ਪਾਕਿਸਤਾਨ ’ਚ ਆਤਮਘਾਤੀ ਬੰਬ ਧਮਾਕਾ, ਘੱਟੋ-ਘੱਟ 35 ਲੋਕਾਂ ਦੀ ਮੌਤ, 200 ਤੋਂ ਵੱਧ ਜ਼ਖ਼ਮੀ
Sunday, Jul 30, 2023 - 10:54 PM (IST)
ਖੈਬਰ ਪਖਤੂਨਖਵਾ (ਏ. ਐੱਨ. ਆਈ.) : ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਦੇ ਬਾਜੌਰ ’ਚ ਜਮੀਅਤ ਉਲੇਮਾ-ਏ-ਇਸਲਾਮ-ਫਜ਼ਲ (ਜੇ. ਯੂ. ਆਈ.-ਐੱਫ.) ਦੇ ਵਰਕਰ ਸੰਮੇਲਨ ’ਚ ਐਤਵਾਰ ਨੂੰ ਹੋਏ ਆਤਮਘਾਤੀ ਬੰਬ ਧਮਾਕੇ ’ਚ ਘੱਟੋ-ਘੱਟ 35 ਲੋਕ ਮਾਰੇ ਗਏ। ਧਮਾਕੇ ’ਚ ਮਾਰੇ ਗਏ ਪ੍ਰਮੁੱਖ ਜੇ. ਯੂ. ਆਈ.-ਐੱਫ. ਨੇਤਾਵਾਂ ’ਚ ਇਕ ਸਥਾਨਕ ਪ੍ਰਧਾਨ ਮੌਲਾਨਾ ਜਿਆਉੱਲਾ ਵੀ ਸ਼ਾਮਲ ਹੈ। ਧਮਾਕੇ ’ਚ 200 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ।
ਇਹ ਵੀ ਪੜ੍ਹੋ : PM ਮੋਦੀ ਕੱਲ੍ਹ ਕਰਨਗੇ ਪੁਣੇ ਦਾ ਦੌਰਾ, ਮੈਟਰੋ ਟ੍ਰੇਨਾਂ ਨੂੰ ਦਿਖਾਉਣਗੇ ਹਰੀ ਝੰਡੀ
ਜੇ. ਯੂ. ਆਈ.-ਐੱਫ. ਦੇ ਬੁਲਾਰੇ ਅਬਦੁਲ ਜਲੀਲ ਖਾਨ ਅਨੁਸਾਰ ਧਮਾਕਾ ਸ਼ਾਮ ਲਗਭਗ 4 ਵਜੇ ਹੋਇਆ, ਜਦੋਂ ਮੌਲਾਨਾ ਲਈਕ ਸੰਮੇਲਨ ’ਚ ਭਾਸ਼ਣ ਦੇ ਰਹੇ ਸਨ। ਸੀਨੇਟਰ ਅਬਦੁਲ ਰਸ਼ੀਦ ਅਤੇ ਜੇ. ਯੂ. ਆਈ.-ਐੱਫ. ਐੱਮ. ਐੱਨ. ਏ. ਮੌਲਾਨਾ ਜਮਾਲੁੱਦੀਨ ਸੰਮੇਲਨ ’ਚ ਮੌਜੂਦ ਸਨ। ਖੈਬਰ ਪਖਤੂਨਖਵਾ ਪੁਲਸ ਦੇ ਇੰਸਪੈਕਟਰ ਜਨਰਲ (ਆਈ. ਜੀ. ਪੀ.) ਅਖਤਰ ਹਯਾਤ ਖਾਨ ਨੇ ਸਵੀਕਾਰ ਕੀਤਾ ਕਿ ਮੁੱਢਲੀ ਜਾਂਚ ਤੋਂ ਸੰਕੇਤ ਮਿਲਦਾ ਹੈ ਕਿ ਹਮਲਾ ਇਕ ਆਤਮਘਾਤੀ ਬੰਬ ਧਮਾਕਾ ਸੀ। ਕਿਸੇ ਵੀ ਸਮੂਹ ਨੇ ਇਸ ਹਮਲੇ ਦੀ ਅਜੇ ਤੱਕ ਜ਼ਿੰਮੇਵਾਰੀ ਨਹੀਂ ਲਈ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਘਟਨਾ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਲੱਭਣ ਦੇ ਨਿਰਦੇਸ਼ ਜਾਰੀ ਕਰ ਦਿੱਤੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8