ਪਾਕਿਸਤਾਨ ਨੇ ਪਹਿਲੀ ਵਾਰ ਮੰਨਿਆ ਕਿ PoK ਉਸ ਦਾ ਹਿੱਸਾ ਨਹੀਂ

Saturday, Jun 01, 2024 - 11:54 AM (IST)

ਪਾਕਿਸਤਾਨ ਨੇ ਪਹਿਲੀ ਵਾਰ ਮੰਨਿਆ ਕਿ PoK ਉਸ ਦਾ ਹਿੱਸਾ ਨਹੀਂ

ਇੰਟਰਨੈਸ਼ਨਲ ਡੈਸਕ- ਮਕਬੂਜ਼ਾ ਕਸ਼ਮੀਰ ਨੂੰ ਆਪਣਾ ਹਿੱਸਾ ਦੱਸਦੇ ਰਹੇ ਪਾਕਿਸਤਾਨ ਨੇ ਆਪਣਾ ਹੀ ਭੇਦ ਖੋਲ੍ਹ ਦਿੱਤਾ ਹੈ। ਪਾਕਿਸਤਾਨ ਸਰਕਾਰ ਦੇ ਇਕ ਵਕੀਲ ਨੇ ਇਸਲਾਮਾਬਾਦ ਹਾਈ ਕੋਰਟ ਨੂੰ ਕਿਹਾ ਹੈ ਕਿ ਮਕਬੂਜ਼ਾ ਕਸ਼ਮੀਰ (ਪੀ.ਓ.ਕੇ.) ਪਾਕਿਸਤਾਨ ਦਾ ਹਿੱਸਾ ਨਹੀਂ ਹੈ। ਉਹ ਵਿਦੇਸ਼ੀ ਧਰਤੀ ਹੈ ਜੋ ਸਾਡੇ ਅਧਿਕਾਰ ਖੇਤਰ ਵਿੱਚ ਨਹੀਂ ਹੈ।

ਵਧੀਕ ਅਟਾਰਨੀ ਜਨਰਲ ਮੁਨੱਵਰ ਇਕਬਾਲ ਰਾਵਲਪਿੰਡੀ ਤੋਂ ਅਗਵਾ ਕੀਤੇ ਗਏ ਕਵੀ ਅਹਿਮਦ ਫਰਹਾਦ ਵਿਰੁੱਧ ਸਰਕਾਰ ਦਾ ਬਚਾਅ ਕਰ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਫਰਹਾਦ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ) ਵਿੱਚ ਪੁਲਸ ਹਿਰਾਸਤ ਵਿੱਚ ਹੈ। ਉਨ੍ਹਾਂ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ ਕਿਉਂਕਿ ਪੀ.ਓ.ਕੇ ਸਾਡਾ ਨਹੀਂ ਬਲਕਿ ਵਿਦੇਸ਼ੀ ਖੇਤਰ ਹੈ। ਭਾਰਤ ਇਸ ਨੂੰ ਆਪਣਾ ਸਮਝਦਾ ਹੈ। ਮੁਨੱਵਰ ਨੇ ਹਾਈਕੋਰਟ ਨੂੰ ਇਹ ਵੀ ਦੱਸਿਆ ਕਿ ਫਰਹਾਦ ਖ਼ਿਲਾਫ਼ ਦੋ ਕੇਸ ਦਰਜ ਹਨ। ਫਰਹਾਦ ਦੇ ਵਕੀਲ ਇਮਾਨ ਨੇ ਕਿਹਾ ਕਿ ਇਕਬਾਲ ਨੇ ਅਦਾਲਤ 'ਚ ਮੰਨਿਆ ਕਿ ਫਰਹਾਦ 'ਵਿਦੇਸ਼ੀ ਜ਼ਮੀਨ' 'ਤੇ ਹੈ ਅਤੇ ਉਸ ਨੂੰ ਅਦਾਲਤ 'ਚ ਪੇਸ਼ ਨਹੀਂ ਕੀਤਾ ਜਾ ਸਕਦਾ। 

ਪੜ੍ਹੋ ਇਹ ਅਹਿਮ ਖ਼ਬਰ-ਪਾਕਿਸਤਾਨ 'ਚ ਮਨੁੱਖੀ ਤਸਕਰੀ ਦੇ ਦੋਸ਼ 'ਚ 6 ਵਿਅਕਤੀ ਗ੍ਰਿਫ਼ਤਾਰ

ਆਪਣੀਆਂ ਵਿਦਰੋਹੀ ਕਵਿਤਾਵਾਂ ਲਈ ਮਸ਼ਹੂਰ ਅਹਿਮਦ 14 ਮਈ ਨੂੰ ਰਾਵਲਪਿੰਡੀ ਤੋਂ ਲਾਪਤਾ ਹੋ ਗਿਆ ਸੀ। ਉਸ ਦੀ ਪਤਨੀ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ। ਪਾਕਿਸਤਾਨੀ ਮੀਡੀਆ ਨੇ ਸਰਕਾਰ ਦੇ ਰੁਖ ਦੀ ਸਖ਼ਤ ਆਲੋਚਨਾ ਕੀਤੀ ਹੈ। ਦੂਜੇ ਪਾਸੇ ਪਾਕਿਸਤਾਨ ਨੇ ਭਾਰਤ ਦੇ ਦੋ ਕਥਿਤ ਜਾਸੂਸਾਂ ਤੱਕ ਕੌਂਸਲਰ ਪਹੁੰਚ ਦੇ ਵੇਰਵੇ ਦੇਣ ਤੋਂ ਇਨਕਾਰ ਕਰ ਦਿੱਤਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News