ਪਾਕਿਸਤਾਨ ਨੇ UN ''ਚ ਮੁੜ ਚੁੱਕਿਆ ਕਸ਼ਮੀਰ ਮੁੱਦਾ, ਭਾਰਤ ਨੇ ਦਿੱਤਾ ਕਰਾਰਾ ਜਵਾਬ

Friday, Jun 28, 2024 - 11:49 AM (IST)

ਪਾਕਿਸਤਾਨ ਨੇ UN ''ਚ ਮੁੜ ਚੁੱਕਿਆ ਕਸ਼ਮੀਰ ਮੁੱਦਾ, ਭਾਰਤ ਨੇ ਦਿੱਤਾ ਕਰਾਰਾ ਜਵਾਬ

ਸੰਯੁਕਤ (ਭਾਸ਼ਾ)- ਭਾਰਤ ਨੇ ਬੱਚਿਆਂ ਅਤੇ ਹਥਿਆਰਬੰਦ ਸੰਘਰਸ਼ 'ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐੱਨ.ਐੱਸ.ਸੀ.) 'ਚ ਬਹਿਲ ਦੌਰਾਨ ਪਾਕਿਸਤਾਨੀ ਡਿਪਲੋਮੈਟ ਵਲੋਂ ਕਸ਼ਮੀਰ 'ਤੇ ਕੀਤੀ ਗਈ 'ਆਧਾਰਹੀਣ' ਟਿੱਪਣੀ ਨੂੰ ਦ੍ਰਿੜਤਾ ਨਾਲ ਖਾਰਜ ਕਰਦੇ ਹੋਏ ਇਸ ਦੀ ਨਿੰਦਾ ਕੀਤੀ ਹੈ। ਭਾਰਤ ਨੇ ਇਸ ਨੂੰ ਪਾਕਿਸਤਾਨ 'ਚ ਬੱਚਿਆਂ ਖ਼ਿਲਾਫ਼ ਜਾਰੀ ਗੰਭੀਰ ਉਲੰਘਣਾ ਤੋਂ ਧਿਆਨ ਭਟਕਾਉਣ ਦੀ ਇਕ ਹੋਰ ਕੋਸ਼ਿਸ਼ ਕਰਾਰ ਦਿੱਤਾ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਉੱਪ ਸਥਾਈ ਪ੍ਰਤੀਨਿਧੀ ਅਤੇ ਇੰਚਾਰਜ ਰਾਜਦੂਤ ਆਰ. ਰਵਿੰਦਰ ਨੇ ਬੁੱਧਵਾਰ ਨੂੰ ਕਿਹਾ,''ਸੀਮਿਤ ਸਮੇਂ ਦੇ ਮੱਦੇਨਜ਼ਰ 'ਚ ਉਨ੍ਹਾਂ ਟਿੱਪਣੀਆਂ 'ਤੇ ਸੰਖੇਪ 'ਚ ਪ੍ਰਤੀਕਿਰਿਆ ਦੇਣਾ ਚਾਹਾਂਗਾ ਜੋ ਕਿ ਇਕ ਦੇਸ਼ ਦੇ ਪ੍ਰਤੀਨਿਧੀ ਵਲੋਂ ਮੇਰੇ ਦੇਸ਼ ਖ਼ਿਲਾਫ਼ ਕੀਤੀ ਗਈ ਹੈ ਅਤੇ ਇਹ ਟਿੱਪਣੀਆਂ ਸਪੱਸ਼ਟ ਤੌਰ 'ਤੇ ਰਾਜਨੀਤੀ ਤੋਂ ਪ੍ਰੇਰਿਤ ਅਤੇ ਨਿਰਾਧਾਰ  ਹਨ। ਮੈਂ ਇਨ੍ਹਾਂ ਨਿਰਾਧਾਰ ਟਿੱਪਣੀਆਂ ਨੂੰ ਪੂਰੀ ਤਰ੍ਹਾਂ ਨਾਲ ਖਾਰਜ ਕਰਦਾ ਹਾਂ ਅਤੇ ਉਨ੍ਹਾਂ ਦੀ ਨਿੰਦਾ ਕਰਦਾ ਹਾਂ।'' 

