ਪਾਕਿ ਆਰਮੀ ਚੀਫ ਜਨਰਲ ਬਾਜਵਾ ਅਚਨਚੇਤ ਪਹੁੰਚੇ ਇਸਲਾਮਾਬਾਦ ਸਥਿਤ ਆਈ. ਐੱਸ. ਆਈ. ਹੈੱਡਕੁਆਰਟਰ

Thursday, Aug 13, 2020 - 08:24 AM (IST)

ਪਾਕਿ ਆਰਮੀ ਚੀਫ ਜਨਰਲ ਬਾਜਵਾ ਅਚਨਚੇਤ ਪਹੁੰਚੇ ਇਸਲਾਮਾਬਾਦ ਸਥਿਤ ਆਈ. ਐੱਸ. ਆਈ. ਹੈੱਡਕੁਆਰਟਰ

ਗੁਰਦਾਸਪੁਰ/ਇਸਲਾਮਾਬਾਦ,(ਵਿਨੋਦ)-ਪਾਕਿਸਤਾਨ ਦੇ ਚੀਫ ਆਫ ਆਰਮੀ ਸਟਾਫ ਜਨਰਲ ਕਮਰ ਜਾਵੇਦ ਬਾਜਵਾ ਬੀਤੀ ਦੇਰ ਸ਼ਾਮ ਅਚਨਚੇਤ ਇਸਲਾਮਾਬਾਦ ਸਥਿਤ ਪਾਕਿਸਤਾਨ ਦੀ ਗੁਪਤਚਰ ਏਜੰਸੀ ਆਈ. ਐੱਸ. ਆਈ. ਦੇ ਹੈੱਡਕੁਆਰਟਰ ਪਹੁੰਚੇ। ਆਈ. ਐੱਸ. ਆਈ. ਚੀਫ ਲੈਫ. ਜਨਰਲ ਫੈਜ ਹਮੀਦ ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਆਈ. ਐੱਸ. ਆਈ. ਹੈੱਡਕੁਆਰਟਰ ਬੁਲਾਇਆ ਗਿਆ, ਦੇਰ ਰਾਤ ਤੱਕ ਚੱਲੀ ਮੀਟਿੰਗ ’ਚ ਓਮਰ ਜਾਵੇਦ ਨੇ ਆਈ. ਐੱਸ. ਆਈ. ਅਧਿਕਾਰੀਆਂ ਤੋਂ ਪਾਕਿਸਤਾਨ ਅਤੇ ਭਾਰਤ ਸਬੰਧੀ ਤਿਆਰ ਨੀਤੀਆਂ ਦੀ ਚਰਚਾ ਕੀਤੀ। ਪਾਕਿਸਤਾਨ ਸਰਕਾਰ ਵੱਲੋਂ ਲੱਦਾਖ ਦੇ ਕੁਝ ਹਿੱਸਿਆਂ ਨੂੰ ਆਪਣਾ ਹਿੱਸਾ ਦੱਸੇ ਜਾਣ ਸਬੰਧੀ ਵੀ ਪੈਦਾ ਸਥਿਤੀ ’ਤੇ ਵਿਚਾਰ ਕੀਤਾ।

ਓਮਰ ਜਾਵੇਦ ਨੇ ਆਈ. ਐੈੱਸ. ਆਈ. ਚੀਫ ਫੈਜ ਹਮੀਦ ਨੂੰ ਦਫ਼ਤਰ ’ਚ ਬੈਠ ਕੇ ਕੰਮ ਕਰਨ ਦੀ ਬਜਾਏ ਫੀਲਡ ਵਿਚ ਜਾ ਕੇ ਕੰਮ ਕਰਨ ਨੂੰ ਕਿਹਾ। ਨਾਲ ਹੀ ਉਨ੍ਹਾਂ ਪਾਕਿਸਤਾਨ ’ਚ ਸ਼ਰਨ ਲਏ ਖਾਲਿਸਤਾਨੀ ਅਤੇ ਕਸ਼ਮੀਰੀ ਅੱਤਵਾਦੀਆਂ ਨੂੰ ਸਰਗਰਮ ਕਰਨ ਨੂੰ ਕਿਹਾ। ਜਾਵੇਦ ਨੇ ਸਾਫ ਕੀਤਾ ਕਿ ਜੋ ਸਾਡੇ ਕਹਿਣ ਅਨੁਸਾਰ ਕੰਮ ਨਹੀਂ ਕਰਦਾ, ਉਸ ਨੂੰ ਪਾਕਿਸਤਾਨ ਤੋਂ ਭਜਾ ਦਿੱਤਾ ਜਾਵੇ।

ਉਥੇ ਸੂਤਰ ਦੱਸਦੇ ਹਨ ਕਿ ਆਈ. ਐੱਸ. ਆਈ. ਹੈੱਡਕੁਆਰਟਰ ’ਚ ਖਾਲਿਸਤਾਨ ਜ਼ਿੰਦਾਬਾਦ ਫੋਰਸ ਦੇ ਸਵੈ ਬਣੇ ਚੀਫ ਰਣਜੀਤ ਸਿੰਘ ਨੀਟਾ ਨੂੰ ਵੀ ਬੁਲਾਇਆ ਗਿਆ ਸੀ। ਉਸ ਨਾਲ ਕਮਰ ਜਾਵੇਦ ਦੀ ਮੀਟਿੰਗ ਹੋਈ ਜਾਂ ਨਹੀਂ, ਇਸ ਦੀ ਪੁਸ਼ਟੀ ਨਹੀਂ ਹੋ ਸਕੀ ਹੈ। ਕਿਹਾ ਜਾ ਰਿਹਾ ਹੈ ਕਿ ਰਣਜੀਤ ਸਿੰਘ ਨੀਟਾ ਰਾਤ ਲਗਭਗ 10.30 ਵਜੇ ਆਈ. ਐੱਸ. ਆਈ. ਹੈੱਡਕੁਆਰਟਰ ’ਚ ਕਾਲੇ ਰੰਗ ਦੀ ਕਾਰ ਵਿਚ ਆਇਆ ਸੀ ਅਤੇ ਉਸ ਦੀ ਗੇਟ ’ਤੇ ਚੈਕਿੰਗ ਵੀ ਹੋਈ ਸੀ।


author

Lalita Mam

Content Editor

Related News