ਪਾਕਿਸਤਾਨ ਸਰਕਾਰ ਦੀ ਘਟੀਆ ਮਾਨਸਿਕਤਾ, ਗੈਰ ਮੁਸਲਮਾਨਾਂ ਤੋਂ ਕਰਾਇਆ ਜਾਵੇਗਾ ਇਹ ਕੰਮ
Tuesday, May 30, 2023 - 10:57 AM (IST)
ਕਰਾਚੀ (ਇੰਟ.)- ਪਾਕਿਸਤਾਨ ’ਚ ਘੱਟ ਗਿਣਤੀ ਭਾਈਚਾਰੇ ਵਿਸ਼ੇਸ਼ ਤੌਰ ’ਤੇ ਹਿੰਦੂਆਂ ਦੇ ਪ੍ਰਤੀ ਕੀ ਮਾਨਸਿਕਤਾ ਹੈ, ਇਸ ਦੀ ਮਿਸਾਲ ਸਿੰਧ ਸੂਬੇ ’ਚ ਸਾਹਮਣੇ ਆਈ ਹੈ। ਸਿੰਧ ਦੇ ਸੰਘਰ ਜ਼ਿਲੇ ਦੀ ਮਿਉਂਸਪਲ ਕਮੇਟੀ ਕਾਪਰੂ ਨੇ 18 ਮਈ ਨੂੰ ਸਫ਼ਾਈ ਕਰਮਚਾਰੀਆਂ ਦੀਆਂ 61 ਅਸਾਮੀਆਂ ਭਰਨ ਲਈ ਇਕ ਇਸ਼ਤਿਹਾਰ ਅਖ਼ਬਾਰ ’ਚ ਦਿੱਤਾ ਹੈ। ਇਸ ਇਸ਼ਤਿਹਾਰ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੀਆਂ ਅਸਾਮੀਆਂ ਗੈਰ-ਮੁਸਲਮਾਨਾਂ ਲਈ ਰਾਖਵੀਆਂ ਹਨ। ਦੂਜੇ ਸ਼ਬਦਾਂ ’ਚ ਸਿੰਧ ’ਚ ਨਾਲੀਆਂ ਅਤੇ ਗਟਰਾਂ ਦੀ ਸਫਾਈ ਸਿਰਫ ਗੈਰ-ਮੁਸਲਮਾਨਾਂ ਤੋਂ ਹੀ ਕਰਵਾਈ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ-ਕਰਾਚੀ ਦੇ ਹੋਟਲ 'ਚ ਸਿੱਖ ਧਾਰਮਿਕ ਚਿੰਨ੍ਹ 'ਸ੍ਰੀ ਸਾਹਿਬ' ਦੀ ਉਲੰਘਣਾ, PKSC ਦੇ ਚੇਅਰਮੈਨ ਨੇ ਛੇੜੀ ਇਹ ਮੁੰਹਿਮ
ਇਸ ਪੱਖਪਾਤੀ ਇਸ਼ਤਿਹਾਰ ਦਾ ਇਸ਼ਾਰਾ ਕਰਾਚੀ ਦੀ ਇਕ ਸਮਾਜਿਕ ਕਾਰਕੁੰਨ ਮੁਨਜ਼ਾ ਸਿੱਦੀਕੀ ਨੇ ਕੀਤਾ ਹੈ। ਇਕ ਵੀਡੀਓ ’ਚ ਉਨ੍ਹਾਂ ਨੇ ਇਸ ਇਸ਼ਤਿਹਾਰ ਲਈ ਸਰਕਾਰ ਦੀ ਸਖ਼ਤ ਆਲੋਚਨਾ ਕੀਤੀ ਹੈ। ਉਸ ਦਾ ਕਹਿਣਾ ਹੈ ਕਿ ਅਜਿਹਾ ਲੱਗਦਾ ਹੈ ਕਿ ਸਿੰਧ ’ਚ ਨਾਲੀਆਂ ਅਤੇ ਗਟਰਾਂ ਦੀ ਸਫ਼ਾਈ ਵਰਗੇ ਕੰਮ ਸਿਰਫ਼ ਗ਼ੈਰ-ਮੁਸਲਮਾਨਾਂ ਤੋਂ ਹੀ ਕਰਵਾਏ ਜਾਣੇ ਹਨ, ਕਿਸੇ ਮੁਸਲਮਾਨ ਤੋਂ ਇਹ ਕੰਮ ਨਹੀਂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਸਿੰਧ ’ਚ ਕਿਸੇ ਵੀ ਸਫਾਈ ਕਰਮਚਾਰੀ ਨੂੰ ਘੱਟੋ-ਘੱਟ 25,000 ਰੁਪਏ ਦੀ ਤਨਖਾਹ ਵੀ ਨਹੀਂ ਦਿੱਤੀ ਜਾਂਦੀ ਹੈ, ਜੋ ਕਿ ਪੈਨਸ਼ਨ, ਸਮਾਜਿਕ ਸੁਰੱਖਿਆ ਦੀ ਵਿਵਸਥਾ ਅਤੇ ਮਨੁੱਖੀ ਅਧਿਕਾਰਾਂ ਅਤੇ ਕਿਰਤ ਕਾਨੂੰਨਾਂ ਦੀ ਸ਼ਰੇਆਮ ਉਲੰਘਣਾ ਹੈ।ਮੁਨਜ਼ਾ ਸਿੱਦੀਕੀ ਨੇ ਪੁੱਛਿਆ ਕਿ ਉਦੋਂ ਕੀ ਹੋਵੇਗਾ ਜੇਕਰ ਪਾਕਿਸਤਾਨ ’ਚ ਮੁਸਲਮਾਨ-ਹਿੰਦੂ ਲੜਾਈ ਕਾਰਨ ਸਾਰੇ ਗੈਰ-ਮੁਸਲਿਮ ਪਾਕਿਸਤਾਨ ਛੱਡ ਦੇਣ? ਕੀ ਸਰਕਾਰ ਵਿਦੇਸ਼ਾਂ ਤੋਂ ਗੈਰ-ਮੁਸਲਮਾਨਾਂ ਦੀ ਦਰਾਮਦ ਕਰੇਗੀ? ਕੀ ਪਾਕਿਸਤਾਨ ਕੋਲ ਅਜਿਹਾ ਕਰਨ ਲਈ ਲੋੜੀਂਦੇ ਡਾਲਰ ਹਨ?
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।