਾਤ 

ਇਕ ਪਾਸੇ ਜਿੱਥੇ ਭਾਰਤ ਨੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕਰਨ ਲਈ ਟੀਕੇ ਦੇ ਨਿਰਯਾਤ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ ਤਾਂ ਉੱਥੇ ਪਾਕਿਸਤਾਨ ਵਰਗੇ ਦੇਸ਼ ਵਿਚ ਵੈਕਸੀਨ ਦੇ ਨਾਮ 'ਤੇ ਵੀ ਭ੍ਰਿਸ਼ਟਾਚਾਰ ਹੋ ਰਿਹਾ ਹੈ। ਪਾਕਿਸਤਾਨ ਵਿਚ ਸਰਕਾਰੀ ਵੈਕਸੀਨ ਸਿਰਫ ਫਰੰਟਲਾਈਨ ਵਰਕਰਾਂ ਅਤੇ 50 ਸਾਲ ਤੋਂ ਵੱਧ ਉਮਰ ਦੇ ਲੋਕਾਂ ਨੂੰ ਲਗਾਈ ਜਾ ਰਹੀ ਹੈ। ਇਹੀ ਨਹੀਂ ਪਾਕਿਸਤਾਨ ਵਿਚ ਮਹਿੰਗੀ ਵੈਕਸੀਨ ਦੇ ਇਲਾਵਾ ਲੋਕਾਂ ਦੇ ਸਾਹਮਣੇ ਇਕ ਹੋਰ ਸਮੱਸਿਆ ਹੈ। ਪਾਕਿਸਤਾਨ ਵਿਚ ਵੈਕਸੀਨ ਲਗਵਾਉਣ ਲਈ ਇੰਨੇ ਪੈਸੇ ਦੇਣ ਦੇ ਬਾਅਦ ਵੀ ਸਥਾਨਕ ਲੋਕਾਂ ਨੂੰ ਘੰਟਿਆਂ ਤੱਕ ਇੰਤਜ਼ਾਰ ਕਰਨਾ ਪੈਂਦ ਹੈ। ਕਰਾਚੀ ਵਿਚ ਕੁਝ ਲੋਕ ਲਗਭਗ ਤਿੰਨ ਘੰਟਿਆਂ ਤੋਂ ਕਤਾਰ ਵਿਚ ਖੜ੍ਹੇ ਸਨ। ਟੀਆਰਟੀ ਵਰਲਡ ਨੇ ਦੱਸਿਆ ਕਿ ਜ਼ਿਆਦਾਤਰ ਕਤਾਰ ਵਿਚ ਅਜਿਹੇ ਨੌਜਵਾਨ ਸਨ ਜੋ ਅਜੇ ਵੀ ਸਰਕਾਰ ਦੇ ਮੁਫ਼ਤ ਟੀਕਾਕਰਨ ਲਈ ਯੋਗ ਨਹੀਂ ਹਨ।


Vandana

Content Editor

Related News