ਪਾਕਿ ਦੇ ਇਸ ਸ਼ਹਿਰ ''ਚ ਵੀਜ਼ਾ ਦਫਤਰ ਖੋਲ੍ਹੇਗਾ ਚੀਨ

Friday, Sep 20, 2019 - 01:22 PM (IST)

ਪਾਕਿ ਦੇ ਇਸ ਸ਼ਹਿਰ ''ਚ ਵੀਜ਼ਾ ਦਫਤਰ ਖੋਲ੍ਹੇਗਾ ਚੀਨ

ਇਸਲਾਮਾਬਾਦ (ਏਜੰਸੀ)— ਚੀਨ ਨੇ ਪਾਕਿਸਤਾਨ ਨਾਲ ਆਰਥਿਕ ਸੰੰਬੰਧਾਂ ਨੂੰ ਵਧਾਵਾ ਦੇਣ ਲਈ ਪੇਸ਼ਾਵਰ ਵਿਚ ਵੀਜ਼ਾ ਦਫਤਰ ਖੋਲ੍ਹਣ ਦਾ ਫੈਸਲਾ ਲਿਆ ਹੈ। ਪਾਕਿਸਤਾਨ ਵਿਚ ਚੀਨੀ ਰਾਜਦੂਤ ਯਾਓ ਜਿੰਗ ਨੇ ਵੀਰਵਾਰ ਨੂੰ ਚੀਨੀ ਦੂਤਘਰ ਵੱਲੋਂ ਇੱਥੇ ਸਥਾਪਿਤ 'ਵਨ ਵਿੰਡੋ ਸੈਂਟਰ' (one window center) ਦਾ ਦੌਰਾ ਕਰਨ ਦੇ ਬਾਅਦ ਲੋਕਾਂ ਨੂੰ ਚੀਨੀ ਸੱਭਿਆਚਾਰ ਬਾਰੇ ਜਾਨਣ ਦਾ ਮੌਕਾ ਪ੍ਰਦਾਨ ਕਰਨ ਲਈ ਇਹ ਐਲਾਨ ਕੀਤਾ। ਇਹ ਕੇਂਦਰ ਲੋਕਾਂ ਨੂੰ ਪ੍ਰਦਰਸ਼ਨੀਆਂ, ਮੂਵੀ ਸਕ੍ਰੀਨਿੰਗ ਅਤੇ ਸਿਖਲਾਈ ਦੇ ਮਾਧਿਅਮ ਨਾਲ ਚੀਨੀ ਸੰਸਕ੍ਰਿਤੀ, ਸਾਹਿਤ, ਕਲਾ ਅਤੇ ਇਤਿਹਾਸ ਦੇ ਬਾਰੇ ਵਿਚ ਜਾਣਕਾਰੀ ਪ੍ਰਦਾਨ ਕਰਦਾ ਹੈ।

ਜ਼ਿਕਰਯੋਗ ਹੈ ਕਿ ਚਾਈਨਾ ਵਿੰਡੋ ਸੈਂਟਰ ਦਾ ਉਦਘਾਟਨ ਪਿਛਲੇ ਸਾਲ 1 ਅਕਤੂਬਰ ਨੂੰ ਕੀਤਾ ਗਿਆ ਸੀ। ਭਾਵੇਂਕਿ ਸੁਰੱਖਿਆ ਕਾਰਨਾਂ ਕਾਰਨ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ। 2 ਜਨਵਰੀ ਨੂੰ ਇਸ ਦਾ ਦੁਬਾਰਾ ਉਦਘਾਟਨ ਕੀਤਾ ਗਿਆ। ਕੇਂਦਰ ਦਾ ਦੌਰਾ ਕਰਨ ਦੇ ਬਾਅਦ ਮੀਡੀਆ ਨਾਲ ਗੱਲਬਾਤ ਵਿਚ ਯਾਓ ਨੇ ਕਿਹਾ ਕਿ ਖੈਬਰ ਪਖਤੂਨਖਵਾ ਦੇ ਰਾਸ਼ਾਕਾਈ ਵਿਚ ਚੀਨ-ਪਾਕਿਸਤਾਨ ਆਰਥਿਕ ਕੋਰੀਡੋਰ ਦਾ ਪਹਿਲਾ ਛੋਟਾ ਆਰਿਥਕ ਜ਼ੋਨ ਇਸ ਸਾਲ ਚਾਲੂ ਹੋ ਜਾਵੇਗਾ ਅਤੇ ਇਹ ਵਿਕਾਸ ਗਰੀਬੀ ਖਾਤਮੇ ਵਿਚ ਮਦਦ ਕਰੇਗਾ।


author

Vandana

Content Editor

Related News