ਕਰਾਚੀ ''ਚ ਟਿੱਡੀਆਂ ਦਾ ਕਹਿਰ, ਮੰਤਰੀ ਨੇ ਦਿੱਤੀ ਬਿਰਿਆਨੀ ਬਣਾਉਣ ਦੀ ਸਲਾਹ (ਵੀਡੀਓ)

11/12/2019 12:12:20 PM

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਇਨੀਂ ਦਿਨੀਂ ਲੋਕ ਟਿੱਡੀਆਂ ਕਾਰਨ ਪਰੇਸ਼ਾਨ ਹਨ। ਬਲੋਚਿਸਤਾਨ ਦੇ ਤੱਟੀ ਖੇਤਰਾਂ ਤੋਂ ਕਰਾਚੀ ਸ਼ਹਿਰ ਵੱਲ ਟਿੱਡੀਆਂ ਦਾ ਸਮੂਹ ਲਗਾਤਾਰ ਆ ਰਿਹਾ ਹੈ। ਇਸ ਸਥਿਤੀ ਨੂੰ ਦੇਖਦੇ ਹੋਏ ਸਿੰਧ ਦੇ ਖੇਤੀਬਾੜੀ ਮੰਤਰੀ ਇਸਮਾਈਲ ਰਾਹੂ ਨੇ ਲੋਕਾਂ ਨੂੰ ਟਿੱਡੀਆਂ ਦੇ ਨਾਲ ਬਿਰਿਆਨੀ ਅਤੇ ਕਰਹੀ ਜਿਹੇ ਸੁਆਦੀ ਪਕਵਾਨ ਤਿਆਰ ਕਰ ਕੇ ਸਾਂਤੀ ਨਾਲ ਸਥਿਤੀ ਦਾ ਲਾਭ ਉਠਾਉਣ ਲਈ ਕਿਹਾ ਹੈ। 

 

'ਦੀ ਨਿਊਜ਼ ਇੰਟਰਨੈਸ਼ਨਲ' ਨੇ ਦੱਸਿਆ ਕਿ ਪਾਕਿਸਤਾਨ ਵਿਚ ਟਿੱਡੀਆਂ ਦੇ ਨਾਮ ਨਾਲ ਜਾਣੇ ਜਾਣ ਵਾਲੇ ਕੀੜਿਆਂ ਦੇ ਕਈ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੇ ਗਏ ਹਨ। ਇਨ੍ਹਾਂ ਵੀਡੀਓ ਵਿਚ ਟਿੱਡੀਆਂ ਆਸਮਾਨ ਵਿਚ ਉੱਡਦੀਆਂ ਦਿਖਾਈਆਂ ਗਈਆਂ ਹਨ।

 

ਮੰਤਰੀ ਨੇ ਮਜ਼ਾਕੀਆ ਅੰਦਾਜ ਵਿਚ ਅੱਗੇ ਕਿਹਾ,''ਉਹ ਸਾਰੀਆਂ ਇੱਥੇ ਆਈਆਂ ਹਨ ਇਸ ਲਈ ਵਸਨੀਕਾਂ ਨੂੰ ਉਨ੍ਹਾਂ ਨੂੰ ਖਾਣਾ ਚਾਹੀਦਾ ਹੈ।'' ਜ਼ੋ ਖਾਨ ਨਾਮ ਦੇ ਕਰਾਚੀ ਵਾਸੀ ਨੇ ਸਿੰਧ ਦੇ ਮੰਤਰੀ ਮੁਹੰਮਦ ਇਸਮਾਈਲ ਦੇ ਬਿਆਨ 'ਤੇ ਮਜ਼ਾਕੀਆ ਲਹਿਜੇ ਵਿਚ ਕਿਹਾ,''ਜਦੋਂ ਟਮਾਟਰ ਮਹਿੰਗਾ ਹੁੰਦਾ ਹੈ ਤਾਂ ਅਸੀਂ ਟਿੱਡੀਆਂ ਖਾਂਦੇ ਹਾਂ।'' 

 

ਇਸ ਵਿਚ ਥਾਰ ਦੇ ਚਚੇਰੋ ਖੇਤਰ ਵਿਚ ਰੈਸਟੋਰੈਂਟ ਟਿੱਡੀਆਂ ਨਾਲ ਬਣੀ ਬਿਰਿਆਨੀ ਅਤੇ ਕਰੀ ਪਕਵਾਨ ਵੇਚ ਰਹੇ ਹਨ। ਇਕ ਰੈਸਟੋਰੈਂਟ ਦੇ ਮਾਲਕ ਨੇ ਟਿੱਡੀਆਂ ਨੂੰ ਪਕਾਉਣ ਦਾ ਤਰੀਕਾ ਵੀ ਸ਼ੇਅਰ ਕੀਤਾ ਹੈ। ਉਸ ਨੇ ਦੱਸਿਆ ਕਿ ਪਹਿਲਾਂ ਟਿੱਡੀਆਂ ਨੂੰ ਸਾਫ ਕਰਨਾ ਪੈਂਦਾ ਹੈ ਅਤੇ ਫਿਰ ਉਸ ਦੇ ਪੈਰ ਨੂੰ ਸਰੀਰ ਤੋਂ ਵੱਖ ਕੀਤਾ ਜਾਂਦਾ ਹੈ।


Vandana

Content Editor

Related News