PML-N ਦਾ ਸੀਨੀਅਰ ਵਕੀਲ ਹੋਇਆ ਅਗਵਾ, ਜਾਂਚ ਜਾਰੀ

Monday, Oct 14, 2019 - 03:44 PM (IST)

PML-N ਦਾ ਸੀਨੀਅਰ ਵਕੀਲ ਹੋਇਆ ਅਗਵਾ, ਜਾਂਚ ਜਾਰੀ

ਇਸਲਾਮਾਬਾਦ (ਭਾਸ਼ਾ)— ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (ਪੀ.ਐੱਮ.ਐੱਲ.-ਐੱਨ.)  ਪਾਰਟੀ ਦੇ ਇਕ ਸੀਨੀਅਰ ਵਕੀਲ ਨੂੰ ਕੁਝ ਅਣਜਾਣ ਲੋਕਾਂ ਨੇ ਅਗਵਾ ਕਰ ਲਿਆ। ਵਕੀਲ ਦੇ ਭਰਾ ਨੇ ਇਸ ਸੰਬੰਧ ਵਿਚ ਪੁਲਸ ਵਿਚ ਸ਼ਿਕਾਇਤ ਦਰਜ ਕਰਵਾਈ ਹੈ। ਸੀਨੀਅਰ ਵਕੀਲ ਨੇ ਕੁਝ ਦਿਨ ਪਹਿਲਾਂ ਹੀ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਵਿਰੁੱਧ ਭ੍ਰਿਸ਼ਟਾਚਾਰ ਦੇ ਇਕ ਮਾਮਲੇ  ਵਿਚ ਇੱਥੇ ਅਦਾਲਤ ਵਿਚ ਸੁਣਵਾਈ ਦੌਰਾਨ ਫੌਜ ਵਿਰੁੱਧ ਨਾਅਰੇਬਾਜ਼ੀ ਕਰਨ ਵਾਲੇ ਵਕੀਲਾਂ ਦੇ ਇਕ ਸਮੂਹ ਦੀ ਅਗਵਾਈ ਕੀਤੀ ਸੀ। 

ਪੀ.ਐੱਮ.ਐੱਲ.-ਐੱਨ. ਪਾਕਿਸਤਾਨ ਦੇ ਵਕੀਲਾਂ ਦੇ ਸੈੱਲ ਦੇ ਉਪ ਪ੍ਰਧਾਨ ਕਾਸ਼ਿਫ ਅਲੀ ਚੌਧਰੀ ਦੇ ਭਰਾ ਨਾਜ਼ਿਮ ਹੁਸੈਨ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਮੁਤਾਬਕ ਚੌਧਰੀ ਕੇਬਲ ਤਾਰ ਖਰੀਦਣ ਲਈ ਬਾਜ਼ਾਰ ਗਏ ਸਨ, ਉਸੇ ਦੌਰਾਨ ਦੋ ਗੱਡੀਆਂ ਵਿਚ ਆਏ ਅਣਜਾਣ ਲੋਕਾਂ ਨੇ ਉਨ੍ਹਾਂ ਨੂੰ ਰੋਕਿਆ ਅਤੇ ਜ਼ਬਰਦਸਤੀ ਗੱਡੀ ਵਿਚ ਬਿਠਾ ਕੇ ਨਾਲ ਲੈ ਗਏ। ਇਸ ਘਟਨਾ ਸਬੰਧੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿਚ ਨਕਾਬਪੋਸ਼ ਲੋਕ ਵਕੀਲ ਨੂੰ ਫੜ ਕੇ ਗੱਡੀ ਵਿਚ ਲਿਜਾਂਦੇ ਦੇਖੇ ਜਾ ਸਕਦੇ ਹਨ। ਸੂਤਰਾਂ ਮੁਤਾਬਕ ਨਾਅਰੇਬਾਜ਼ੀ ਕਰਨ ਵਾਲੇ ਸਮੂਹ ਦੀ ਅਗਲਾਈ ਕਰਨ ਦੇ ਵਿਰੋਧ ਵਿਚ ਚੌਧਰੀ ਵਿਰੁੱਧ ਕਾਰਵਾਈ ਕੀਤੀ ਗਈ ਹੈ।


author

Vandana

Content Editor

Related News