ਇੰਟਰਨੈੱਟ ਤਕ ਪਹੁੰਚ ਦੇ ਮਾਮਲੇ ’ਚ ਪਾਕਿਸਤਾਨ ਦੁਨੀਆ ਦੇ ਸਭ ਤੋਂ ਖ਼ਰਾਬ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ’ਚ ਸ਼ਾਮਲ
05/09/2023 5:20:06 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸਾਲ 2022 ’ਚ ਇੰਟਰਨੈੱਟ ਤੱਕ ਪਹੁੰਚ ਅਤੇ ਡਿਜੀਟਲ ਸ਼ਾਸਨ ਪ੍ਰਣਾਲੀ ਦੇ ਮਾਮਲੇ ’ਚ ਦੁਨੀਆ ਦੇ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ’ਚੋਂ ਇਕ ਰਿਹਾ ਹੈ। ਸੋਮਵਾਰ ਨੂੰ ਜਾਰੀ ਇਕ ਰਿਪੋਰਟ ’ਚ ਇਹ ਜਾਣਕਾਰੀ ਸਾਹਮਣੇ ਆਈ ਹੈ। ਪਾਕਿਸਤਾਨ ਇੰਟਰਨੈੱਟ ਲੈਂਡਸਕੇਪ 2022 ਸਿਰਲੇਖ ਵਾਲੀ ਇਹ ਰਿਪੋਰਟ ਮਨੁੱਖੀ ਅਧਿਕਾਰ ਸੰਗਠਨ ਬਾਈਟਸ ਫਾਰ ਆਲ ਵੱਲੋਂ ਜਾਰੀ ਕੀਤੀ ਗਈ ਹੈ।
ਰਿਪੋਰਟ ’ਚ ਪਿਛਲੇ ਸਾਲ ਪਾਕਿਸਤਾਨ ’ਚ ਮਨੁੱਖੀ ਅਧਿਕਾਰਾਂ ਅਤੇ ਸੂਚਨਾ ਅਤੇ ਸੰਚਾਰ ਤਕਨੀਕਾਂ ਬਾਰੇ ਗੱਲ ਕੀਤੀ ਗਈ ਹੈ। ਰਿਪੋਰਟ ਦੇ ਅਨੁਸਾਰ, ਇੰਟਰਨੈੱਟ ਪਹੁੰਚ ਅਤੇ ਸਮੁੱਚੀ ਗਵਰਨੈਂਸ ਦੇ ਮਾਮਲੇ ’ਚ ਪਾਕਿਸਤਾਨ ’ਚ ਕੁਝ ਸੁਧਾਰ ਹੋਇਆ ਹੈ ਪਰ ਵਿਸ਼ਵ ਦੇ ਸੰਦਰਭ ’ਚ, ਦੇਸ਼ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੇ ਦੇਸ਼ਾਂ ’ਚੋਂ ਹੈ, ਇੱਥੇ ਤੱਕ ਕਿ ਏਸ਼ੀਆ ਵਿਚ ਵੀ। ਰਿਪੋਰਟ ਅਨੁਸਾਰ, ਇੰਟਰਨੈੱਟ ਦੀ ਪਹੁੰਚ ’ਚ ਵਾਧੇ ਦੇ ਬਾਵਜੂਦ, ਲਗਭਗ 15 ਫੀਸਦੀ ਆਬਾਦੀ ਅਜੇ ਵੀ ਇੰਟਰਨੈੱਟ ਅਤੇ ਮੋਬਾਇਲ ਜਾਂ ਦੂਰਸੰਚਾਰ ਸੇਵਾਵਾਂ ਤੱਕ ਪਹੁੰਚੀ ਨਹੀਂ ਹੈ। ਇਸ ਮੁਤਾਬਕ ਪਾਕਿਸਤਾਨ ’ਚ ਸਾਈਬਰ ਅਪਰਾਧ ’ਚ ਲਗਾਤਾਰ ਵਾਧਾ ਹੋ ਰਿਹਾ ਹੈ।