ਪਾਕਿ ਦੀ ਨੈਸਨਲ ਅਸੈਂਬਲੀ 'ਚ ਬਿਲਾਵਲ ਭੁੱਟੋ ਸਣੇ 12 ਮੈਂਬਰ ਅਰਬਪਤੀ

Wednesday, Nov 11, 2020 - 04:06 PM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਮੈਂਬਰਾਂ ਵਿਚੋਂ 12 ਅਰਬਪਤੀ ਹਨ, ਜਿਹਨਾਂ ਵਿਚ ਪੀ.ਪੀ.ਪੀ. ਦੇ ਪ੍ਰਧਾਨ ਬਿਲਾਵਲ ਭੁੱਟੋ ਵੀ ਸ਼ਾਮਲ ਹਨ। ਮੀਡੀਆ ਵਿਚ ਬੁੱਧਵਾਰ ਨੂੰ ਪ੍ਰਕਾਸ਼ਿਤ ਖ਼ਬਰ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਖ਼ਬਰ ਦੇ ਮੁਤਾਬਕ, ਅਰਬਪਤੀ ਸਾਂਸਦਾਂ ਦੇ ਇਲਾਵਾ ਜ਼ਿਆਦਾਤਰ ਮੈਂਬਰ ਬਹੁਤ ਅਮੀਰ ਹਨ, ਜਿਹਨਾਂ ਨੇ ਸ਼ੇਅਰ ਬਾਜ਼ਾਰ ਵਿਚ ਨਿਵੇਸ਼ ਕਰਨ ਦੇ ਨਾਲ ਹੀ ਦੇਸ਼ ਅਤੇ ਵਿਦੇਸ਼ ਵਿਚ ਕਾਫੀ ਜਾਇਦਾਦ ਬਣਾਈ ਹੈ। 

ਡਾਨ ਅਖ਼ਬਾਰ ਦੀ ਖ਼ਬਰ ਦੇ ਮੁਤਾਬਕ, ਅਮੀਰ ਸਾਂਸਦਾਂ ਵਿਚ ਮੁੱਖ ਧਾਰਾ ਦੀਆਂ ਸਾਰੀਆਂ ਪਾਰਟੀਆਂ ਦੇ ਸੀਨੀਅਰ ਨੇਤਾ ਸ਼ਾਮਲ ਹਨ। ਪਾਕਿਸਤਾਨ ਦੇ ਚੋਣ ਕਮਿਸ਼ਨ ਵੱਲੋਂ ਜਾਰੀ 2019 ਵਿਚ ਸਾਂਸਦਾਂ ਦੀ ਜਾਇਦਾਦ ਦੇ ਵੇਰਵੇ ਦਾ ਹਵਾਲਾ ਦਿੰਦੇ ਹੋਏ  ਖ਼ਬਰ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ ਦੀਆਂ 342 ਸੀਟਾਂ ਵਾਲੀ ਨੈਸ਼ਨਲ ਅਸੈਂਬਲੀ ਵਿਚ ਜਿਮੀਂਦਾਰ ਅਤੇ ਪੂੰਜੀਪਤੀਆਂ ਦੀ ਵੱਡੀ ਗਿਣਤੀ ਹੈ। ਖ਼ਬਰ ਦੇ ਮੁਤਾਬਕ, ਜ਼ਿਆਦਾਤਰ ਪਾਕਿਸਤਾਨੀ ਸਾਂਸਦਾਂ ਕੋਲ ਕਈ ਏਕੜ ਜ਼ਮੀਨ ਹੋਣ ਦੇ ਨਾਲ-ਨਾਲ ਉਹਨਾਂ ਨੇ ਪ੍ਰਤੀਭੂਤੀ, ਸ਼ੇਅਰ ਅਤੇ ਉਦਯੋਗਿਕ ਇਕਾਈਆਂ ਵਿਚ ਨਿਵੇਸ਼ ਕੀਤਾ ਹੋਇਆ ਹੈ। ਨੈਸ਼ਨਲ ਅਸੈਂਬਲੀ ਦੇ 342 ਵਿਚੋਂ 12 ਮੈਂਬਰਾਂ ਨੇ ਦੱਸਿਆ ਹੈ ਕਿ ਉਹਨਾਂ ਕੋਲ ਇਕ ਅਰਬ ਰੁਪਏ ਤੋਂ ਵੱਧ ਦੀ ਜਾਇਦਾਦ ਹੈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ : ਪੁਲਸ ਨੇ ਗਲੋਬਲ ਬਾਲ ਯੌਨ ਸ਼ੋਸ਼ਣ ਨੈੱਟਵਰਕ ਦਾ ਕੀਤਾ ਪਰਦਾਫਾਸ਼

