ਅੱਤਵਾਦ ਦਾ ਸਭ ਤੋਂ ਵੱਡਾ ਸਮਰਥਕ ਪਾਕਿ, ਖ਼ੁਦ ਨੂੰ ਇਸ ਦਾ ਪੀੜਤ ਦੱਸ ਕਰਦੈ ਪਾਖੰਡ: ਭਾਰਤ
Friday, Oct 08, 2021 - 10:13 AM (IST)

ਸੰਯੁਕਤ ਰਾਸ਼ਟਰ (ਭਾਸ਼ਾ)- ‘ਕੌਮਾਂਤਰੀ ਅੱਤਵਾਦ ਨੂੰ ਖ਼ਤਮ ਕਰਨ ਦੇ ਤਰੀਕਿਆਂ’ ’ਤੇ ਸੰਯੁਕਤ ਰਾਸ਼ਟਰ ਮਹਾਸਭਾ ਦੀ 6ਵੀਂ ਕਮੇਟੀ (ਕਾਨੂੰਨੀ) ਦੀ ਮੀਟਿੰਗ ਵਿਚ ਪਾਕਿਸਤਾਨ ਦੇ ਦੂਤ ਮੁਨੀਰ ਅਕਰਮ ਵਲੋਂ ਕਸ਼ਮੀਰ ਮੁੱਦਾ ਫਿਰ ਚੁੱਕਣ ’ਤੇ ਭਾਰਤ ਨੇ ਬੇਹੱਦ ਸਖ਼ਤ ਜਵਾਬ ਦਿੱਤਾ। ਸੰਯੁਕਤ ਰਾਸ਼ਟਰ ’ਚ ਭਾਰਤ ਦੇ ਸਥਾਈ ਮਿਸ਼ਨ ਦੀ ਕੌਂਸਲਰ ਅਤੇ ਕਾਨੂੰਨੀ ਸਲਾਹਕਾਰ ਡਾ. ਕਾਜਲ ਭੱਟ ਨੇ ਕਿਹਾ ਕਿ ਮੈਂ ਇਸ ਗੱਲ ’ਤੇ ਨਿਰਾਸ਼ਾ ਪ੍ਰਗਟ ਕਰਨਾ ਚਾਹੁੰਦੀ ਹਾਂ ਕਿ ਪਾਕਿਸਤਾਨ ਨੇ ਇਕ ਵਾਰ ਫਿਰ ਇਸ ਅਹਿਮ ਮੰਚ ਦੀ ਦੁਰਵਰਤੋਂ ਕਰਦੇ ਹੋਏ ਆਪਣੇ ਝੂਠ ਨੂੰ ਦੁਹਰਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਰਾਸ਼ਟਰਪਤੀ ਜੋਅ ਬਾਈਡੇਨ ਦੀ ਅਮਰੀਕੀਆਂ ਵਿਚਾਲੇ ਘਟੀ ਲੋਕਪ੍ਰਿਯਤਾ, ਰੇਟਿੰਗ ਸਿਰਫ਼ 38 ਫ਼ੀਸਦੀ
ਸੱਚਾਈ ਇਹ ਹੈ ਕਿ ਪਾਕਿਸਤਾਨ ਅੱਤਵਾਦ ਦਾ ਸਭ ਤੋਂ ਵੱਡਾ ਸਮਰਥਕ ਅਤੇ ਉਸਨੂੰ ਬੜ੍ਹਾਵਾ ਦੇਣ ਵਾਲਾ ਦੇਸ਼ ਹੈ ਅਤੇ ਖ਼ੁਦ ਨੂੰ ਅੱਤਵਾਦ ਦਾ ਪੀੜਤ ਦੱਸ ਕੇ ਪਾਖੰਡ ਕਰਦਾ ਹੈ। ਪਾਕਿਸਤਾਨ ਵਲੋਂ ਭਾਰਤ ਦੇ ਨਾਂ ਦਾ ਜਿਥੇ ਵੀ ਜ਼ਿਕਰ ਕੀਤਾ ਗਿਆ, ਅਸੀਂ ਉਸਦੀ ਨਿੰਦਾ ਕਰਦੇ ਹਾਂ ਅਤੇ ਉਸਦੇ ਦੋਸ਼ਾਂ ਅਤੇ ਉਮੀਦਾਂ ਨੂੰ ਖਾਰਿਜ਼ ਕਰਦੇ ਹਨ। ਭੱਟ ਨੇ ਕਿਹਾ ਕਿ ਜੰਮੂ-ਕਸ਼ਮੀਰ ਭਾਰਤ ਦਾ ਹਿੱਸਾ ਸੀ ਅਤੇ ਹਮੇਸ਼ਾ ਰਹੇਗਾ ਅਤੇ ਅਸੀਂ ਪਾਕਿਸਤਾਨ ਤੋਂ ਹਿੰਦੂ, ਈਸਾਈ, ਸਿੱਖ ਅਤੇ ਬੌਧ ਸਮੇਤ ਆਪਣੇ ਸਾਰੇ ਘੱਟ ਗਿਣਤੀ ਭਾਈਚਾਰਿਆਂ ਦਾ ਨਸਲੀ ਸਫ਼ਾਇਆ ਬੰਦ ਕਰਨ ਦੀ ਮੰਗ ਕਰਦੇ ਹਾਂ।
ਇਹ ਵੀ ਪੜ੍ਹੋ : ਤਾਲਿਬਾਨ ਦੀ ਮਦਦ ਲਈ ਉਤਾਵਲੇ ਇਮਰਾਨ ਖਾਨ ਨੇ ਹੁਣ ਬਿਲ ਗੇਟਸ ਦਾ ਖੜਕਾਇਆ ਦਰਵਾਜ਼ਾ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।