ਪਾਕਿ : ਸ਼ਿਵ ਮੰਦਰ ''ਚ ਗੈਰ ਕਾਨੂੰਨੀ ਨਿਰਮਾਣ, ਹਿੰਦੂ ਨੇਤਾ ਨੇ ਕੀਤੀ ਇਹ ਮੰਗ

Sunday, Apr 18, 2021 - 09:57 AM (IST)

ਪੇਸ਼ਾਵਰ (ਬਿਊਰੋ): ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿਚ ਬਣੇ ਪੁਰਾਣੇ ਸ਼ਿਵ ਮੰਦਰ ਵਿਚ ਗੈਰ ਕਾਨੂੰਨੀ ਨਿਰਮਾਣ ਹੋਣ ਦੀ ਖ਼ਬਰ ਹੈ। ਦੇਸ਼ ਦੇ ਇਕ ਪ੍ਰਮੁੱਖ ਨੇਤਾ ਨੇ ਅਧਿਕਾਰੀਆਂ ਨੂੰ ਤੁਰੰਤ ਗੈਰ ਕਾਨੂੰਨੀ ਨਿਰਮਾਣ ਰੁਕਵਾਉਣ ਦੀ ਮੰਗ ਕੀਤੀ ਹੈ। ਪੇਸ਼ਾਵਰ ਵਿਚ ਹਿੰਦੂ ਭਾਈਚਾਰੇ ਦੇ ਨੇਤਾ ਹਾਰਨ ਸਰਬ ਦਿਆਲ ਨੇ ਕਿਹਾ ਹੈ ਕਿ ਮਾਨਸੇਹਰਾ ਜ਼ਿਲ੍ਹੇ ਦੇ ਗਾਂਧਿਯਾਨ ਵਿਚ ਬਣੇ ਸ਼ਿਵ ਮੰਦਰ ਦੇ ਕੰਪਲੈਕਸ ਵਿਚ ਗੈਰ ਕਾਨੂੰਨੀ ਨਿਰਮਾਣ ਹੋ ਰਿਹਾ ਹੈ। ਸਰਕਾਰ ਇਸ ਗੈਰ ਕਾਨੂੰਨੀ ਨਿਰਮਾਣ ਨੂੰ ਤੁਰੰਤ ਰੁਕਵਾਏ।

ਉਹਨਾਂ ਨੇ ਕਿਹਾ ਕਿ ਗੈਰ ਕਾਨੂੰਨੀ ਨਿਰਮਾਣ ਨੂੰ ਰੁਕਵਾਉਣ ਲਈ ਉਹਨਾਂ ਨੇ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਪਰ ਹੁਣ ਤੱਕ ਉਸ ਦਾ ਕੋਈ ਫਾਇਦਾ ਨਹੀਂ ਹੋਇਆ ਹੈ। ਦਿਆਲ ਨੇ ਦੱਸਿਆ ਕਿ 11 ਅਪ੍ਰੈਲ ਨੂੰ ਜਦੋਂ ਉਹ ਮੰਦਰ ਗਏ ਤਾਂ ਉਹਨਾਂ ਨੇ ਦੇਖਿਆ ਕਿ ਕੰਪਲੈਕਸ ਵਿਚ ਕਈ ਟਾਇਲਟ ਬਿਨਾਂ ਕਿਸੇ ਯੋਜਨਾ ਅਤੇ ਇਜਾਜ਼ਤ ਦੇ ਬਣਾਏ ਜਾ ਰਹੇ ਹਨ।ਇਹ ਨਿਰਮਾਣ ਪੁਰਾਣੇ ਮੰਦਰ ਦੀ ਇਤਿਹਾਸਿਕ ਪਛਾਣ ਨੂੰ ਨੁਕਸਾਨ ਪਹੁੰਚਾਉਣ ਵਾਲਾ ਹੈ। 

ਪੜ੍ਹੋ ਇਹ ਅਹਿਮ ਖਬਰ- ਕੈਨੇਡਾ : ਤਾਲਾਬੰਦੀ ਖ਼ਿਲਾਫ਼ ਵੱਡਾ ਰੋਸ ਮੁਜਾਹਰਾ, 8 ਲੋਕਾਂ ਨੂੰ ਪੁਲਸ ਨੇ ਦਿੱਤੀਆ ਟਿਕਟਾਂ

ਦਿਆਲ ਨੇ ਕਿਹਾ ਹੈ ਕਿ ਪਾਕਿਸਤਾਨ ਦੇ ਪ੍ਰਮੁੱਖ ਸ਼ਿਵ ਮੰਦਰਾਂ ਵਿਚ ਗਾਂਧਿਯਾਨ ਦਾ ਮੰਦਰ ਵੀ ਸ਼ਾਮਲ ਹੈ। ਇਸ ਲਈ ਉਸ ਦੇ ਮਹੱਤਵ ਅਤੇ ਪਵਿੱਤਰਤਾ ਨੂੰ ਧਿਆਨ ਵਿਚ ਰੱਖਦੇ ਹੋਏ ਸਰਕਾਰ ਬਿਨਾਂ ਕਿਸੇ ਦੇਰੀ ਦੇ ਗੈਰ ਕਾਨੂੰਨੀ ਨਿਰਮਾਣ ਰੁਕਵਾਏ ਅਤੇ ਹੋ ਚੁੱਕੇ ਨਿਰਮਾਣ ਨੂੰ ਹਟਵਾਏ।

ਨੋਟ- ਪਾਕਿ : ਸ਼ਿਵ ਮੰਦਰ 'ਚ ਗੈਰ ਕਾਨੂੰਨੀ ਨਿਰਮਾਣ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News