ਡਾਰ ਦੀ ਹਵਾਲਗੀ ਲਈ ਪਾਕਿਸਤਾਨ ਤੇ ਬ੍ਰਿਟੇਨ ਸਰਕਾਰ ਵਿਚਾਲੇ ਬਣੀ ਸਹਿਮਤੀ

Monday, May 27, 2019 - 08:19 PM (IST)

ਡਾਰ ਦੀ ਹਵਾਲਗੀ ਲਈ ਪਾਕਿਸਤਾਨ ਤੇ ਬ੍ਰਿਟੇਨ ਸਰਕਾਰ ਵਿਚਾਲੇ ਬਣੀ ਸਹਿਮਤੀ

ਇਸਲਾਮਾਬਾਦ— ਪਨਾਮਾ ਪੇਪਰਸ ਸਕੈਂਡਲ ਨਾਲ ਸਬੰਧਿਤ ਰਿਸ਼ਵਤ ਦੇ ਇਕ ਮਾਮਲੇ 'ਚ ਫਰਾਰ ਐਲਾਨੇ ਪਾਕਿਸਤਾਨ ਦੇ ਸਾਬਕਾ ਵਿੱਤ ਮੰਤਰੀ ਇਸ਼ਾਕ ਡਾਰ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਪਾਕਿਸਤਾਨ ਤੇ ਬ੍ਰਿਟੇਨ ਨੇ ਇਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ।

ਜਿਓ ਟੀਵੀ ਦੀਆਂ ਖਬਰਾਂ 'ਚ ਕਿਹਾ ਗਿਆ ਹੈ ਕਿ ਇਸ ਸਹਿਮਤੀ ਪੱਤਰ 'ਤੇ ਡਾਰ ਦੇ ਮਾਮਲੇ ਲਈ ਇਸੇ ਹਫਤੇ ਦਸਤਖਤ ਕੀਤੀ ਗਿਆ ਹੈ। ਹਵਾਲਗੀ ਸੰਧੀ ਨਹੀਂ ਹੋਣ ਦੀ ਸਥਿਤੀ 'ਚ ਇਹ ਸਹਿਮਤੀ ਪੱਤਰ ਇਸ ਲਈ ਕਾਨੂੰਨੀ ਆਧਾਰ ਮੁਹੱਈਆ ਕਰਾਏਗਾ। ਇਸ 'ਚ ਕਿਹਾ ਗਿਆ ਹੈ ਕਿ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਜਵਾਬਦੇਹੀ 'ਤੇ ਸਲਾਹਕਾਰ ਸ਼ਾਹਬਾਦ ਅਕਬਰ ਨੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਸਾਜਿਦ ਜਾਵਿਦ ਨਾਲ ਹੋਈ ਗੱਲਬਾਤ ਤੋਂ ਬਾਅਦ ਇਸ ਸਹਿਮਤੀ ਪੱਤਰ 'ਤੇ ਦਸਤਖਤ ਕੀਤਾ। ਡਾਰ ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੇ ਨੇਤਾ ਹਨ। ਉਨ੍ਹਾਂ ਦੇ ਖਿਲਾਫ ਇਕ ਅਦਾਲਤ 'ਚ ਰਿਸ਼ਵਤ ਦੇ ਮਾਮਲੇ 'ਚ ਕਾਰਵਾਹੀ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਉਨ੍ਹਾਂ ਨੇ ਪਾਕਿਸਤਾਨ ਛੱਡ ਦਿੱਤਾ ਸੀ। ਪਾਕਿਸਤਾਨ ਸੁਪਰੀਮ ਕੋਰਟ ਨੇ ਪਨਾਮਾ ਪੇਪਰਸ ਮਾਮਲੇ 'ਚ ਜੁਲਾਈ 2017 'ਚ ਫੈਸਲਾ ਸੁਣਾਇਆ ਸੀ, ਇਸ ਤੋਂ ਬਾਅਦ ਇਸੇ ਸਬੰਧ 'ਚ ਡਾਰ ਦੇ ਖਿਲਾਫ ਅਦਾਲਤ 'ਚ ਮਾਮਲੇ ਦੀ ਸ਼ੁਰੂਆਤ ਹੋ ਗਈ। ਡਾਰ ਦੇ ਲੰਡਨ ਪਹੁੰਚਣ ਦੇ ਤੁਰੰਤ ਬਾਅਦ ਹਰਲੇ ਸਟ੍ਰੀਟ ਹਸਪਤਾਲ 'ਚ ਉਨ੍ਹਾਂ ਨੇ ਆਪਣੀ ਦਿਲ ਸਬੰਧੀ ਬੀਮਾਰੀ ਦਾ ਇਲਾਜ ਕਰਾਇਆ ਸੀ। 

ਚੈਨਲ ਨੇ ਆਪਣੀਆਂ ਖਬਰਾਂ 'ਚ ਕਿਹਾ ਹੈ ਕਿ ਇਸ ਸਹਿਮਤੀ ਪੱਤਰ ਦੇ ਮੁਤਾਬਕ ਪਾਕਿਸਤਾਨ ਤੇ ਬ੍ਰਿਟੇਨ ਸਰਕਾਰ, ਪਾਕਿਸਤਾਨ ਸਰਕਾਰ ਦੇ ਅਧਿਕਾਰ ਖੇਤਰ 'ਚ ਇਸ਼ਾਕ ਡਾਰ ਦੀ ਹਵਾਲਗੀ ਲਈ ਆਪਸ 'ਚ ਸਹਿਮਤ ਹੋਏ ਹਨ। ਇਸ 'ਤੇ ਬ੍ਰਿਟੇਨ ਦੇ ਗ੍ਰਹਿ ਮੰਤਰੀ ਵਲੋਂ ਗ੍ਰੇਮੀ ਬਿਗਰ ਤੇ ਪਾਕਿਸਤਾਨ ਵਲੋਂ ਅਕਬਰ ਨੇ ਦਸਤਖਤ ਕੀਤੇ। ਇਸ 'ਚ ਕਿਹਾ ਗਿਆ ਹੈ ਕਿ ਇਹ ਸਹਿਮਤੀ ਪੱਤਰ ਅਪਰਾਧ ਦੇ ਖਿਲਾਫ ਸੰਘਰਸ਼ 'ਚ ਹੋਰ ਜ਼ਿਆਦਾ ਪ੍ਰਭਾਵੀ ਸਹਿਯੋਗ ਮੁਹੱਈਆ ਕਰਵਾਏਗਾ।


author

Baljit Singh

Content Editor

Related News