ਉਨ੍ਹਾਂ ਨੇ ਇਹ ਟਿੱਪਣੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬੱਚਿਆਂ ਅਤੇ ਹਥਿਆਰਬੰਦ ਸੰਘਰਸ਼ 'ਤੇ ਖੁੱਲ੍ਹੀ ਬਹਿਸ 'ਚ ਬਿਆਨ ਦਿੰਦੇ ਹੋਏ ਕੀਤੀ। ਰਵਿੰਦਰ ਨੇ ਕਿਹਾ,''ਇਹ ਕੁਝ ਹੋਰ ਨਹੀਂ ਸਗੋਂ ਬੱਚਿਆਂ ਖ਼ਿਲਾਫ਼ ਗੰਭੀਰ ਉਲੰਘਣਾ ਤੋਂ ਧਿਆਨ ਭਟਕਾਉਣ ਦੀ ਇਕ ਹੋਰ ਆਦਤਨ ਕੋਸ਼ਿਸ਼ ਹੈ, ਜੋ ਉਨ੍ਹਾਂ ਦੇ ਆਪਣੇ ਦੇਸ਼ 'ਚ ਵੀ ਬਿਨਾਂ ਰੋਕ-ਟੋਕ ਜਾਰੀ ਹੈ।'' ਉਨ੍ਹਾਂ ਕਿਹਾ ਕਿ ਇਸ ਨੂੰ ਬੱਚਿਆਂ ਅਤੇ ਹਥਿਆਰਬੰਦ ਸੰਘਰਸ਼ਾਂ 'ਤੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਤੋਨੀਓ ਗੁਤਾਰੇਸ਼ ਦੀ ਇਸ ਸਾਲ ਦੀ ਰਿਪੋਰਟ 'ਚ ਵੀ ਉਜਾਗਰ ਕੀਤਾ ਗਿਆ ਹੈ। ਭਾਰਤੀ ਪ੍ਰਤੀਨਿਧੀ ਨੇ ਕਿਹਾ,''ਜਿੱਥੇ ਤੱਕ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਦਾ ਸਵਾਲ ਹੈ, ਉਹ ਭਾਰਤ ਦਾ ਅਭਿੰਨ ਅਤੇ ਅਣਵੰਡਿਆ ਹਿੱਸਾ ਸਨ, ਹਨ ਅਤੇ ਹਮੇਸ਼ਾ ਰਹਿਣਗੇ, ਭਾਵੇਂ ਹੀ ਉਕਤ ਪ੍ਰਤੀਨਿਧੀ ਜਾਂ ਉਨ੍ਹਾ ਦਾ ਦੇਸ਼ ਕੁਝ ਵੀ ਮੰਨਦਾ ਹੋਵੇ ਜਾਂ ਇੱਛਾ ਰੱਖਦਾ ਹੋਵੇ।'' ਭਾਰਤ ਦੀ ਇਹ ਸਖ਼ਤ ਪ੍ਰਤੀਕਿਰਿਆ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੇ ਦੂਤ ਮੁਨੀਰ ਅਕਰਮ ਵਲੋਂ ਸੁਰੱਖਿਆ ਪ੍ਰੀਸ਼ਦ 'ਚ ਬੱਚਿਆਂ ਅਤੇ ਹਥਿਆਰਬੰਦ ਸੰਘਰਸ਼ 'ਤੇ ਖੁੱਲ੍ਹੀ ਬਹਿਸ ਦੌਰਾਨ ਜੰਮੂ ਅਤੇ ਕਸ਼ਮੀਰ ਬਾਰੇ ਵਿਸਥਾਰ ਨਾਲ ਚਰਚਾ ਕਰਨ ਤੋਂ ਬਾਅਦ ਆਈ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News