ਉਕਸਾਇਆ ਗਿਆ ਤਾਂ ਪਾਕਿ ਫੌਜ ਪੂਰੀ ਤਾਕਤ ਨਾਲ ਦੇਵੇਗੀ ਜਵਾਬ : ਬਾਜਵਾ
Wednesday, Jul 29, 2020 - 12:55 AM (IST)
ਇਸਲਾਮਾਬਾਦ (ਭਾਸ਼ਾ): ਪਾਕਿਸਤਾਨੀ ਫੌਜ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਮੰਗਲਵਾਰ ਨੂੰ ਗਿੱਦੜ-ਭਬਕੀ ਦਿੰਦੇ ਹੋਏ ਕਿਹਾ ਕਿ ਜੇਕਰ ਉਕਸਾਇਆ ਗਿਆ ਤਾਂ ਫੌਜ ਪੂਰੀ ਤਾਕਤ ਨਾਲ ਜਵਾਬ ਦੇਵੇਗੀ। ਜਨਰਲ ਬਾਜਵਾ ਦੀ ਇਹ ਟਿੱਪਣੀ ਹੈਵੀ ਇੰਡਸਟ੍ਰੀ ਤਕਸ਼ਿਲਾ (ਐੱਚ.ਆਈ.ਟੀ.) ਦੇ ਦੌਰੇ ਦੌਰਾਨ ਕੀਤੀ। ਉਹ ਉਥੇ ਆਰਮਡ ਕੋਰ ਰੈਜੀਮੈਂਟ ਨੂੰ ਅਲ ਖਾਲਿਦ-ਆਈ ਟੈਂਕ ਸੌਂਪਣ ਦੇ ਸਮਾਗਮ ਦੇ ਮੁੱਖ ਮਹਿਮਾਨ ਸਨ।
ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਬਾਜਵਾ ਨੇ ਕਿਹਾ ਕਿ ਸਾਡੀ ਰੱਖਿਆ ਤਿਆਰੀ ਤੇ ਸੰਚਾਲਨ ਤਿਆਰੀ ਸ਼ਾਂਤੀ ਪੁਖਤਾ ਕਰਨ ਦੇ ਲਈ ਹੈ। ਫਿਲਹਾਲ, ਜੇਕਰ ਉਕਸਾਇਆ ਜਾਂਦਾ ਹੈ ਤਾਂ ਅਸੀਂ ਜਵਾਬ ਦੇਵਾਂਗੇ ਤੇ ਪੂਰੀ ਤਾਕਤ ਨਾਲ ਜਵਾਬ ਦੇਵਾਂਗੇ। ਉਨ੍ਹਾਂ ਨੇ ਹਥਿਆਰਬੰਦ ਬਲਾਂ ਦੇ ਲਈ ਰੱਖਿਆ ਤੇ ਮੁਹਿੰਮ ਸਬੰਧੀ ਤਿਆਰੀਆਂ ਦੀ ਲੋੜ ਨੂੰ ਦੁਹਰਾਇਆ। ਪਾਕਿਸਤਾਨੀ ਫੌਜ ਮੁਤਾਬਕ ਅਲ ਖਾਲਿਦ-ਆਈ ਟੈਂਕ ਚੀਨ ਤੇ ਯੂਕਰੇਨ ਦਾ ਗਠਜੋੜ ਹੈ।