ਪਾਕਿਸਤਾਨ : ਕਰਾਚੀ ''ਚ ਅਨਾਜ ਵੰਡ ਕੇਂਦਰ ਵਿੱਚ ਮਚੀ ਭਾਜੜ ''ਚ 11 ਲੋਕਾਂ ਦੀ ਮੌਤ

03/31/2023 10:50:42 PM

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਰਮਜ਼ਾਨ ਦੇ ਭੋਜਨ ਵੰਡ ਕੇਂਦਰ ਵਿੱਚ ਮਚੀ ਭਾਜੜ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਉਦੋਂ ਵਾਪਰੀ, ਜਦੋਂ ਕੁਝ ਲੋਕਾਂ ਨੇ ਭੋਜਨ ਵੰਡਣ ਸਮੇਂ ਅਣਜਾਣੇ 'ਚ ਬਿਜਲੀ ਦੀ ਤਾਰ ’ਤੇ ਪੈਰ ਰੱਖ ਦਿੱਤਾ, ਜਿਸ ਤੋਂ ਬਾਅਦ ਲੋਕ ਇਕ ਦੂਜੇ ਨੂੰ ਧੱਕਾ ਮਾਰ ਕੇ ਭੱਜਣ ਲੱਗੇ ਅਤੇ ਕੁਝ ਲੋਕ ਨੇੜਲੇ ਨਾਲੇ ਵਿੱਚ ਜਾ ਡਿੱਗੇ। ਅਧਿਕਾਰੀਆਂ ਨੇ ਦੱਸਿਆ ਕਿ ਭਾਜੜ 'ਚ ਔਰਤਾਂ ਤੇ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਮਾਸਕੋ 'ਚ ਅਮਰੀਕੀ ਰਿਪੋਰਟਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬਾਈਡੇਨ ਦਾ ਰੂਸ ਨੂੰ ਸੰਦੇਸ਼

ਸੀਨੀਅਰ ਪੁਲਸ ਸੁਪਰਡੈਂਟ ਅਮੀਰੁੱਲਾ ਨੇ ਮੀਡੀਆ ਨੂੰ ਦੱਸਿਆ, ''ਸ਼ੁਰੂਆਤ 'ਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ 2 ਲੋਕਾਂ ਦੀ ਮੌਤ ਹੋਈ, ਜਿਸ ਨਾਲ ਹਫੜਾ-ਦਫੜੀ ਅਤੇ ਭਾਜੜ ਦਾ ਮਾਹੌਲ ਬਣ ਗਿਆ।'' ਇਨ੍ਹਾਂ ਦੱਸਿਆ, ਭੀੜ ਕਾਰਨ ਨਾਲੇ ਦੀ ਕੰਧ ਢਹਿ ਗਈ ਤੇ 2 ਬੱਚੇ ਅਤੇ 2 ਔਰਤਾਂ ਉਸ ਵਿੱਚ ਡਿੱਗ ਗਈਆਂ। ਕਰਾਚੀ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਵਿੱਚ ਅਨਾਜ ਵੰਡ ਕੇਂਦਰਾਂ 'ਚ ਮਚੀ ਭਾਜੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 22 ਹੋ ਗਈ ਹੈ। ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਿਛਲੇ ਹਫ਼ਤੇ ਮੁਫ਼ਤ ਅਨਾਜ ਵੰਡਣ ਦੀ ਯੋਜਨਾ ਸ਼ੁਰੂ ਕੀਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News