ਖ਼ਬਰ ਦੇ ਮੁਤਾਬਕ, ਅਰਬਪਤੀ ਸਾਂਸਦਾਂ ਵਿਚੋਂ ਪੰਜ ਪੰਜਾਬ ਦੇ ਹਨ, ਪੰਜ ਖੈਬਰ-ਪਖਤੂਨਖਵਾ ਦੇ ਅਤੇ ਦੋ ਸਿੰਧ ਦੇ ਹਨ। ਅਰਬਪਤੀ ਸਾਂਸਦਾਂ ਵਿਚ ਸੱਤਾਧਾਰੀ ਦਲ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਦੇ ਮੈਂਬਰ ਹਨ ਜੋ ਕਿ ਪ੍ਰਧਾਨ ਮੰਤਰੀ ਇਮਾਰਨ ਖਾਨ ਦੀ ਪਾਰਟੀ ਦੇ ਹਨ। ਇਸ ਦੇ ਇਲਾਵਾ ਦੋ ਅਰਬਪਤੀ ਪਾਕਿਸਤਾਨ ਮੁਸਲਿਮ ਲੀਗ-ਕਾਇਦੇ ਦੇ ਹਨ, ਤਿੰਨ ਅਰਬਪਤੀ ਸਾਂਸਦ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਹਨ ਅਤੇ ਪਾਕਿਸਤਾਨ ਪੀਪਲਜ਼ ਪਾਰਟੀ ਅਤੇ ਅਵਾਮੀ ਨੈਸ਼ਨਲ ਪਾਰਟੀ ਦਾ ਇਕ-ਇਕ ਮੈਂਬਰ ਅਰਬਪਤੀ ਹੈ। ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਕੋਲ 8 ਕਰੋੜ ਤੋਂ ਵੱਧ ਦੀ ਜਾਇਦਾਦ ਹੈ, ਭਾਵੇਂਕਿ ਇਸ ਵਿਚ ਬਾਨੀ ਗਾਲਾ ਦਾ 300 ਕਨਾਲ ਦਾ ਵਿਲਾ ਸ਼ਾਮਲ ਨਹੀਂ ਹੈ, ਜਿਸ ਨੂੰ ਉਹ ਤੋਹਫੇ ਵਜੋਂ ਮਿਲਿਆ ਹੋਇਆ ਦੱਸਦੇ ਹਨ। ਲਾਹੌਰ ਦੇ ਜਮਨ ਪਾਰਕ ਦੇ ਘਰ ਸਮੇਤ ਲੱਗਭਗ 600 ਏਕੜ ਦੀ ਖੇਤੀ ਅਤੇ ਗੈਰ ਖੇਤੀ ਜ਼ਮੀਨ ਨੂੰ ਇਮਰਾਨ ਪੁਸ਼ਤੈਨੀ ਜਾਇਦਾਦ ਦੱਸਦੇ ਹਨ। 

ਇਮਰਾਨ ਕੋਲ 2 ਲੱਖ ਰੁਪਏ ਦੀ ਕੀਮਤ ਦੀਆਂ ਚਾਰ ਬਕਰੀਆਂ ਹਨ ਅਤੇ ਉਹਨਾਂ ਕੋਲ ਕਈ ਗੱਡੀ ਨਹੀਂ ਹੈ। ਉਹਨਾਂ ਕੋਲ 7.753 ਕਰੋੜ ਰੁਪਏ ਨਕਦ ਅਤੇ ਬੈਂਕ ਖਾਤੇ ਵਿਚ ਹਨ। ਇਮਰਾਨ ਕੋਲ 518 ਪੌਂਡ ਵਿਦੇਸ਼ੀ ਮੁਦਰਾ ਦੇ ਰੂਪ ਵਿਚ ਜਮਾ ਹੈ ਅਤੇ ਦੋ ਹੋਰ ਖਾਤਿਆਂ ਵਿਚ 3,31,230 ਅਮਰੀਕੀ ਡਾਲਰ ਹਨ। ਪੀ.ਪੀ.ਪੀ. ਦੇ ਪ੍ਰਧਾਨ ਬਿਲਾਵਲ ਭੁੱਟੋ ਜ਼ਰਦਾਰੀ 12 ਅਰਬਪਤੀਆਂ ਦੀ ਸੂਚੀ ਵਿਚ ਸ਼ਾਮਲ ਹਨ ਅਤੇ ਉਹਨਾਂ ਕੋਲ ਪਾਕਿਸਤਾਨ ਤੋਂ ਵੱਧ ਜਾਇਦਾਦ ਸੰਯੁਕਤ ਅਰਬ ਅਮੀਰਾਤ ਵਿਚ ਹੈ। ਉਹਨਾਂ ਦੀ ਦੁਬਈ ਸਥਿਤ ਦੋ ਵਿਲਾ ਵਿਚ ਹਿੱਸੇਦਾਰੀ ਹੈ ਪਰ ਉਹਨਾਂ ਦੀ ਕੀਮਤ ਨਹੀਂ ਦੱਸੀ ਗਈ ਹੈ। ਜ਼ਰਦਾਰੀ ਦੀ ਕੁੱਲ ਜਾਇਦਾਦ ਡੇਢ ਅਰਬ ਰੁਪਏ ਤੋਂ ਕੁਝ ਵੱਧ ਹੈ। ਉਹਨਾਂ ਕੋਲ ਪਾਕਿਸਤਾਨ ਵਿਚ 19 ਜਾਇਦਾਦਾਂ ਹਨ ਜਿਹਨਾਂ ਵਿਚ 200 ਏਕੜ ਤੋਂ ਵੱਧ ਭੂਮੀ ਸ਼ਾਮਲ ਹੈ। ਜ਼ਰਦਾਰੀ ਕੋਲ 30 ਲੱਖ ਰੁਪਏ ਦੀ ਕੀਮਤ ਦੇ ਹਥਿਆਰ ਵੀ ਹਨ।

ਪੜ੍ਹੋ ਇਹ ਅਹਿਮ ਖਬਰ- ਪਾਕਿ ਮੰਤਰੀ ਨੇ ਕਬੂਲਿਆ- 'ਭਾਰਤ ਵਿਰੋਧ ਸਾਡੀ ਰੋਜ਼ੀ-ਰੋਟੀ' (ਵੀਡੀਓ)


Vandana

Content Editor

Related News