ਪਾਕਿ ਸਥਿਤ ‘ਪੰਜਾ ਸਾਹਿਬ’ ਪਹੁੰਚੇ ਗਿਆਰਾਂ ਸੌ ਭਾਰਤੀ ਸਿੱਖ

Monday, Nov 04, 2019 - 03:04 PM (IST)

ਪਾਕਿ ਸਥਿਤ ‘ਪੰਜਾ ਸਾਹਿਬ’ ਪਹੁੰਚੇ ਗਿਆਰਾਂ ਸੌ ਭਾਰਤੀ ਸਿੱਖ

ਇਸਲਾਮਾਬਾਦ/ਡੇਰਾ ਬਾਬਾ ਨਾਨਕ (ਭਾਸ਼ਾ): ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਮਨਾਏ ਜਾ ਰਹੇ ਇਕ ਧਾਰਮਿਕ ਸਮਾਗਮ ਵਿਚ ਨਗਰ ਕੀਰਤਨ ਦੇ ਇਕ ਹਿੱਸੇ ਵਜੋਂ ਸੋਮਵਾਰ ਨੂੰ ਤਕਰੀਬਨ 1,100 ਭਾਰਤੀ ਸਿੱਖ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਰਦੁਆਰਾ ਪੰਜਾ ਸਾਹਿਬ ਪਹੁੰਚੇ। ਇਕ ਅੰਗਰੇਜ਼ੀ ਅਖਬਾਰ ਮੁਤਾਬਕ,''ਅਟਕ ਜ਼ਿਲੇ ਦੇ ਹਸਨ ਅਬਦਾਲ ਦੇ ਗੁਰਦੁਰਆਰੇ ਨੂੰ ਰੰਗੀਨ ਰੋਸ਼ਨੀ ਨਾਲ ਸਜਾਇਆ ਗਿਆ ਸੀ ਅਤੇ ਸ਼ਰਧਾਲੂਆਂ ਨੇ ਇੱਥੇ ਇਸ਼ਨਾਨ ਕੀਤਾ, ਮੱਥਾ ਟੇਕਿਆ ਅਤੇ ਤੋਹਫਿਆਂ ਦਾ ਲੈਣ-ਦੇਣ ਕਰਨ ਸਮੇਤ ਕਈ ਰਸਮਾਂ ਪੂਰੀਆਂ ਕੀਤੀਆਂ।''

ਈਵੈਕੁਈ ਟਰੱਸਟ ਪ੍ਰਾਪਰਟੀ ਬੋਰਡ (ਈ.ਟੀ.ਪੀ.ਬੀ.) ਦੇ ਡਿਪਟੀ ਸਕੱਤਰ ਇਮਰਾਨ ਗੋਂਡਲ ਨੇ ਕਿਹਾ ਕਿ ਸਿੱਖ ਸ਼ਰਧਾਲੂਆਂ ਨੇ 31 ਅਕਤੂਬਰ ਨੂੰ ਵਾਹਗਾ ਤੋਂ ਲੁਧਿਆਣਾ ਅਤੇ ਅੰਮ੍ਰਿਤਸਰ ਦੇ ਰਸਤੇ ਸੀਮਾ ਪਾਰ ਕੀਤੀ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ, ਗੁਰਦੁਆਰਾ ਸੱਚਾ ਸੌਦਾ ਫਾਰੂਕਾਬਾਗ ਅਤੇ ਹੋਰ ਗੁਰਦੁਆਰਿਆਂ ਦਾ ਦੌਰਾ ਕੀਤਾ ਅਤੇ ਯਾਤਰਾ ਦੀ ਸਮਾਪਤੀ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਚ ਹੋਵੇਗੀ, ਜਿੱਥੇ ਮੰਗਲਵਾਰ ਨੂੰ ਇਕ ਸੋਨੇ ਦੀ ਪਾਲਕੀ 'ਪਾਲਕੀ ਸਾਹਿਬ' ਸਥਾਪਿਤ ਕੀਤੀ ਜਾਵੇਗੀ। 

PunjabKesari

ਗੋਂਡਲ ਨੇ ਕਿਹਾ,''ਪਾਕਿਸਤਾਨ ਅਤੇ ਭਾਰਤ ਵਿਚ ਧਾਰਮਿਕ ਤੀਰਥ ਸਥਾਨਾਂ ਦੀਆਂ ਯਾਤਰਾਵਾਂ ਦੌਰਾਨ ਨਗਰ ਕੀਰਤਨ ਲਈ ਜਾਰੀ ਕੀਤੇ ਗਏ ਲੱਗਭਗ 1,300 ਵੀਜ਼ਾ ਪ੍ਰੋਟੋਕਾਲ ਦੇ ਤਹਿਤ  ਸ਼ਾਮਲ ਹਨ।'' ਉਨ੍ਹਾਂ ਨੇ ਕਿਹਾ,''ਭਾਰਤੀ ਸਿੱਖ ਸ਼ਰਧਾਲੂ ਪ੍ਰੋੋਟੋਕਾਲ ਦੀ ਰੂਪਰੇਖਾ ਦੇ ਤਹਿਤ ਪਾਕਿਸਤਾਨ ਜਾਂਦੇ ਹਨ ਪਰ ਵੈਧ ਵੀਜ਼ਾ ਹੋਣ ਦੇ ਬਾਵਜੂਦ ਧਾਰਮਿਕ ਸਮਾਗਮਾਂ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਜਾਣ ਤੋਂ ਇਨਕਾਰ ਨਹੀਂ ਕੀਤਾ ਜਾਂਦਾ ਹੈ।'' 

ਗੋਂਡਲ ਨੇ ਕਿਹਾ ਕਿ ਬੋਰਡ ਨੇ ਪਾਕਿਸਤਾਨ ਸਿੱਖ ਗੁਰਦੁਆਰਾ ਕਮੇਟੀ ਅਤੇ ਜ਼ਿਲਾ ਪ੍ਰਸ਼ਾਸਨ ਨਾਲ ਮਿਲ ਕੇ ਭਾਰਤੀ ਅਤੇ ਸਥਾਨਕ ਸਿੱਖ ਸ਼ਰਧਾਲੂਆਂ ਲਈ ਸੁਰੱਖਿਆ ਅਤੇ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ। ਇਸ ਦੌਰਾਨ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਗੁਰਦੁਆਰੇ ਵਿਚ ਆਯੋਜਿਤ ਹੋਣ ਵਾਲੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸਮਾਰੋਹ ਵਿਚ ਹਿੱਸਾ ਲੈਣ ਲਈ ਬ੍ਰਿਟੇਨ ਤੋਂ 178 ਮੈਂਬਰੀ ਵਫਦ ਪਾਕਿਸਤਾਨ ਪਹੁੰਚ ਚੁੱਕਾ ਹੈ।


author

Vandana

Content Editor

Related News