ਪਾਕਿਸਤਾਨ ਨੇ ਇਨ੍ਹਾਂ 5 ਐਪਸ ’ਤੇ ਲਗਾਈ ਪਾਬੰਦੀ
Wednesday, Sep 02, 2020 - 12:45 AM (IST)
ਇਸਲਾਮਾਬਾਦ-ਪਾਕਿਸਤਾਨ ਨੇ ਮੰਗਲਵਾਰ ਨੂੰ ਅਨੈਤਿਕ’ ਸਮੱਗਰੀ ਦੇ ਦੋਸ਼ ’ਚ ਡੇਟਿੰਗ ਅਤੇ ਲਾਈਵ ਸਟਰੀਮਿੰਗ ਸੰਬੰਧੀ ਜਾਂਚ ਐਪ ’ਤੇ ਪਾਬੰਦੀ ਲੱਗਾ ਦਿੱਤੀ। ਦੇਸ਼ ਦੀ ਦੂਰਸੰਚਾਰ ਅਥਾਰਿਟੀ ਨੇ ਇਕ ਬਿਆਨ ’ਚ ਕਿਹਾ ਕਿ ‘ਟਿੰਡਰ, ਟੈਗਡ, ਸਕਾਊਟ, ਗਿ੍ਰੰਡਰ ਅਤੇ ਸੇ ਹਾਏ ’ਤੇ ਪਾਬੰਦੀ ਲੱਗਾ ਦਿੱਤੀ ਗਈ ਹੈ ਕਿਉਂਕਿ ਉਹ ਅਣਉਚਿਤ ਸਮੱਗਰੀ ਨੂੰ ਹਟਾਉਣ ’ਚ ਅਸਫਲ ਰਹੇ।
ਅਥਾਰਿਟੀ ਨੇ ਕਿਹਾ ਕਿ ਇਨ੍ਹਾਂ ਐਪ ਨੇ ਨਿਰਧਾਰਿਤ ਸਮੇਂ ’ਚ ਨੋਟਿਸ ਦਾ ਜਵਾਬ ਨਹੀਂ ਦਿੱਤਾ, ਇਸ ਲਈ ਇਨ੍ਹਾਂ ’ਤੇ ਪਾਬੰਦੀ ਲਗਾਉਣ ਦੇ ਹੁਕਮ ਜਾਰੀ ਕੀਤੇ ਗਏ। ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਪਾਕਿਸਤਾਨ ਦੂਰਸੰਚਾਰ ਅਥਾਰਿਟੀ (ਪੀ.ਟੀ.ਏ.) ਨੇ ਆਨਲਾਈਨ ਗੇਮ ਪਬਜੀ ’ਤੇ ਪਾਬੰਦੀ ਲਗਾਉਣ ਤੋਂ ਬਾਅਦ ਦੇਸ਼ ’ਚ ਲਾਈਵ ਸਟਰੀਮਿੰਗ ਐਪਲੀਕੇਸ਼ਨ ਬਿਗੋ ਲਾਈਵ (Bigo Live App) ’ਤੇ ਪਾਬੰਦੀ ਲੱਗਾ ਦਿੱਤੀ ਗਈ ਸੀ। ਪੀ.ਟੀ.ਏ. ਨੇ ‘ਅਸ਼ਲੀਲ’ ਅਤੇ ‘ਅਨੈਤਿਕ’ ਸਮੱਗਰੀ ਨੂੰ ਲੈ ਕੇ ਸੋਸ਼ਲ ਮੀਡੀਆ ਐਪਲੀਕੇਸ਼ਨ ਟਿਕਟੌਕ ਨੂੰ ਆਖਰੀ ਚਿਤਾਵਨੀ ਵੀ ਦਿੱਤੀ ਸੀ।
ਪੀ.ਟੀ.ਏ. ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਸਮਾਜ ਦੇ ਵੱਖ-ਵੱਖ ਵਰਗਾਂ ਤੋਂ ਵੱਖ-ਵੱਖ ਸੋਸ਼ਲ ਮੀਡੀਆ ਪਲੇਟਫਾਰਮਸ, ਵਿਸ਼ੇਸ਼ ਤੌਰ ’ਤੇ ਟਿਕਟਾਕ ਅਤੇ ਬਿਗੋ ਲਾਈਵ ਵਿਰੁੱਧ ‘ਅਨੈਤਿਕ’ ਅਤੇ ‘ਅਸ਼ਲੀਲ’ ਸਮੱਗਰੀ ਨੂੰ ਲੈ ਕੇ ਸ਼ਿਕਾਇਤਾਂ ਮਿਲੀਆਂ ਸਨ, ਇਸ ਤੋਂ ਬਾਅਦ ਬਿਗੋ ਲਾਈਵ ’ਤੇ ਪਾਬੰਦੀ ਲੱਗਾ ਦਿੱਤੀ ਗਈ ਅਤੇ ਟਿਕਟੌਕ ਨੂੰ ਚਿਤਾਵਨੀ ਦਿੱਤੀ ਗਈ।
ਬਿਆਨ ’ਚ ਕਿਹਾ ਗਿਆ ਸੀ ਕਿ ਪੀ.ਟੀ.ਏ. ਨੇ ਇਨ੍ਹਾਂ ਕੰਪਨੀਆਂ ਨੂੰ ਪਹਿਲਾਂ ਸ਼ਿਕਾਇਤਾਂ ਦੇ ਸੰਦਰਭ ’ਚ ਨੋੋਟਿਸ ਜਾਰੀ ਕੀਤਾ ਪਰ ਇਨ੍ਹਾਂ ਦੇ ਜਵਾਬ ਅਧਿਕਾਰੀਆਂ ਨੂੰ ਸੰਤੁਸ਼ਟ ਕਰਨ ’ਚ ਅਸਫਲ ਰਹੇ ਜਿਸ ਤੋਂ ਬਾਅਦ ਕਾਰਵਾਈ ਕੀਤੀ ਗਈ। ਬਿਆਨ ’ਚ ਕਿਹਾ ਗਿਆ ਸੀ ਕਿ ਪੀ.ਟੀ.ਏ. ਨੇ ਪ੍ਰਬੰਧਾਂ ਤਹਿਤ ਆਪਣੀਆਂ ਸ਼ਿਕਾਇਤਾਂ ਦੀ ਵਰਤੋਂ ਕਰਦੇ ਹੋਏ ਬਿਗੋ ਨੂੰ ਤੁਰੰਤ ਬਲਾਕ ਕਰਨ ਦਾ ਫੈਸਲਾ ਲਿਆ ਸੀ।